Breaking NewsD5 specialIndiaNewsTop News

ਦਿੱਲੀ ਪੁਲਿਸ ਨੇ 34 ਗੁਮਸ਼ੁਦਾ ਨਾਬਾਲਗਾਂ ਨੂੰ ਲੱਭਿਆ, ਪਰਿਵਾਰ ‘ਚ ਪਰਤੀਆਂ ਖੁਸ਼ੀਆਂ

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ‘ਖੋਏ ਬੱਚਿਆਂ ਦੀ ਖੋਜ’ ਮੁਹਿੰਮ ਤਹਿਤ 34 ਗੁਮਸ਼ੁਦਾ ਨਾਬਾਲਗਾਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰ ਨਾਲ ਫਿਰ ਤੋਂ ਮਿਲਾ ਕੇ ਉਨ੍ਹਾਂ ਨੂੰ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ ਹੈ। ਦੁਆਰਕਾ ਜ਼ਿਲ੍ਹੇ ਦੇ ਪੁਲਿਸ ਡਿਪਟੀ ਕਮਿਸ਼ਨਰ ਸੰਤੋਸ਼ ਕੁਮਾਰ ਮੀਣਾ ਨੇ ਦੱਸਿਆ ਕਿ ‘ਖੋਏ ਬੱਚਿਆਂ ਦੀ ਖੋਜ’ ਮੁਹਿੰਮ ਤਹਿਤ ਮਨੁੱਖੀ ਤਸਕਰੀ ਵਿਰੋਧੀ ਦਲ ਬੀਤੀ ਅਗਸਤ ਨੂੰ 9 ਮੁੰਡੇ ਅਤੇ 25 ਕੁੜੀਆਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰ ਨਾਲ ਫਿਰ ਤੋਂ ਮਿਲਾ ਦਿੱਤਾ। ਇਹ ਕਰੀਬ 10 ਤੋਂ 18 ਸਾਲ ਦੀ ਉਮਰ ਦੇ ਨਾਬਾਲਗ ਬੱਚੇ ਹਨ। ਇਨ੍ਹਾਂ ਨਾਬਾਲਗਾਂ ਦੇ ਘਰ ਪਰਤਣ ਨਾਲ ਉਨ੍ਹਾਂ ਦੇ ਪਰਿਵਾਰ ਵਿਚ ਰੌਣਕਾਂ ਪਰਤ ਆਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਮੁਹਿੰਮ ਵਿਚ ਮਿਲੇ ਕਰੀਬ 20 ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦੇ 24 ਘੰਟਿਆਂ ਦੇ ਅੰਦਰ ਪਤਾ ਲਾ ਕੇ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਗਿਆ, ਜਦਕਿ 10 ਕਈ ਮਹੀਨੇ ਬਾਅਦ ਮਿਲੇ।

🔴LIVE : ਲਾਠੀਚਾਰਜ ’ਤੇ ਭੜਕੀਆਂ ਜਥੇਬੰਦੀਆਂ,ਵੱਡਾ ਐਲਾਨ! ਖੇਤੀ ਮੰਤਰੀ ਦਾ ਬਿਆਨ, ਨਵਜੋਤ ਸਿੱਧੂ ਨੂੰ ਝਟਕਾ!

ਪੁਲਿਸ ਨੂੰ ਇਹ ਬੱਚੇ ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਸੁਧਾਰ ਗ੍ਰਹਿ, ਸੜਕਾਂ ਆਦਿ ਤੋਂ ਮਿਲੇ ਸਨ। ਮੀਣਾ ਨੇ ਦੱਸਿਆ ਕਿ ਜਾਂਚ ਦੌਰਾਨ ਗੁੰਮਸ਼ੁਦਾ ਨਾਬਾਲਗਾਂ ਦੀਆਂ ਤਸਵੀਰਾਂ ਵੱਖ-ਵੱਖ ਵਟਸਐਪ ਸਮੂਹਾਂ ਵਿਚ ਭੇਜੀਆਂ ਗਈਆਂ। ਮੋਬਾਇਲ ਫੋਨ ਦੀ ਨਿਗਰਾਨੀ ਤੋਂ ਇਲਾਵਾ ਲਾਪਤਾ ਹੋਣ ਦੇ ਸੰਭਾਵਿਤ ਖੇਤਰਾਂ ਵਿਚ ਸਥਾਨਕ ਲੋਕਾਂ ਦੀ ਮਦਦ ਲਈ ਗਈ। ਕੋਵਿਡ-ਸਵੈ ਸੇਵਕਾਂ ਅਤੇ ਸਵੈ-ਸੇਵੀ ਸੰਸਥਾਵਾਂ (ਐੱਨ. ਜੀ. ਓ.) ਦੀ ਮਦਦ ਨਾਲ ਕਾਲੋਨੀਆਂ ਅਤੇ ਪਾਰਕਾਂ ਦੇ ਆਲੇ-ਦੁਆਲੇ ਜਨਤਕ ਘੋਸ਼ਣਾ ਪ੍ਰਣਾਲੀ ਤਹਿਤ ਪ੍ਰਚਾਰ-ਪ੍ਰਸਾਰ ਕੀਤੇ ਗਏ। ਇਨ੍ਹਾਂ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਦਲ ਨੂੰ ਬੱਚਿਆਂ ਨੂੰ ਲੱਭਣ ’ਚ ਸਫ਼ਲਤਾ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button