PunjabTop News

ਦਿੱਲੀ ਬੰਬ ਧਮਾਕੇ ਚ ਸ਼ਜਾ ਕੱਟ ਰਹੇ ਭਾਈ ਗੁਰਦੀਪ ਸਿੰਘ ਖੇੜਾ ਨੂੰ ਮਿਲੀ 60 ਦਿਨ ਦੀ ਪੈਰੋਲ

ਦਿੱਲੀ ਬੰਬ ਧਮਾਕੇ ਚ ਅੰਮ੍ਰਿਤਸਰ ਦੀ ਜੇਲ੍ਹ ਵਿਚ ਸ਼ਜਾ ਕੱਟ ਰਹੇ ਬੰਦ ਬੰਦੀ ਸਿੰਘ  ਭਾਈ ਗੁਰਦੀਪ ਸਿੰਘ ਖੇੜਾ ਨੂੰਨੂੰ 2 ਮਹੀਨਿਆਂ ਦੀ ਪੈਰੋਲ ਮਿਲ ਗਈ ਹੈ। ਗੁਰਦੀਪ ਸਿੰਘ ਖੇੜਾ ਹੈ, ਜਿਨ੍ਹਾਂ ਨੂੰ ਕਰਨਾਟਕ ਦੀ ਜੇਲ੍ਹ ਤੋਂ ਅੰਮ੍ਰਿਤਸਰ ਵਿਖੇ ਸ਼ਿਫਟ ਕੀਤਾ ਗਿਆ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖੇੜਾ ਦਾ ਰਹਿਣ ਵਾਲਾ ਗੁਰਦੀਪ ਸਿੰਘ ਖੇੜਾ IPC ਦੀਆਂ ਧਾਰਾਵਾਂ 302, 307, 427 ਅਤੇ 120-ਬੀ ਅਤੇ ਟਾਡਾ ਐਕਟ ਤਹਿਤ ਦਰਜ ਕੇਸ ਵਿੱਚ ਪਿਛਲੇ 32 ਸਾਲਾਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸਨੂੰ 1990 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਰਨਾਟਕ ਅਦਾਲਤ ਨੇ 1991 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ 1990 ਤੋਂ ਜੂਨ 2015 ਤੱਕ ਕਰਨਾਟਕ ਦੀ ਗੁਲਬਰਗਾ ਜੇਲ੍ਹ ਵਿੱਚ ਸੀ ਅਤੇ ਫਿਰ ਉਸ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਸ ਨੂੰ 2016 ਤੋਂ ਪੈਰੋਲ ਦਿੱਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button