PunjabSports

ਧਨੌਲਾ ਵਿਖੇ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਸਮਾਪਤ 

*ਬਾਸਕਟਬਾਲ, ਵਾਲੀਬਾਲ ਤੇ ਨੈੱਟਬਾਲ ਦੇ ਹੋਏ ਫਸਵੇਂ ਮੁਕਾਬਲੇ  

ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਬਾਸਕਟਬਾਲ, ਵਾਲੀਬਾਲ, ਨੈੱਟਬਾਲ ਖੇਡ ਦੇ ਮੁਬਾਕਲੇ ਕਰਵਾਏ ਗਏ। 
ਜਾਣਕਾਰੀ ਦਿੰਦੇ ਹੋਏ ਡੀਐਮ ਸਪੋਰਟਸ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਵਿੱਚ ਇਨ੍ਹਾਂ ਖੇਡਾਂ ਦੇ ਅੰਡਰ 14, 17, 19 ਸਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਦੌਰਾਨ ਸਕੂਲਾਂ ਵੱਲੋਂ ਭਰਵੀਂ ਗਿਣਤੀ ਵਿੱਚ ਹਿੱਸਾ ਲਿਆ ਗਿਆ। ਬਾਸਕਟਬਾਲ ਦੇ ਫਸਵੇੰ ਮੁਕਾਬਲਿਆਂ ਵਿੱਚੋਂ ਮੁੰਡਿਆਂ ਦੇ ਵਰਗ ਵਿੱਚ ਅੰਡਰ 19 ਸਾਲ ਮੁਕਾਬਲੇ ਵਿੱਚ ਗਾਂਧੀ ਆਰੀਆ ਸਕੂਲ ਪਹਿਲੇ ਅਤੇ ਸਸਸਸ ਢਿੱਲਵਾਂ ਦੂਸਰੇ, ਅੰਡਰ 17 ਸਾਲ ਵਰਗ ਵਿੱਚ ਸਸਸਸ ਧਨੌਲਾ ਪਹਿਲੇ ਅਤੇ ਡਾ. ਆਰ ਪੀ ਐਸ ਡੀ ਸਕੂਲ ਬਰਨਾਲਾ ਦੂਸਰੇ ਸਥਾਨ ਅਤੇ ਅੰਡਰ 14 ਵਿੱਚ ਸਸਸਸ ਢਿੱਲਵਾਂ ਪਹਿਲੇ ਅਤੇ ਸਸਸਸ ਹੰਡਿਆਇਆ ਦੂਸਰੇ ਸਥਾਨ ‘ਤੇ ਰਿਹਾ। ਬਾਸਕਟਬਾਲ ਲੜਕੀਆਂ ਦੇ ਮੁਕਾਬਲੇ ਅੰਡਰ 14/17/19 ਲੜਕੀਆਂ ਵਿੱਚ ਕ੍ਰਮਵਾਰ ਸਰਵੋਤਮ ਅਕੈਡਮੀ ਖੁੱਡੀ ਕਲਾਂ, ਬੀ ਜੀ ਐੱਸ ਭਦੌੜ, ਮਾਤਾ ਗੁਜਰੀ ਪਬਲਿਕ ਸਕੂਲ ਧਨੌਲਾ ਜੇਤੂ ਰਹੇ। ਵਾਲੀਬਾਲ ਦੇ ਮੁਕਾਬਲਿਆਂ ਵਿੱਚੋਂ ਮੁੰਡਿਆਂ ਦੇ ਵਰਗ ਵਿੱਚ ਅੰਡਰ 19 ਸਾਲ ਮੁਕਾਬਲੇ ਵਿੱਚ ਸਸਸਸ ਧਨੌਲਾ ਪਹਿਲੇ ਅਤੇ ਸਸਸਸ ਕਾਲੇਕੇ ਦੂਸਰੇ, ਅੰਡਰ 17 ਸਾਲ ਵਰਗ ਵਿੱਚ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ ਪਹਿਲੇ ਅਤੇ ਸੰਤ ਬਚਨਪੁਰੀ ਸਕੂਲ ਪੱਖੋਂ ਕਲਾਂ ਦੂਸਰੇ ਸਥਾਨ ਅਤੇ ਅੰਡਰ 14 ਵਿੱਚ ਸੰਤ ਬਚਨਪੁਰੀ ਸਕੂਲ ਪੱਖੋਂ ਕਲਾਂ ਪਹਿਲੇ ਅਤੇ ਦੂਸਰੇ ਸਥਾਨ ‘ਤੇ ਸਸਸਸ ਬਡਬਰ  ਰਿਹਾ। ਵਾਲੀਬਾਲ ਲੜਕੀਆਂ ਵਿੱਚ ਸਸਸਸ ਬਡਬਰ ਜੇਤੂ ਰਿਹਾ।
ਨੈਟਬਾਲ ਦੇ ਮੁਕਾਬਲਿਆਂ ਵਿੱਚੋਂ ਮੁੰਡਿਆਂ ਦੇ ਵਰਗ ਵਿੱਚ ਅੰਡਰ 19 ਸਾਲ ਮੁਕਾਬਲੇ ਵਿੱਚ ਸਸਸਸ ਖੁੱਡੀ ਕਲਾਂ ਪਹਿਲੇ ਅਤੇ ਮਾਤਾ ਗੁਜਰੀ ਪਬਲਿਕ ਸਕੂਲ ਧਨੌਲਾ ਦੂਸਰੇ, ਅੰਡਰ 17 ਸਾਲ ਵਰਗ ਵਿੱਚ ਸਸਸਸ ਖੁੱਡੀ ਕਲਾਂ ਪਹਿਲੇ ਅਤੇ ਸਸਸਸ ਢਿੱਲਵਾਂ ਦੂਸਰੇ ਸਥਾਨ ਅਤੇ ਅੰਡਰ 14 ਸਾਲ ਲੜਕਿਆਂ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ   ਬਰਨਾਲਾ ਅਤੇ ਵਾਈ ਐੱਸ ਹੰਡਿਆਇਆ ਸਾਂਝੇ ਤੌਰ ‘ਤੇ ਜੇਤੂ ਰਹੇ। ਲੜਕੀਆਂ ਦੇ ਵਰਗ ਵਿੱਚ ਵਾਈ ਐੱਸ ਹੰਡਿਆਇਆ ਦੀ ਝੰਡੀ ਰਹੀ।        
   ਇਸ ਮੌਕੇ ਪ੍ਰਿੰਸੀਪਲ ਸੀਮਾ ਰਾਣੀ ਨੇ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਯੋਗ ਅਗਵਾਈ ਕੀਤੀ ।ਇਸ ਮੌਕੇ ਰੈਫਰੀਆਂ ਅਤੇ ਕਨਵੀਨਰਾਂ  ਦੀ ਭੁਮਿਕਾ ਪਰਮਜੀਤ ਕੌਰ ਬੀ ਐਮ ਸਪੋਰਟਸ, ਬਲਵਿੰਦਰ ਸਿੰਘ ਜੱਸੜਵਾਲੀਆ, ਮਨਜੀਤ ਸਿੰਘ ਢਿੱਲੋਂ, ਨਰਪਿੰਦਰ ਸਿੰਘ ਮਾਨ, ਗੁਰਜੀਤ ਸਿੰਘ, ਹਰਜੀਤ ਸਿੰਘ ਬਦਰਾ, ਗੁਰਦੀਪ ਸਿੰਘ ਹਰੀ ਬੁਰਜ, ਮਨਦੀਪ ਕੌਰ, ਰਵਿੰਦਰ ਕੌਰ, ਰਜਿੰਦਰ ਸਿੰਘ, ਸੰਦੀਪ ਦਾਸ, ਅਰਵਿੰਦ ਕੁਮਾਰ, ਰਮਨਦੀਪ, ਜਸਪਿੰਦਰ ਕੌਰ , ਗੁਰਵਿੰਦਰ ਸਿੰਘ ਕੋਚ ਤੇ ਹਰਵਿੰਦਰ ਸਿੰਘ ਕਾਲਾ ਨੇ ਨਿਭਾਈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button