Breaking NewsD5 specialNewsSportsTop News

ਵਿਰਾਟ ਦੇ ਟੀ20 ਟੀਮ ਦੀ ਕਪਤਾਨੀ ਛੱਡਣ ਦੇ ਫੈਸਲੇ ‘ਤੇ ਸੌਰਵ ਗਾਂਗੁਲੀ ਨੇ ਤੋੜੀ ਚੁੱਪੀ

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਇਸ ਵਰਲਡ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਫ਼ੈਸਲਾ ਵਿਰਾਟ ਕੋਹਲੀ ਦਾ ਸੀ ਤੇ ਬੋਰਡ ਨੇ ਉਸ ‘ਤੇ ਕੋਈ ਦਬਾਅ ਨਹੀਂ ਪਾਇਆ। ਗਾਂਗੁਲੀ ਨੇ ਕਿਹਾ ਕਿ ਮੈਂ ਇਸ ਨਾਲ ਹੈਰਾਨ ਸੀ। ਉਸ ਨੇ ਸ਼ਾਇਦ ਇੰਗਲੈਂਡ ਖ਼ਿਲਾਫ਼ ਸੀਰੀਜ਼ ਤੋਂ ਬਾਅਦ ਇਹ ਫ਼ੈਸਲਾ ਲਿਆ। ਇਹ ਉਸ ਦਾ ਫ਼ੈਸਲਾ ਸੀ। ਅਸੀਂ ਉਸ ਨਾਲ ਨਾਂ ਤਾਂ ਕੋਈ ਗੱਲ ਕੀਤੀ ਤੇ ਨਾ ਹੀ ਉਸ ‘ਤੇ ਦਬਾਅ ਪਾਇਆ। ਅਸੀਂ ਕਿਸੇ ‘ਤੇ ਦਬਾਅ ਨਹੀਂ ਪਾਉਂਦੇ। ਮੈਂ ਵੀ ਖਿਡਾਰੀ ਰਿਹਾ ਹਾਂ ਤੇ ਅਜਿਹੀ ਗੱਲ ਕਦੀ ਹੀਂ ਕਰਾਂਗਾ।

BIG NEWS ਸਿਆਸਤ ਨਾਲ ਜੁੜੀ ਵੱਡੀ ਖ਼ਬਰ,CM ਚੰਨੀ ਨੇ ਸੱਦੀ ਸਰਬ ਪਾਰਟੀ ਮੀਟਿੰਗ D5 Channel Punjabi

ਉਨ੍ਹਾਂ ਕਿਹਾ ਕਿ ਹੁਣ ਬਹੁਤ ਕ੍ਰਿਕੇਟ ਖੇਡਿਆ ਜਾਂਦਾ ਹੈ ਤੇ ਇੰਨੇ ਲੰਬੇ ਸਮੇਂ ਤਕ ਤਿੰਨੋ ਫਾਰਮੈਟ ‘ਚ ਕਪਤਾਨੀ ਸੌਖੀ ਨਹੀਂ ਸੀ। ਮੈਂ ਵੀ ਪੰਜ ਸਾਲ ਕਪਤਾਨ ਰਿਹਾ ਹਾਂ। ਕਪਤਾਨੀ ਨਾਲ ਕਾਫ਼ੀ ਸ਼ੌਹਰਤ ਤੇ ਸਨਮਾਨ ਮਿਲਦਾ ਹੈ। ਪਰ ਖਿਡਾਰੀ ਵੀ ਮਾਨਸਿਕ ਤੇ ਸਰੀਰਕ ਤੌਰ ‘ਤੇ ਥਕਦੇ ਹਨ। ਇਹ ਗੱਲ ਗਾਂਗੁਲੀ, ਧੋਨੀ ਜਾਂ ਵਿਰਾਟ ਦੀ ਨਹੀਂ ਹੈ। ਭਵਿੱਖ ਦੇ ਕਪਤਾਨਾਂ ਨੂੰ ਵੀ ਦਬਾਅ ਮਹਿਸੂਸ ਹੋਵੇਗਾ। ਇਹ ਸੌਖਾ ਕੰਮ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button