Breaking NewsD5 specialNewsPunjabUncategorized

“ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ” ਤਹਿਤ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਵੀ 10000 ਤੋਂ ਵੱਧ ਕਿਸਾਨਾਂ ਦਾ ਕਾਫ਼ਲਾ ਡੱਬਵਾਲੀ ਤੋਂ ਦਿੱਲੀ ਵੱਲ ਰਵਾਨਾ

ਚੰਡੀਗੜ੍ਹ : ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਵਿੱਢੀ ਗਈ”ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ” ਤਹਿਤ ਅੱਜ 250 ਟਰਾਲੀਆਂ, 20 ਬੱਸਾਂ, 35 ਟਰੱਕ/ਟਰਾਲੇ/ਕੈਂਟਰਾਂ ਅਤੇ 200 ਤੋਂ ਵੱਧ ਦਰਮਿਆਨੀਆਂ ਤੇ ਛੋਟੀਆਂ ਗੱਡੀਆਂ ‘ਤੇ ਸਵਾਰ 10000 ਤੋਂ ਵੱਧ ਕਿਸਾਨਾਂ ਮਜਦੂਰਾਂ ਔਰਤਾਂ ਨੌਜਵਾਨਾਂ ਦਾ ਕਾਫ਼ਲਾ ਡੱਬਵਾਲੀ ਬਾਡਰ ਤੋਂ ਦਿੱਲੀ ਵੱਲ ਰਵਾਨਾ ਹੋਇਆ। ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਜਗਦੇਵ ਸਿੰਘ ਜੋਗੇਵਾਲਾ, ਕੁਲਵੰਤ ਰਾਏ ਸ਼ਰਮਾ, ਲਛਮਣ ਸਿੰਘ ਸੇਵੇਵਾਲਾ, ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂ, ਹਰਪਾਲ ਸਿੰਘ ਕਿਲਿਆਂਵਾਲੀ, ਜਗਦੀਪ ਸਿੰਘ ਖੁੱਡੀਆਂ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂ ਜਸਵਿੰਦਰ ਸਿੰਘ, ਰਵਿੰਦਰ ਸਿੰਘ ਚਾਹਲ, ਪਵਨ ਕੁਮਾਰ ਗੜਵਾਲ ਅਤੇ ਬੰਟੀ ਗੜਵਾਲ ਸ਼ਾਮਲ ਸਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 5 ਵਜੇ ਤੱਕ ਫਤਿਹਾਬਾਦ ਪਹੁੰਚ ਕੇ 1000 ਤੋਂ ਵੱਧ ਹਰਿਆਣਵੀ ਕਿਸਾਨਾਂ ਨਾਲ ਸਾਂਝੀ ਰੈਲੀ ਕੀਤੀ ਗਈ।

ਭਾਜਪਾ ਲੀਡਰ ‘ਤੇ ਹਮਲੇ ਤੋਂ ਬਾਅਦ ਭੜਕਿਆ ਬੀਜੇਪੀ ਪ੍ਰਧਾਨ, ਫੇਰ ਕਿਸਾਨਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ !

ਰੈਲੀ ਦੀ ਸ਼ੁਰੂਆਤ ਦੋ ਮਿੰਟ ਦਾ ਮੌਨ ਧਾਰ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਰਾਹੀਂ ਕੀਤੀ ਗਈ। ਰਾਤ ਵੀ ਉੱਥੇ ਹੀ ਠਹਿਰਨ ਦਾ ਪੂਰਾ ਪ੍ਰਬੰਧ ਹਰਿਆਣਾ ਵਾਸੀਆਂ ਨੇ ਕੀਤਾ ਹੋਇਆ ਸੀ। ਬੁਲਾਰਿਆਂ ਨੇ ਮੋਦੀ ਹਕੂਮਤ ਉੱਤੇ ਕਾਰਪੋਰੇਟਾਂ ਦੀ ਸੇਵਾਦਾਰ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਨੂੰਨ ਮੜ੍ਹਨ ਲਈ ਬੇਬੁਨਿਆਦ ਜ਼ਿੱਦ ਫੜੀ ਬੈਠੀ ਹੈ। ਕਾਰਪੋਰੇਟਾਂ ਦੇ ਵਾਰੇ ਨਿਆਰੇ ਅਤੇ ਕਿਸਾਨਾਂ ਦੀ ਬਰਬਾਦੀ ਕਰਨ ਵਾਲੇ ਕਾਲੇ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕੜਾਕੇ ਦੀ ਠੰਢ ਅਤੇ ਗਹਿਰੀ ਧੁੰਦ ਵਿੱਚ ਵੀ ਦਿੱਲੀ ਦੀਆਂ ਬਰੂਹਾਂ ‘ਤੇ ਲੱਖਾਂ ਦੀ ਤਾਦਾਦ ਵਿੱਚ ਦਿਨੇ ਰਾਤ ਸ਼ਾਂਤਮਈ ਮੋਰਚੇ ‘ਚ ਮਹੀਨੇ ਭਰ ਤੋਂ ਡਟੇ ਹੋਏ ਮਰਦ, ਔਰਤਾਂ,ਨੌਜਵਾਨ ਤੇ ਬੱਚੇ ਬੁੱਢੇ ਕਿਸਾਨਾਂ ਮਜਦੂਰਾਂ ਅਤੇ ਹਜ਼ਾਰਾਂ ਹਮਾਇਤੀ ਲੋਕਾਂ ਦੀ ਹੱਕੀ ਆਵਾਜ਼ ਨੂੰ ਅਣਸੁਣੀ ਕੀਤਾ ਜਾ ਰਿਹਾ ਹੈ।

