PunjabTop News

ਦੇਸ਼ ’ਚ 1300 ਆਈਏਐਸ ਅਸਾਮੀਆਂ ਖਾਲੀ, SC ਵਰਗ ਨਾਲ ਸਬੰਧਿਤ IAS ਅਧਿਕਾਰੀ ਮਹਿਜ਼ 2.4 ਫ਼ੀਸਦੀ

ਲੁਧਿਆਣਾ: ਦੇਸ਼ ਦੇ ਪ੍ਰਸ਼ਾਸਨ ਦੀ ਅਹਿਮ ਜ਼ਿੰਮੇਵਾਰੀ ਸੰਭਾਲਣ ਵਾਲੇ ਆਈਏਐਸ, ਆਈਪੀਐਸ ਅਤੇ ਆਈਐਫਐਸ ਅਧਿਕਾਰੀਆਂ ਦੀਆਂ ਵੱਡੀ ਗਿਣਤੀ ਅਸਾਮੀਆਂ ਖਾਲੀ ਪਈਆਂ ਹਨ। ਉਪਲਬਧ ਅੰਕੜਿਆਂ ਅਨੁਸਾਰ ਦੇਸ਼ ਵਿੱਚ ਆਈਏਐਸ ਕਾਡਰ ਦੀਆਂ 6877 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ 5577 ਭਰੀਆਂ ਹੋਈਆਂ ਹਨ, ਜਦਕਿ 1300 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਆਈਪੀਐਸ ਦੀਆਂ 5099 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ 4594 ਭਰੀਆਂ ਹਨ ਅਤੇ 505 ਖਾਲੀ ਹਨ। ਆਈਐਫਐਸ ਦੀਆਂ 3193 ਅਸਾਮੀਆਂ ’ਚੋਂ 2164 ਭਰੀਆਂ ਹਨ, ਜਦਕਿ 1029 ਅਸਾਮੀਆਂ ਖਾਲੀ ਹਨ।
ਮੌਜੂਦਾ ਆਈਏਐਸ ਅਧਿਕਾਰੀਆਂ ’ਚ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ 245 ਅਧਿਕਾਰੀ ਹਨ, ਜੋ 4.3 ਫ਼ੀਸਦੀ ਬਣਦੇ ਹਨ। ਐੱਸਸੀ ਵਰਗ ਦੇ 135 ਅਧਿਕਾਰੀ ਹਨ, ਜਿਨ੍ਹਾਂ ਦੀ ਹਿੱਸੇਦਾਰੀ 2.4 ਫ਼ੀਸਦੀ ਹੈ, ਜਦਕਿ ਐੱਸਟੀ ਵਰਗ ਨਾਲ ਸਬੰਧਿਤ 67 ਅਧਿਕਾਰੀ ਹਨ। ਬਾਕੀ ਕਰੀਬ 92 ਫ਼ੀਸਦੀ ਅਧਿਕਾਰੀ ਆਮ ਵਰਗ ਨਾਲ ਸਬੰਧਿਤ ਹਨ। ਆਈਪੀਐਸ ਕਾਡਰ ’ਚ ਓਬੀਸੀ ਵਰਗ ਦੇ 255, ਐੱਸਸੀ ਦੇ 141 ਅਤੇ ਐੱਸਟੀ ਦੇ 71 ਅਧਿਕਾਰੀ ਹਨ। ਆਈਐਫਐਸ ’ਚ ਓਬੀਸੀ ਦੇ 231, ਐੱਸਸੀ ਦੇ 95 ਅਤੇ ਐੱਸਟੀ ਵਰਗ ਦੇ 48 ਅਧਿਕਾਰੀ ਹਨ।
ਸੂਬਿਆਂ ’ਚ ਸਭ ਤੋਂ ਵੱਧ 652 ਆਈਏਐਸ ਅਸਾਮੀਆਂ ਉੱਤਰ ਪ੍ਰਦੇਸ਼ ’ਚ ਹਨ, ਜਦਕਿ ਸਿੱਕਮ ’ਚ ਸਭ ਤੋਂ ਘੱਟ 48 ਹਨ। ਪੰਜਾਬ ’ਚ ਆਈਏਐਸ ਦੀਆਂ 231 ਅਤੇ ਆਈਪੀਐਸ ਦੀਆਂ 172 ਅਸਾਮੀਆਂ ਮਨਜ਼ੂਰਸ਼ੁਦਾ ਹਨ। ਦੇਸ਼ ’ਚ ਹਰ ਸਾਲ ਯੂਪੀਐੱਸਸੀ ਵੱਲੋਂ 180 ਆਈਏਐਸ ਅਧਿਕਾਰੀਆਂ ਦੀ ਚੋਣ ਕੀਤੀ ਜਾਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button