Breaking NewsD5 specialNewsPunjab

ਨਕਲ ਕਰਵਾਉਣ ਆਏ ਪ੍ਰਾਈਵੇਟ ਸਕੂਲ ਦੇ ਅਧਿਆਪਕ ਤੇ ਕੇਸ ਦਰਜ਼

ਪਠਾਨਕੋਟ : 8ਵੀਂ ਦੀ ਬੋਰਡ ਪ੍ਰੀਖਿਆ ‘ਚ ਨਕਲ ਕਰਵਾ ਰਹੇ ਪ੍ਰਾਈਵੇਟ ਸਕੂਲ ਦੇ ਇੱਕ ਅਧਿਆਪਕ ਨੂੰ ਸਿੱਖਿਆ ਸਕੱਤਰ ਕ੍ਰਿਸ਼ਣ ਕੁਮਾਰ ਨੇ ਫਲਾਇੰਗ ਬਣ ਕੇ ਫੜ ਲਿਆ। ਸਿੱਖਿਆ ਸਕੱਤਰ 8ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ‘ਚ ਚੈਕਿੰਗ ਲਈ ਵੱਖ – ਵੱਖ ਸਕੂਲਾਂ ‘ਚ ਪਹੁੰਚੇ ਸਨ। ਸਵੇਰੇ ਜਦੋਂ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਪਹੁੰਚੇ ਤਾਂ ਉਕਤ ਨੌਜਵਾਨ ਸਕੂਲ ਦੇ ਹੀ ਇੱਕ ਕਮਰੇ ‘ਚ ਵਿਦਿਆਰਥੀਆਂ ਲਈ ਪਰਚੀਆਂ ਬਣਾ ਰਿਹਾ ਸੀ।

ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲਣ ਵਾਲੇ Partap Bajwa ਨੂੰ ਮੰਤਰੀ Rana Sodhi ਦਾ ਠੋਕਵਾਂ ਜਵਾਬ

ਫੜੇ ਗਏ ਆਰੋਪੀ ਕਾਲਜ ਰੋਡ ਅਨਮੋਲ ਕਾਲੋਨੀ ਨਿਵਾਸੀ ਅਮਿਤ ਕੁਮਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਥਾਣਾ ਸੁਜਾਨਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਕਾਰਵਾਈ ਸਕੂਲ ਪ੍ਰਿੰਸੀਪਲ ਜੋਤੀ ਪਰਾਸ਼ਰ ਦੀ ਸ਼ਿਕਾਇਤ ‘ਤੇ ਕੀਤੀ ਗਈ। ਦੱਸ ਦਈਏ ਕਿ ਸ਼ੁੱਕਰਵਾਰ ਸਵੇਰੇ ਸਿੱਖਿਆ ਸਕੱਤਰ ਕ੍ਰਿਸ਼ਣ ਕੁਮਾਰ ਪਠਾਨਕੋਟ ਪਹੁੰਚੇ, ਉਨ੍ਹਾਂ ਨੇ ਸਭ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਦਾ ਦੌਰਾ ਕੀਤਾ।

Sukhbir Badal ‘ਤੇ Corona Virus ਪਿਆ ਭਾਰੂ!

ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਤੋਂ ਕਿਸੇ ਨੇ ਉਕਤ ਨੌਜਵਾਨ ਦੇ ਬਾਰੇ ਦੱਸ ਦਿੱਤਾ ਸੀ। ਬੇਹੱਦ ਗੁਪਚੁੱਪ ਤਰੀਕੇ ਨਾਲ ਕੀਤੀ ਗਈ ਇਸ ਕਾਰਵਾਈ ‘ਚ ਜਿਵੇਂ ਹੀ ਕ੍ਰਿਸ਼ਣ ਕੁਮਾਰ ਸਕੂਲ ਪਹੁੰਚੇ ਤਾਂ ਉੱਥੇ ਹੜਕੰਪ ਮੱਚ ਗਿਆ। ਸਿੱਖਿਆ ਸਕੱਤਰ ਨੇ ਪਰਚੀਆਂ ਬਣਾ ਰਹੇ ਨੌਜਵਾਨ ਨੂੰ ਪੁੱਛਿਆ ਤਾਂ ਉਹ ਕੋਈ ਜਵਾਬ ਨਾ ਦੇ ਸਕਿਆ। ਜਿਸ ਤੋਂ ਬਾਅਦ ਸਿੱਖਿਆ ਸਕੱਤਰ ਨੇ ਪੁਲਿਸ ਬੁਲਾਈ ਅਤੇ ਆਰੋਪੀ ਨੂੰ ਸੁਜਾਨਪੁਰ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button