🔴LIVE| ਦਿੱਲੀ ਤੋਂ ਆਈ ਵੱਡੀ ਖ਼ਬਰ ! ਹੁਣ ਹੋਵੇਗਾ ਇੱਕ ਪਾਸਾ , ਇੱਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਹੋਣਗੇ ਕਿਸਾਨ

ਇਸ ਜ਼ਾਲਮ ਵਤੀਰੇ ਕਾਰਨ ਹੁਣ ਤੱਕ 50 ਤੋਂ ਵੱਧ ਕਿਸਾਨਾਂ, ਮਜਦੂਰਾਂ, ਔਰਤਾਂ ਤੇ ਨੌਜਵਾਨਾਂ ਦੀ ਬਲੀ ਲਈ ਜਾ ਚੁੱਕੀ ਹੈ ਅਤੇ ਹਰ ਰੋਜ਼ ਹੋਰ ਕੀਮਤੀ ਜਾਨਾਂ ਕੁਰਬਾਨ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਸਰਕਾਰੀ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦਾ ਅਤੇ ਕਿਸਾਨਾਂ ਦਾ ਹੱਕੀ ਪੱਖ ਪੇਸ਼ ਕਰਦਾ ਹਿੰਦੀ ਵਿੱਚ ਛਾਪਿਆ ਹੱਥ ਪਰਚਾ ਅੱਜ ਇੱਥੇ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਵੰਡਿਆ ਗਿਆ ਅਤੇ ਬਾਕੀ ਦਾ ਦਿੱਲੀ ਮੋਰਚੇ ਵਿੱਚ ਵੰਡਿਆ ਜਾਵੇਗਾ। ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜ ਮਹੀਨੇ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਰਿਆਣਾ, ਰਾਜਿਸਥਾਨ ਤੇ ਯੂ ਪੀ ਵਿੱਚ ਦੀ ਹੁੰਦਾ ਹੋਇਆ ਅੱਜ ਪੂਰੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਆਦਿ ਰਾਜਾਂ ਤੋਂ ਵੀ ਕਿਸਾਨ ਲਸ਼ਕਰ ਦਿੱਲੀ ਵੱਲੀਂ ਕੂਚ ਕਰ ਚੁੱਕੇ ਹਨ।

29 ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਧਮਾਕਾ,ਹੁਣ ਆਊ ਬਿੱਲੀ ਥੈਲਿਓ ਬਾਹਰ,ਮੋਦੀ ਹੈਰਾਨ

