Breaking NewsD5 specialNewsPunjabSports

ਦੁਖਦਾਈ ਖ਼ਬਰ, ਨਹੀਂ ਰਹੇ ਹਾਕੀ ਦੇ ਮਹਾਨ ਖਿਡਾਰੀ ਉਲੰਪੀਅਨ Balbir Singh Senior

ਚੰਡੀਗੜ੍ਹ : ਭਾਰਤ ਨੂੰ ਹਾਕੀ ‘ਚ ਲਗਾਤਾਰ 3 ਓਲੰਪਿਕ ਗੋਲਡ ਮੈਡਲ ਦਿਲਵਾਉਣ ਵਾਲੇ ਸਾਬਕਾ ਓਲੰਪੀਅਨ ਅਤੇ ਹਾਕੀ ਦਿੱਗਜ ਬਲਬੀਰ ਸਿੰਘ ਸੀਨੀਅਰ ਦੁਨੀਆ ਨੂੰ ਅਲਵਿਦਾ ਕਹਿ ਗਏ। ਬਲਬੀਰ ਸਿੰਘ ਸੀਨੀਅਰ ਨੂੰ 12 ਮਈ ਨੂੰ ਸਵੇਰੇ ਦਿਲ ਦਾ ਦੌਰਾ ਪਿਆ ਸੀ। ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਈ.ਸੀ.ਯੂ. ਵਿੱਚ ਭਰਤੀ ਸਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਜਿੱਥੇ ਉਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਸੀ।  ਬੁੱਧਵਾਰ ਸਵੇਰੇ ਵੀ ਉਨ੍ਹਾਂ ਨੂੰ ਦੋ ਵਾਰ ਫਿਰ ਅਟੈਕ ਆਇਆ ਸੀ। ਉਦੋਂ ਤੋਂ ਉਨ੍ਹਾਂ ਦੀ ਹਾਲਤ ਵਿੱਚ ਕੁਝ ਸੁਧਾਰ ਨਹੀਂ ਦਿਖਿਆ ਸੀ।

Big Breaking- DSP Balwinder Sekhon ਦੀਆਂ ਵਧੀਆਂ ਮੁਸ਼ਕਿਲਾਂ, ਹੁਣ MLA ਨਾਲ ਪਿਆ ਪੰਗਾ, ਪਰਚਾ ਦਰਜ਼

ਮਿਲੀ ਜਾਣਕਾਰੀ ਮੁਤਾਬਕ ਉਨ੍ਹਾ ਨੇ ਅੱਜ ਸਵੇਰੇ 6.00 ਵਜੇ ਆਖਰੀ ਸਾਹ ਲਏ। ਦੱਸ ਦਈਏ ਬਲਬੀਰ ਸਿੰਘ ਦੀ ਸਿਹਤ ਖਰਾਬ ਚਲ ਰਹੀ ਸੀ ਜਿਸ ਤੋਂ ਬਾਅਦ ਉਹ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ਼ ਦਾਖਲ ਸਨ।  ਤਿੰਨ ਵਾਰ ਓਲੰਪਿਕ ਗੋਲਡ ਚੈਪੀਅਨ ਬਲਬੀਰ ਸਿੰਘ ਨੇ ਲੰਡਨ, ਹੈਲਸਿੰਕੀ ਤੇ ਮੈਲਬੋਰਨ ਓਲੰਪਿਕ ਵਿਚ ਭਾਰਤੀ ਟੀਮ ਦੇ ਸੋਨ ਤਮਗੇ ਜਿੱਤਣ ਵਿਚ ਅਹਿਮ ਰੋਲ ਅਦਾ ਕੀਤਾ ਸੀ। ਬਲਬੀਰ ਸਿੰਘ ਸੀਨੀਅਰ ਨੂੰ 1957 ਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦਾ ਜਨਮ 10 ਅਕਤੂਬਰ 1924 ਨੂੰ ਪਿੰਡ ਹਰੀਪੁਰ ਖਾਲਸਾ ਜ਼ਿਲ੍ਹਾ ਜਲੰਧਰ ਵਿਚ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button