Breaking NewsNewsPunjab

ਧਰਮਕੋਟ ‘ਚ ਬੈਂਕ ਨੂੰ ਲੱਗੀ ਅੱਗ, ਫਰਨੀਚਰ ਤੇ ਪੂਰਾ ਰਿਕਾਰਡ ਸੜ ਕੇ ਸੁਆਹ

ਧਰਮਕੋਟ : ਸਥਾਨਕ ਸ਼ਹਿਰ ਦੇ ਮਖੀਜਾ ਗੇਟ ਨੇੜੇ ਸਥਿਤ ਇੱਕ ਬੈਂਕ ‘ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੈਂਕ ਅੰਦਰ ਪਿਆ ਫਰਨੀਚਰ ਅਤੇ ਪੂਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 6 ਵਜੇ ਦੇ ਕਰੀਬ ਏ. ਟੀ. ਐੱਮ. ਦੇ ਗਾਰਡ ਨੇ ਬੈਂਕ ਅੰਦਰੋਂ ਧੂੰਆ ਨਿਕਲਦਾ ਦੇਖਿਆ, ਜਿਸ ਮਗਰੋਂ ਅੱਗ ਬੁਝਾਊ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ।

Read Also ਬਰਨਾਲਾ ਲਾਗੇ ਫ਼ੋਮ ਫ਼ੈਕਟਰੀ ‘ਚ ਅੱਗ ਦਾ ਕਹਿਰ, 3 ਮੌਤਾਂ

ਅੱਗ ਬੁਝਾਊ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਤੁਰੰਤ ਕਾਬੂ ਪਾਇਆ ਪਰ ਇਸ ਸਮੇਂ ਤੱਕ ਬੈਂਕ ਅੰਦਰ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਕੈਸ਼ ਸੇਫ ਨੂੰ ਅਜੇ ਤੱਕ ਚੈੱਕ ਨਹੀਂ ਕੀਤਾ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਫਿਲਹਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਚ ਅਧਿਕਾਰੀ ਬੈਂਕ ‘ਚ ਪਹੁੰਚੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button