Breaking NewsNewsPunjab

ਬਰਨਾਲਾ ਲਾਗੇ ਫ਼ੋਮ ਫ਼ੈਕਟਰੀ ‘ਚ ਅੱਗ ਦਾ ਕਹਿਰ, 3 ਮੌਤਾਂ

ਬਰਨਾਲਾ : ਬਰਨਾਲਾ-ਮੋਗਾ ਰੋੜ ਨਾਲ ਲੱਗਦੇ ਪਿੰਡ ਉਗੋਕੇ ‘ਚ ਅੱਜ ਭਿਆਨਕ ਅੱਗ ਲੱਗ ਗਈ ਸੀ, ਜਿਸ ‘ਚ ਹੁਣ ਤਕ 3 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਮੁਆਵਜ਼ਾ ਮਿਲੇ ਇਸ ਲਈ ਸੂਬਾ ਸਰਕਾਰ ਨੂੰ ਲਿਖਿਆ ਜਾਵੇਗਾ। ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਅੱਗ ‘ਚ ਸਾਧੂ ਸਿੰਘ (32 ਸਾਲ), ਸਿਕੰਦਰ ਸਿੰਘ (23 ਸਾਲ) ਤੇ ਜਗਜੀਤ ਸਿੰਘ (25 ਸਾਲ) ਦੀ ਮੌਤ ਹੋਈ ਹੈ। ਜਗਜੀਤ ਦਾ ਅਜੇ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕਰ ਰਹੀ ਹੈ ਤੇ ਇਸ ਲਈ ਰਾਹਤ ਕਾਰਜ ਅਜੇ ਵੀ ਜਾਰੀ ਹਨ।

Read Also ਜਦੋਂ ਸੜਕ ‘ਤੇ ਭੱਜਿਆ 3 ਕਰੋੜ ਦਾ ਅੱਗ ਦਾ ਗੋਲਾ, ਦਿਲ ਕੰਬਾਊ LIVE ਕਵਰੇਜ

ਪਿੰਡ ਉਗੋਕੇ ਦੀ ਇੱਕ ਫੋਮ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੁਸ਼ੱਕਤ ਕੀਤੀ। ਸੂਚਨਾ ਮਿਲਣ ਤੱਕ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਸੀ। ਅੱਗ ਲੱਗਣ ਕਾਰਨ ਸਿਲੰਡਰ ਫਟ ਰਹੇ ਸੀ ਜਿਸ ਕਾਰਨ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਅੱਗ ਦੇ ਬੇਕਾਬੂ ਹੋ ਕੇ ਹੋਰ ਫੈਲਣ ਦਾ ਡਰ ਸਤਾ ਰਿਹਾ ਹੈ। ਪਿੰਡ ‘ਚ ਅੱਠ ਮਹੀਨੇ ਪਹਿਲਾਂ ਬਾਂਸਲ ਫੋਮ ਫੈਕਟਰੀ ਵਿੱਚ ਅੱਗ ਲੱਗੀ ਸੀ। ਇਸ ‘ਚ ਮੰਗਲਵਾਰ ਨੂੰ ਹਰ ਰੋਜ਼ ਦੀ ਤਰ੍ਹਾਂ ਕੰਮ ਹੋ ਰਿਹਾ ਸੀ ਜਿਸ ‘ਚ ਸਾਢੇ ਨੌਂ ਵਜੇ ਅੱਗ ਲੱਗ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button