Breaking NewsD5 specialIndiaNewsPunjab

ਧਰਨੇ ‘ਚ ਸ਼ਾਮਿਲ ਹੋਣ ਜਾ ਰਹੇ ਨੌਜਵਾਨ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ,ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਮਾਨਸਾ : ਕੜਾਕੇ ਦੀ ਠੰਡ ‘ਚ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸੀਮਾਵਾਂ ‘ਤੇ ਡਟੇ ਹੋਏ ਹਨ। ਉਥੇ ਹੀ ਉਨ੍ਹਾਂ ਦੇ ਹੱਕ ‘ਚ ਦਿੱਲੀ ਜਾ ਰਹੇ ਕਿਸਾਨ ਅਤੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਇਸ ਕੜੀ ‘ਚ ਧਰਨੇ ‘ਚ ਸ਼ਾਮਿਲ ਹੋਣ ਲਈ ਦਿੱਲੀ ਜਾ ਰਹੇ ਮਾਨਸਾ ਦੇ ਪਿੰਡ ਫਤਾ ਮਾਲੋਕਾ ਦੇ ਨੌਜਵਾਨ ਦੀ ਹਾਦਸੇ ‘ਚ ਮੌਤ ਹੋ ਗਈ। ਦਰਅਸਲ ਨੌਜਵਾਨ ਜਤਿੰਦਰ ਸਿੰਘ ਦਾ ਹਿਸਾਰ ਦੇ ਨਜਦੀਕ ਟਰੈਕਟਰ ਖ਼ਰਾਬ ਹੋ ਗਿਆ।

ਸੰਤ ਬਾਬਾ ਰਾਮ ਸਿੰਘ ਦੀ ਪਹਿਲਾਂ ਦੀ ਵੀਡੀਓ ਆਈ ਸਾਹਮਣੇ ਦੇਖੋ ਕਿਸਾਨਾਂ ਲਈ ਕਿਉ ਚੱਕਿਆ ਵੱਡਾ ਕਦਮ ?

ਉਹ ਰਸਤੇ ‘ਚ ਟਰੈਕਟਰ ਰੋਕ ਕੇ ਉਸਨੂੰ ਦੇਖਣ ਲੱਗਾ ਅਤੇ ਇਸ ਦੌਰਾਨ ਦੂਜੇ ਟਰੱਕ ਦੀ ਚਪੇਟ ‘ਚ ਆ ਗਿਆ। ਦੱਸ ਦਈਏ ਕਿ ਮ੍ਰਿਤਕ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਜ਼ਿਕਰਯੋਗ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਚੌਥੇ ਹਫ਼ਤੇ ‘ਚ ਪਰਵੇਸ਼ ਕਰ ਗਿਆ ਹੈ ਅਤੇ ਹੁਣ ਵੀ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਹਨ। ਹਾਲਾਂਕਿ ਸੁਪ੍ਰੀਮ ਕੋਰਟ ਨੇ ਕਿਹਾ ਹੈ ਕਿ ਉਹ ਇਸ ਗਤੀਰੋਧ ਨੂੰ ਸੁਲਝਾਉਣ ਲਈ ਇੱਕ ਕਮੇਟੀ ਗੰਠਿਆ ਕਰੇਗਾ।

ਕੁੰਡਲੀ ਬਾਰਡਰ ‘ਤੇ ਬਾਬਿਆਂ ‘ਚ ਭਰਿਆ ਜੋਸ਼! ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲੇ ਲੋਕਾਂ ਦੇ ਮੂੰਹ ‘ਤੇ ਮਾਰੀ ਚਪੇੜ!

ਉਥੇ ਹੀ ਰਾਸ਼ਟਰੀ ਰਾਜਧਾਨੀ ਦੇ ਮੁੱਖ ਆਵਾਜਾਈ ਮਾਰਗਾਂ ‘ਤੇ 22 ਵੇਂ ਦਿਨ ਵੀ ਵੀਰਵਾਰ ਨੂੰ ਪ੍ਰਦਰਸ਼ਨ ਦੀ ਵਜ੍ਹਾ ਨਾਲ ਜਾਮ ਹੈ। ਕਿਸਾਨ ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ ‘ਤੇ ਜਮੇ ਹੋਏ ਹਨ ਅਤੇ ਇਸ ਨਾਲ ਦਿੱਲੀ ਦੇ ਕਈ ਰਸਤ ਬੰਦ ਹਨ। ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਸਿੰਘੂ, ਔਚੰਦੀ,ਪਿਆਊ ਮਨਿਆਰੀ,ਸਬੋਲੀ ਅਤੇ ਮੰਗੇਸ਼ ਬਾਰਡਰ ਬੰਦ ਹੈ ਅਤੇ ਲੋਕਾਂ ਵਲੋਂ ਲਾਮਪੁਰ, ਸਫਿਆਬਾਦ ਅਤੇ ਸਿੰਘੂ ਸਕੂਲ ਟੋਲ ਟੈਕਸ ਬਾਰਡਰ ਤੋਂ ਹੋ ਕੇ ਵਿਕਲਪਿਕ ਰਸਤਿਆਂ ‘ਤੇ ਜਾਣ ਨੂੰ ਕਿਹਾ ਗਿਆ ਹੈ ਅਤੇ ਮੁਕਰਬਾ ਅਤੇ ਜੀਟੀਕੇ ਰੋਡ ਤੋਂ ਆਵਾਜਾਈ ਮੋੜਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button