ਇਸ ਦੇਸ਼ਵਿਆਪੀ ਸ਼ਾਂਤਮਈ ਅੰਦੋਲਨ ਦਾ ਚੋਟ ਨਿਸ਼ਾਨਾ ਮੋਦੀ ਹਕੂਮਤ ਦੇ ਬਰਾਬਰ ਹੀ ਅਡਾਨੀ ਅੰਬਾਨੀ ਤੇ ਹੋਰ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਰੱਤ ਨਿਚੋੜ ਕਾਰੋਬਾਰ ਵੀ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਕੱਲ੍ਹ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੇ ਘਰ ਅੱਗੇ ਸ਼ੁਰੂ ਕੀਤੇ ਧਰਨੇ ਸਮੇਤ ਪੰਜਾਬ ‘ਚ ਇਸ ਮੌਕੇ 10 ਭਾਜਪਾ ਆਗੂਆਂ ਅਤੇ 31 ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਜਥੇਬੰਦੀ ਵੱਲੋਂ 88 ਦਿਨਾਂ ਤੋਂ ਲਗਾਤਾਰ ਦਿਨ ਰਾਤ ਜਾਰੀ ਹਨ। ਪੂਰੇ ਭਾਰਤ ਵਿੱਚ ਟੌਲ ਪਲਾਜੇ ਬੰਦ ਕਰਨ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਜਾ ਚੁੱਕਾ ਹੈ। ਚੋਣ ਦੌਰਿਆਂ ‘ਤੇ ਆ ਰਹੇ ਭਾਜਪਾ ਆਗੂਆਂ ਦੇ ਘਿਰਾਓ ਵੀ ਸ਼ਹਿਰ ਸ਼ਹਿਰ ਕੀਤੇ ਜਾ ਰਹੇ ਹਨ। ਬਠਿੰਡਾ ਵਿਖੇ ਅਜਿਹਾ ਘਿਰਾਓ ਕਰਨ ਵਾਲੇ 30 ਕਿਸਾਨਾਂ ਵਿਰੁੱਧ ਅਣਪਛਾਤੇ ਕਹਿ ਕੇ ਪਰਚਾ ਦਰਜ ਕਰਨ ਦੀ ਬੁਲਾਰਿਆਂ ਨੇ ਸਖ਼ਤ ਨਿਖੇਧੀ ਕੀਤੀ ਅਤੇ ਪਰਚਾ ਰੱਦ ਕਰਨ ਦੀ ਮੰਗ ਕੀਤੀ।

ਤੜਕੇ ਹੀ ਵਕੀਲਾਂ ਨੇ ਦਿੱਤਾ ਕੇਂਦਰ ਸਰਕਾਰ ਨੂੰ ਵੱਡਾ ਝਟਕਾ,ਹੁਣ ਕਿਸਾਨ ਘੇਰਨਗੇ ਦਿੱਲੀ ਦਾ ਪਾਰਲੀਮੈਂਟ

ਇਸੇ ਦੌਰਾਨ ਅੱਜ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਖਾਲੀ ਥਾਲ਼ੀਆਂ ਖੜਕਾਉਣ ਅਤੇ ਨਾਹਰੇ ਗੁੰਜਾਊ ਰੋਸ ਪ੍ਰਦਰਸ਼ਨਾਂ ਰਾਹੀਂ ਮੋਦੀ ਦੇ ‘ਮਨ ਕੀ ਬਾਤ‘ ਢਕਵੰਜ ਦਾ ਤਿੱਖਾ ਵਿਰੋਧ ਕੀਤਾ ਗਿਆ। ਪਾਣੀਆਂ ਵਰਗੇ ਆਪਸੀ ਸਹਿਮਤੀ ਨਾਲ ਹੱਲ ਹੋਣ ਵਰਗੇ ਕਿਸਾਨੀ ਮੁੱਦੇ ਨੂੰ ਹਰਿਆਣਾ ਭਾਜਪਾ ਵੱਲੋਂ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ‘ਚ ਪਾਟਕ ਪਾਊ ਹਥਿਆਰ ਵਜੋਂ ਵਰਤਣ ਦੇ ਕਮੀਨੇ ਯਤਨਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਹਨਾਂ ਯਤਨਾਂ ਨੂੰ ਹਰਿਆਣੇ ਦੇ ਕਿਸਾਨਾਂ ਵੱਲੋਂ ਦੋ ਟੁਕ ਰੱਦ ਕਰਨ ਦੀ ਬੁਲਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। “ਅਮਰ ਸ਼ਹੀਦਾਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ” “ਸ਼ਹੀਦੋ ਥੋਡਾ ਕਾਜ ਅਧੂਰਾ,ਲਾ ਕੇ ਜਿੰਦਗੀਆਂ ਕਰਾਂਗੇ ਪੂਰਾ” ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਆਪਾਵਾਰੂ ਭਾਵਨਾ ਦੀ ਜੈ-ਜੈਕਾਰ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ ਗਿਆ ਤੇ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।

ਦਿੱਲੀ ਤੋਂ ਕਿਸਾਨਾਂ ਨਾਲ ਜੁੜੀ ਹੋਈ ਵੱਡੀ ਖ਼ਬਰ,ਕੇਂਦਰ ਨੂੰ ਮਿਲਿਆ ਪੱਤਰ ਰਾਹੀ ਝਟਕਾ?

ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਮੌਜੂਦਾ ਬੇਮਿਸਾਲ ਤੇ ਇਕਜੁੱਟ ਕਿਸਾਨ ਸੰਘਰਸ਼ ਨੂੰ ਹਰਿਆਣੇ ਸਮੇਤ ਦੇਸ਼ ਵਿਦੇਸ਼ ‘ਚੋਂ ਹਰ ਵਰਗ ਦੇ ਕਿਰਤੀਆਂ, ਬੁੱਧੀਜੀਵੀਆਂ, ਛੋਟੇ ਕਾਰੋਬਾਰੀਆਂ ਅਤੇ ਕਲਾਕਾਰਾਂ ਵੱਲੋਂ ਮਿਲ ਰਹੀ ਹਰ ਤਰ੍ਹਾਂ ਦੀ ਜ਼ੋਰਦਾਰ ਹਮਾਇਤ ਨਾਲ ਮੋਦੀ ਹਕੂਮਤ ਦੀਆਂ ਜ਼ਾਤਪਾਤੀ ਤੇ ਫਿਰਕੂ ਪਾਟਕ-ਪਾਊ ਚਾਲਾਂ ਅਤੇ ਘੋਲ ਬਾਰੇ ਝੂਠਾ ਪ੍ਰਚਾਰ ਕਰਨ ਦੀਆਂ ਸਭ ਸਿਆਸੀ ਚਾਲਾਂ ਲਗਾਤਾਰ ਕੁੱਟੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ‘ਚ ਸਰਕਾਰ ਵੱਲੋਂ ਤਜਵੀਜ਼ਤ ਸੋਧਾਂ ਨੂੰ ਰੱਦ ਕਰਨ ਦਾ ਅਰਥ ਫ਼ਸਲਾਂ ਦੇ ਮੰਡੀਕਰਨ ‘ਚ ਕਾਰਪੋਰੇਟਾਂ ਦੇ ਦਾਖ਼ਲੇ ਨੂੰ ਮੁੱਢੋਂ ਰੋਕਣ ਦੀ ਸਹੀ ਪਹੁੰਚ ਹੈ।

ਵੱਡੇ ਢੀਂਡਸੇ ਦੀਆਂ ਗਤੀ ਵਿਧੀਆਂ ਤੇਜ਼ , ਬਾਦਲਾਂ ਦੇ ਖਾਸ ਬੰਦੇ ਪੱਟਣ ਦੀ ਤਿਆਰੀ ||

ਇਨ੍ਹਾਂ ਸੋਧਾਂ ਨੂੰ ਮੰਨਣ ਨਾਲ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦਾ ਦਾਖਲਾ ਖੁੱਲ੍ਹਾ ਹੀ ਰਹਿੰਦਾ ਹੈ, ਜਿਸ ਨੇ ਜ਼ਮੀਨਾਂ ਹਥਿਆਉਣ ਦਾ ਸਾਧਨ ਬਣਨਾ ਹੈ। ਇਸ ਲਈ ਇਹ ਨਵੇਂ ਖੇਤੀ ਕਾਨੂੰਨ ਰੱਦ ਕਰਨੇ ਲਾਜ਼ਮੀ ਹਨ ਅਤੇ ਇਸ ਮੰਜ਼ਿਲ ਦੀ ਪ੍ਰਾਪਤੀ ਤੱਕ ਕਿਸਾਨ ਸੰਘਰਸ਼ ਆਏ ਦਿਨ ਬੁਲੰਦੀਆਂ ਵੱਲ ਵਧਦਾ ਹੀ ਰਹੇਗਾ। ਉਹਨਾਂ ਨੇ ਐਲਾਨ ਕੀਤਾ ਕਿ “ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ” ਤਹਿਤ ਹੋਰ ਵੱਡੀਆਂ ਲਾਮਬੰਦੀਆਂ ਲਈ ਜ਼ੋਰਦਾਰ ਤਿਆਰੀਆਂ ਜਾਰੀ ਰੱਖੀਆਂ ਜਾਣਗੀਆਂ ਅਤੇ ਪੰਜਾਬ ਵਿੱਚ 41 ਥਾਂਵਾਂ ‘ਤੇ ਮੋਰਚੇ ਜਾਰੀ ਰੱਖਦਿਆਂ ਦਿੱਲੀ ਮੋਰਚੇ ਵਿੱਚ ਵੀ ਲਗਾਤਾਰ ਵਾਧਾ ਨੱਕੀ ਕੀਤਾ ਜਾਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button