Breaking NewsD5 specialNewsPunjab

ਦੋ ਪਿੰਡਾਂ ‘ਚ ਤਿਆਰ ਕੀਤੀ ਜਾਂਦੀ ਸੀ ਜਿਉਂਦੀ ਜਾਗਦੀ ਮੌਤ

ਤਰਨਤਾਰਨ : ਤਰਨਤਾਰਨ ਦੇ ਐਕਸਾਈਜ ਵਿਭਾਗ ਵੱਲੋਂ ਸੀਆਈਏ ਸਟਾਫ ਨਾਲ ਮਿਲਕੇ ਪਿੰਡ ਸ਼ਕਰੀ ਅਤੇ ਗੰਡੀਵਿੰਡ ਧੱਤਲ ਵਿਖੇ ਛਾਪਾਮਾਰੀ ਕੀਤੀ ਗਈ। ਜਿਸ ਦੌਰਾਨ ਐਕਸਾਈਜ ਵਿਭਾਗ ਨੇ ਤਕਰੀਬਨ 5 ਹਜ਼ਾਰ ਲੀਟਰ ਲਾਹਨ ਬਰਾਮਦ ਕੀਤਾ। ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ, ਉਥੇ ਹੀ ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਧੰਦਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਉਧਰ ਜਾਣਕਾਰੀ ਦਿੰਦਿਆਂ ਐਕਸਾਈਜ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਖਿਲਾਫ ਛੇੜੀ ਮੁਹਿੰਮ ਤਹਿਤ ਮੁਖਬਰ ਖਾਸ ਦੀ ਇਤਲਾਹ ‘ਤੇ ਪਿੰਡ ਸ਼ਕਰੀ ਅਤੇ ਗੰਡੀਵਿੰਡ ਦੀਆਂ ਵੀਰਾਣ ਜਗ੍ਹਾ ‘ਤੇ ਛਾਪਮਾਰੀ ਕੀਤੀ ਤਾਂ ਵੱਡੀ ਮਾਤਰਾ ‘ਚ ਲਾਹਨ ਬਰਾਮਦ ਹੋਈ।

Read Also ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮਿਲਣ ਲਈ ਬੁਲਾਉਂਦੀ ਸੀ ਘਰ

ਫਿਲਹਾਲ ਪੁਲਿਸ ਨੇ ਇਕ ਮਾਮਲੇ ‘ਚ ਇਕ ਮਹਿਲਾ ਨੂੰ ਹਿਰਾਸਤ ਵਿਚ ਲੈ ਲਿਆ ਹੈ ਪਰ ਮੁਲਜ਼ਮਾਂ ਵੱਲੋਂ ਇਸ ਦੇਸੀ ਸ਼ਰਾਬ ਨੂੰ ਤਿਆਰ ਕਰਨ ਤੋਂ ਬਾਅਦ ਵੋਟਰਾਂ ਨੂੰ ਖੁਸ਼ ਕਰਨਾ ਸੀ ਜਾਂ ਫਿਰ ਇਸ ਸ਼ਰਾਬ ਨੂੰ ਵੇਚ ਕੇ ਗੋਰਖ ਧੰਦਾ ਕਰਨਾ ਸੀ ਇਹ ਸਾਰਾ ਕੁਝ ਤਾਂ ਹੁਣ ਤਫਤੀਸ਼ ਤੋਂ ਬਾਅਦ ਸਾਹਮਣੇ ਆਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button