IndiaInternationalNewsPunjab

ਮੈਡਰਿਡ ਹਵਾਈ ਅੱਡੇ ‘ਤੇ ਸਿੱਖਾਂ ਨਾਲ ਹੁੰਦੇ ਵਿਤਕਰੇ

ਅਕਸਰ ਵੇਖਿਆ ਜਾਂਦਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈਂ | ਸਪੇਨ ਦੇ ਮੈਡਰਿਡ ਹਵਾਈ ਅੱਡੇ ‘ਤੇ ਸਿੱਖ ਪਾਇਲਟ ਤੋਂ ਜਬਰੀ ਪੱਗ ਲੁਹਾਏ ਜਾਣ ‘ਤੇ ਚਿੰਤਾ ਪ੍ਰਗਟ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਸ੍ਰੀ ਜੈਸ਼ੰਕਰ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਇਸ ਮਾਮਲੇ ਨੂੰ ਵਿਸ਼ਵ ਪੱਧਰ ‘ਤੇ ਚੁੱਕਿਆ ਜਾਵੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੈਡਰਿਡ ਹਵਾਈ ਅੱਡੇ ‘ਤੇ ਸਿੱਖਾਂ ਨਾਲ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਦਾ ਕੇਸ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਿਛਲੇ ਸਮੇਂ ਵਿਚ ਵੀ ਹੁੰਦੀਆਂ ਰਹੀਆਂ ਹਨ ਜਦੋਂ ਸਿੱਖਾਂ ਨੂੰ ਦਸਤਾਰ ਹਟਾਉਣ ਲਈ ਕਿਹਾ ਗਿਆ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਬਦਸਲੂਕੀ ਕੀਤੀ।

ਇਸਨੂੰ ਵੀ ਦੇਖੋ …SGPC `ਤੇ ਬੈਂਸ ਦਾ ਵੱਡਾ ਖੁਲਾਸਾ ! ਫ਼ੜਿਆ ਵੱਡਾ ਘਪਲਾ! ਬਾਦਲਾਂ ਦੀ ਉੱਡੇਗੀ ਨੀਂਦ
ਉਹਨਾਂ ਕਿਹਾ ਕਿ ਮੰਤਰੀ ਨੂੰ ਇਸ ਗੱਲ ਦਾ ਪਤਾ ਹੈ ਕਿ ਸਿੱਖਾਂ ਲਈ ਦਸਤਾਰ ਉਹਨਾਂ ਦੀ ਪਛਾਣ ਦਾ ਚਿੰਨ• ਹੈ ਅਤੇ ਵਿਸ਼ਵ ਪੱਧਰ ‘ਤੇ ਇਸ ਗੱਲ ਲਈ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਕਿ ਸਿੱਖ ਆਪਣੀ ਦਸਤਾਰ ਨੂੰ ਲੈ ਕੇ ਕਿੰਨੇ ਸੰਵੇਦਨਸ਼ੀਲ ਹਨ। ਉਹਨਾਂ ਨੇ ਸ੍ਰੀ ਜੈ ਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਵਿਸ਼ਵ ਪੱਧਰ ‘ਤੇ ਅਤੇ ਖਾਸ ਤੌਰ ‘ਤੇ ਸਪੇਨ ਸਰਕਾਰ ਕੋਲ ਇਹ ਮਾਮਲਾ ਉਠਾਉਣ ਕਿ ਮੈਡਰਿਡ ਹਵਾਈ ਅੱਡੇ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਅਧਿਕਾਰੀ ਧਰਮ ਬਾਰੇ ਜਾਣਕਾਰੀ ਨਾ ਹੋਣ ਦਾ ਲਾਹਾ ਗਲਤ ਢੰਗ ਨਾਲ ਲੈ ਰਹੇ ਹਨ।
ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਨੂੰ ਏਅਰ ਇੰਡੀਆ ਦੀ ਫਲਾਈਟ ਨੰਬਰ ਏ ਆਈ 136 ਦੇ ਪਾਇਲਟ ਕੈਪਟਨ ਸਿਮਰਨ ਗੁਜਰਾਲ ਦਾ ਫੋਨ ਆਇਆ ਜਿਹਨਾਂ ਦੱਸਿਆ ਕਿ ਮੈਡਰਿਡ ਹਵਾਈ ਅੱਡੇ ‘ਤੇ ਹਵਾਈ ਅੱਡੇ ‘ਤੇ ਅਫਸਰਾਂ ਨੇ ਉਸ ਨਾਲ ਬਦਸਲੂਕੀ ਕੀਤੀ ਕਿਉਂਕਿ ਉਸਨੇ ਪੱਗ ਬੰਨੀ ਹੋਈ ਸੀ। ਸ੍ਰੀ ਸਿਰਸਾ ਨੇ ਪੱਤਰ ਤੇ ਟਵੀਟ ਰਾਹੀਂ ਸ੍ਰੀ ਜੈ ਸ਼ੰਕਰ ਤੋਂ ਦਖਲ ਦੀ ਮੰਗ ਕੀਤੀ |

Published by : Japsimran kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button