IndiaPunjabTop News

ਲੁਧਿਆਣਾ ਕੋਰਟ ਧਮਾਕਾ ਮਾਮਲਾ: NIA ਨੇ ਹੈਪੀ ਮਲੇਸ਼ੀਆ ‘ਤੇ ਰੱਖਿਆ ਇਨਾਮ

ਲੁਧਿਆਣਾ/ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ । NIA ਨੇ ਹੈਪੀ ਮਲੇਸ਼ੀਆ ਲਈ ਪੋਸਟਰ ਅਤੇ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਹਨ। ਇਨ੍ਹਾਂ ਪੋਸਟਰਾਂ ਵਿੱਚ ਐਨਆਈਏ ਅਧਿਕਾਰੀਆਂ ਦੇ ਨੰਬਰ ਅਤੇ ਵਟਸਐਪ ਨੰਬਰ ਹਨ। ਪੋਸਟਰ ‘ਤੇ ਲਿਖਿਆ ਹੈ ਕਿ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਗੋਲੀਕਾਂਡ ’ਚ ਮਾਮਲੇ ’ਚ ਸੁਖਬੀਰ ਬਾਦਲ ਪੇਸ਼, ਸਿੱਟ ਸਾਹਮਣੇ ਕੀਤੇ ਵੱਡੇ ਖੁਲਾਸੇ? ਮਜੀਠੀਆ ਨੇ ਖੋਲ੍ਹੇ ਵੱਡੇ ਰਾਜ

ਇਸ ਦੇ ਨਾਲ ਹੀ ਸੂਚਨਾ ਦੇਣ ਵਾਲੇ ਦਾ ਨਾਂ ਵੀ ਜਨਤਕ ਨਹੀਂ ਕੀਤਾ ਜਾਵੇਗਾ। ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਪਿੰਡ ਮੈਂਡੀ ਕਲਾਂ, ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਦੱਸ ਦਈਏ ਕਿ ਇਸ ਸਾਲ ਮਈ ਵਿੱਚ ਐਨਆਈਏ ਤੇ ਲੁਧਿਆਣਾ ਪੁਲੀਸ ਨੇ ਵੱਖ-ਵੱਖ ਅਪਰੇਸ਼ਨਾਂ ਵਿੱਚ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਨਾਬਾਲਗ ਵੀ ਸ਼ਾਮਲ ਹੈ, ਜੋ ਇੰਟਰਨੈਟ ਕਾਲਾਂ ਵਿੱਚ ਮਾਹਿਰ ਸੀ।

Nabha News : ਆਪਣੇ ਐਲਾਨਾਂ ਤੋਂ ਬਾਅਦ ਵਿਵਾਦਾਂ ’ਚ ਘਿਰੇ ਪ੍ਰਧਾਨ Sukhbir Badal | D5 Channel Punjabi

ਮੁੱਖ ਮੁਲਜ਼ਮ ਪਹਿਲਾਂ ਜਰਮਨੀ ਸਥਿਤ ਖਾਲਿਸਤਾਨੀ ਜਸਵਿੰਦਰ ਸਿੰਘ ਮੁਲਤਾਨੀ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਧਮਾਕਾਖੇਜ਼ ਸਮੱਗਰੀ ਪਾਕਿਸਤਾਨ ਤੋਂ ਡਰੋਨ ਰਾਹੀਂ ਪਹੁੰਚਾਈ ਗਈ ਸੀ। ਹੈਪੀ ਮਲੇਸ਼ੀਆ ਦਾ ਨਾਮ ਪਹਿਲੀ ਵਾਰ ਇਸ ਕੇਸ ਵਿੱਚ ਆਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button