ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਪੁਲਿਸ ਦੀ ਸੁਰੱਖਿਆ ਹਟਾ ਦਿੱਤੀ ਹੈ। ਇਸ ਹੁਕਮ ‘ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਖ਼ਤਰੇ ਹਨ, ਜਿਸ ਨੂੰ ਲੈ ਕੇ ਅਸੀਂ ਚਿੰਤਤ ਹਾਂ। ਫਿਲਹਾਲ ਅਸੀਂ ਦਿੱਲੀ ਪੁਲਿਸ ਨਾਲ ਗੱਲ ਕਰ ਰਹੇ ਹਾਂ।
ਭਾਜਪਾ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ ਕਿ ਅੱਜ ਹਰੀ ਨਗਰ ‘ਚ ਪੁਲਸ ਨੇ ਵਿਰੋਧੀ ਉਮੀਦਵਾਰ ਦੇ ਲੋਕਾਂ ਨੂੰ ਮੇਰੀ ਪਬਲਿਕ ਮੀਟਿੰਗ ‘ਚ ਜਾਣ ਦਿੱਤਾ ਅਤੇ ਫਿਰ ਮੇਰੀ ਗੱਡੀ ‘ਤੇ ਹਮਲਾ ਕੀਤਾ। ਇਹ ਸਭ ਕੁਝ ਅਮਿਤ ਸ਼ਾਹ ਜੀ ਦੇ ਹੁਕਮਾਂ ‘ਤੇ ਹੋ ਰਿਹਾ ਹੈ। ਅਮਿਤ ਸ਼ਾਹ ਜੀ ਨੇ ਦਿੱਲੀ ਪੁਲਿਸ ਨੂੰ ਭਾਜਪਾ ਦੀ ਨਿੱਜੀ ਫੌਜ ਬਣਾ ਦਿੱਤਾ ਹੈ। ਚੋਣ ਕਮਿਸ਼ਨ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਇਕ ਰਾਸ਼ਟਰੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਇਸ ਦੇ ਆਗੂਆਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਚੋਣ ਕਮਿਸ਼ਨ ਕੋਈ ਕਾਰਗਰ ਕਦਮ ਚੁੱਕਣ ਤੋਂ ਅਸਮਰੱਥ ਹੈ। ਅੱਜ ਹਰੀ ਨਗਰ ਵਿੱਚ ਪੁਲਿਸ ਨੇ ਵਿਰੋਧੀ ਉਮੀਦਵਾਰ ਦੇ ਲੋਕਾਂ ਨੂੰ ਮੇਰੀ ਪਬਲਿਕ ਮੀਟਿੰਗ ਵਿੱਚ ਵੜਨ ਦਿੱਤਾ ਤੇ ਫਿਰ ਮੇਰੀ ਗੱਡੀ ਤੇ ਹਮਲਾ ਕਰ ਦਿੱਤਾ। ਇਹ ਸਭ ਕੁਝ ਅਮਿਤ ਸ਼ਾਹ ਜੀ ਦੇ ਹੁਕਮਾਂ ‘ਤੇ ਹੋ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.