Breaking NewsD5 specialNewsPunjab

ਦੇਖੋ ਲੁਧਿਆਣਾ ‘ਚ ਮੌਤ ਦੀਆਂ LIVE ਹੌਲਨਾਕ ਤਸਵੀਰਾਂ, ਕਮਜ਼ੋਰ ਦਿਲ ਵਾਲੇ ਨਾ ਦੇਖਣ ਇਹ ਵੀਡੀਓ

ਲੁਧਿਆਣਾ : ਕਈ ਵਾਰ ਅਸੀਂ ਚਲਦੀ ਟ੍ਰੇਨ ‘ਚ ਚੜਨ ਦੀ ਕੋਸ਼ਿਸ਼ ਕਰਦੇ ਜਾ ਫਿਰ ਚਲਦੀ ਟ੍ਰੇਨ ‘ਚੋ ਉਤਰਨ ਦੀ ਪਰ ਕਈ ਇਹ ਲਾਹਪਰਵਾਹੀ ਇੰਨੀ ਮਹਿੰਗੀ ਪੈ ਜਾਂਦੀ ਹੈ। ਜਿਸ ਦਾ ਸਾਨੂੰ ਅੰਦਾਜਾ ਵੀ ਨਹੀਂ ਹੁੰਦਾ ਅਜਿਹੀ ਘਟਨਾ ਵਾਪਰੀ ਹੈ ਲੁਧਿਆਣਾ ‘ਚ ਜਿਥੇ ਟ੍ਰੇਨ ਤੋਂ ਹੇਠਾਂ ਉਤਰਨਾ ਵਿਅਕਤੀ ਲਈ ਮੌਤ ਦਾ ਕਾਰਨ ਬਣ ਗਿਆ। ਸੀਸਟੀਵੀ ਕੈਮਰੇ ‘ਚ ਕੈਦ ਹੋਈਆ ਇਹ ਮੌਤ ਦੀਆਂ ਖੌਫਨਾਕ ਤਸਵੀਰਾਂ ਨੂੰ ਦੇਖ ਕੇ ਇੱਕ ਵਾਰ ਤੁਹਾਡੀ ਵੀ ਰੂਹ ਕੰਬ ਉਠੇ ਗਈ।

Read Also ਕੁੜੀ ਦੀ ਸ਼ਰੇਆਮ ਕੀਤੀ ਗਈ ਕੁੱਟਮਾਰ ! ਲੁਧਿਆਣੇ ਦੀਆਂ ਹੌਲਨਾਕ ਤਸਵੀਰਾਂ (ਵੀਡੀਓ)

ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਧਿਆਣਾ ਸਟੇਸ਼ਨ ਤੋਂ ਟ੍ਰੇਨ ਚੱਲਦੀ ਦਿਖਾਈ ਦੇ ਰਹੀ ਹੈ ਤੇ ਇਕ ਵਿਅਕਤੀ ਬੜੀ ਹੀ ਤੇਜ਼ੀ ਨਾਲ ਭੱਜਿਆ ਆਉਂਦਾ ਹੈ ਤੇ ਚੱਲਦੀ ਟ੍ਰੇਨ ‘ਚ ਚੜਨ ਦੀ ਕੋਸ਼ਿਸ਼ ਕਰਦਾ ਹੈ। ਜਿਸ ਤੋਂ ਬਾਅਦ ਟ੍ਰੇਨ ਦੀ ਗਤੀ ਥੋੜੀ ਹੋਰ ਤੇਜ਼ ਹੋ ਜਾਂਦੀ ਹੈ ਤੇ ਵਿਅਕਤੀ ਟ੍ਰੇਨ ਦੇ ਲਪੇਟ ਵਿੱਚ ਆਉਂਦਾ ਟ੍ਰੇਨ ਹੇਠਾਂ ਡਿੱਗ ਜਾਂਦਾ ਹੈ ਜਿਸ ਨਾਲ ਵਿਅਕਤੀ ਦੀ ਮੌਤ ਹੋ ਗਈ।

ਦੂਜੇ ਪਾਸੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਏ.ਐੱਸ.ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਆਪਣੀ ਪਤਨੀ ਨਾਲ ਪਾਠਨਕੋਟ ਤੋਂ ਦਿੱਲੀ ਜਾ ਰਿਹਾ ਸੀ ‘ਤੇ ਲੁਧਿਆਣਾ ਸਟੇਸ਼ਨ ‘ਤੇ ਪਾਣੀ ਭਰਨ ਲਈ ਟ੍ਰੇਨ ‘ਚੋ ਹੇਠ ਆਉਦਾ ਹੈ ਤਾਂ ਵਾਪਸ ਆਉਦੀਆਂ ਉਸ ਦੀ ਟ੍ਰੇਨ ਚੱਲ ਪਈ। ਜਿਸ ਤੋਂ ਬਾਅਦ ਵਿਅਕਤੀ ਚੱਲਦੀ ਟ੍ਰੇਨ ‘ਚ ਚੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਟ੍ਰੇਨ ਹੇਠ ਆ ਜਾਂਦਾ ਹੈ।
ਇਹ ਸਾਰਾ ਕੁਝ ਦੇਖ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਤੁਹਾਡੀ ਨਿੱਕੀ ਜਿਹੀ ਗਲਤੀ ਤੁਹਾਡੀ ਜਾਨ ਲੈ ਸਕਦੀ ਹੈ ਤੇ ਹਮੇਸ਼ਾ ਚਲਦੀ ਟ੍ਰੇਨ ‘ਚ ਚੜ੍ਹਨ ਤੋਂ ਗੁਰੇਜ ਕਰਨਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button