Breaking NewsD5 specialInternationalNewsTop News

82 ਸਾਲਾ ਔਰਤ ਨੇ ਅਮਰੀਕਾ ’ਚ ਸਪੇਸ ਯਾਤਰਾ ਕਰ ਰਚਿਆ ਇਤਿਹਾਸ

ਕੈਲੀਫੋਰਨੀਆ : ਅਮਰੀਕਾ ’ਚ ਕਰੋੜਪਤੀ ਵਿਅਕਤੀ ਜੈੱਫ ਬੇਜੋਸ਼ ਦੀ ਪ੍ਰਾਈਵੇਟ ਸਪੇਸ ਕੰਪਨੀ ਬਲਿਊ ਓਰੀਜਨ ਵੱਲੋਂ ਸਪੇਸ ’ਚ ਭਰੀ ਗਈ ਮਨੁੱਖੀ ਉਡਾਣ ’ਚ ਇੱਕ 82 ਸਾਲਾ ਔਰਤ ਨੇ ਸ਼ਾਮਲ ਹੋ ਕੇ ਇਤਿਹਾਸ ਰਚਿਆ ਹੈ। ਵੈਲੀ ਫੰਕ ਨਾਂ ਦੀ ਇਸ ਬਜ਼ੁਰਗ ਔਰਤ ਨੇ ਦਹਾਕਿਆਂ ਪਹਿਲਾਂ ਵੀ ਸਪੇਸ (ਪੁਲਾੜ) ’ਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਸੀ ਪਰ ਮੰਗਲਵਾਰ 20 ਜੁਲਾਈ ਨੂੰ ਜੈੱਫ ਬੇਜੋਸ ਨਾਲ ਇਸ ਬਜ਼ੁਰਗ ਔਰਤ ਨੇ ਧਰਤੀ ਤੋਂ ਬਾਹਰਲੀ ਦੁਨੀਆ ਨੂੰ ਵੇਖਣ ਦਾ ਸੁਪਨਾ ਪੂਰਾ ਕੀਤਾ।

ਪੰਜਾਬ ਤੋਂ ਤੁਰੇ ਹਜ਼ਾਰਾਂ ਕਿਸਾਨ ! ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀ ਵਧੀ ਤਾਕਤ ! D5 Channel Punjabi

ਫੰਕ ਨੇ ਕਿਹਾ ਕਿ ਉਸ ਨੂੰ ਇਸ ਮੌਕੇ ਦਾ ਤਕਰੀਬਨ 60 ਸਾਲ ਤੋਂ ਇੰਤਜ਼ਾਰ ਸੀ ਅਤੇ ਉਸ ਨੇ ਮੰਗਲਵਾਰ ਸਪੇਸ ’ਚ 10 ਮਿੰਟ ਦੀ ਯਾਤਰਾ ਲਈ ਬਲਿਊ ਓਰੀਜਨ ਦੇ ਸਪੇਸ ਕ੍ਰਾਫਟ ’ਚ ਪੱਛਮੀ ਟੈਕਸਾਸ ਤੋਂ ਉਡਾਣ ਭਰੀ। 1960 ਦੇ ਦਹਾਕੇ ’ਚ ਫੰਕ 13 ਔਰਤਾਂ ਦੇ ਸਮੂਹ ‘ਮਰਕਰੀ 13’ ਦੀ ਸਭ ਤੋਂ ਛੋਟੀ ਮੈਂਬਰ ਸੀ। ਫੰਕ 82 ਸਾਲ ਦੀ ਉਮਰ ’ਚ ਸਪੇਸ ਯਾਤਰਾ ਕਰਕੇ ਇੱਕ ਹੋਰ ਬਜ਼ੁਰਗ ਸਪੇਸ ਯਾਤਰੀ ਗਲੇਨ ਦੇ ਰਿਕਾਰਡ ਨੂੰ ਪੰਜ ਸਾਲਾਂ ਦੇ ਫਰਕ ਨਾਲ ਤੋੜ ਕੇ ਸਭ ਤੋਂ ਬਜ਼ੁਰਗ ਪੁਲਾੜ ਯਾਤਰੀ ਬਣ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button