NewsPress ReleasePunjabTop News

ਵੜਿੰਗ, ਖਹਿਰਾ ਖਿਲਾਫ ਮਾਮਲਾ ਦਰਜ ਹੋਣ ‘ਤੇ ਕਾਂਗਰਸ ਨੇ ਕੀਤੇ ਸਵਾਲ

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਕੇਸ ਦਰਜ ਹੋਣ ’ਤੇ ਸਵਾਲ ਉਠਾਉਂਦਿਆਂ ਇਸਨੂੰ ਬਦਲੇ ਦੀ ਸਿਆਸਤ ਕਰਾਰ ਦਿੱਤਾ ਹੈ।
ਇਸ ਦੌਰਾਨ ਪਾਰਟੀ ਨੇ ਸਵਾਲ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਜਪਾ ਦੇ ਖਿਲਾਫ ਵੀ ਅਜਿਹਾ ਮਾਮਲਾ ਦਰਜ ਕਰਨ ਦੀ ਹਿੰਮਤ ਕਿਉਂ ਨਹੀਂ ਕੀਤੀ, ਜਿਸਨੇ ਵੀ ਉਹੀ ਪੋਸਟ ਸ਼ੇਅਰ ਕੀਤੀ ਸੀ, ਜਿਸਨੂੰ ਕਾਂਗਰਸ ਨੇਤਾਵਾਂ ਨੇ ਸਾਂਝਾ ਕੀਤਾ ਸੀ ਅਤੇ ਉਸ ਲਈ ਉਨ੍ਹਾਂ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਗਈ।

ਇਕ ਫੋਨ ’ਤੇ ਸੁਖਬੀਰ ਬਾਦਲ ਨੂੰ ਚੜ੍ਹਿਆ ਚਾਅ, 12 ਸਤੰਬਰ ਨੂੰ ਕਰਨਗੇ ਧਮਾਕਾ | D5 Channel Punjabi

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਬੁਲਾਰੇ ਅਰਸ਼ਪ੍ਰੀਤ ਖਡਿਆਲ ਅਤੇ ਜਸਪ੍ਰੀਤ ਕਾਹਲੋਂ ਨੇ ਖੁਲਾਸਾ ਕੀਤਾ ਕਿ ਕਾਂਗਰਸੀ ਆਗੂਆਂ ਨੇ ਕਥਿਤ ਤੌਰ ‘ਤੇ ਆਮ ਆਦਮੀ ਪਾਰਟੀ ਦੇ ਮੀਡੀਆ ਮੈਨੇਜਰ ਅਤੇ ‘ਆਪ’ ਵਲੰਟੀਅਰ ਅੰਕਿਤ ਸਕਸੈਨਾ ਦੁਆਰਾ ਸਾਂਝੀ ਕੀਤੀ ਇੱਕ ਫੇਸਬੁੱਕ ਪੋਸਟ ਦੇ ਅਧਾਰ ‘ਤੇ ਟਵੀਟ ਕੀਤਾ ਸੀ।

SKM ’ਚ ਪਿਆ ਪਾੜ! ਵੱਡੇ ਕਿਸਾਨ ਲੀਡਰਾਂ ਨੂੰ ਪਈ ਬਿਪਤਾ, ਮੋਰਚੇ ਨੇ ਕਰਤਾ ਵੱਡਾ ਐਲਾਨ | D5 Channel Punjabi

ਖਡਿਆਲ ਨੇ ਸਵਾਲ ਕੀਤਾ ਕਿ ਜੇਕਰ ਪੱਤਰ ਜਾਅਲੀ ਸੀ ਤਾਂ ਸਰਕਾਰ ਨੇ ਸਕਸੈਨਾ ਵਿਰੁੱਧ ਕੇਸ ਦਰਜ ਕਿਉਂ ਨਹੀਂ ਕੀਤਾ, ਜਿਸਨੇ ਅਸਲ ਵਿੱਚ ਅਰਵਿੰਦ ਕੇਜਰੀਵਾਲ ਦੇ ਹਸਤਾਖਰਾਂ ਵਾਲੀ ਪੋਸਟ ਸ਼ੇਅਰ ਕੀਤੀ ਸੀ? ਸਕਸੈਨਾ ਦੀ ਪ੍ਰੋਫਾਈਲ ਉਸਨੂੰ ਆਪ ਦੇ ਮੀਡੀਆ ਮੈਨੇਜਰ ਵਜੋਂ ਦਰਸਾਉਂਦੀ ਹੈ। ਜੇਕਰ ਉਹ ਆਪ ਦਾ ਮੀਡੀਆ ਮੈਨੇਜਰ ਨਹੀਂ ਹੈ, ਤਾਂ ਤੁਸੀਂ ਇਸਨੂੰ ਖਾਰਜ ਕਿਉਂ ਨਹੀਂ ਕਰਦੇ ਅਤੇ ਉਸਦੇ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕਿਉਂ ਨਹੀਂ ਕਰਵਾਉੰਦੇ।

ਘਰ ਪਾਉਣ ਬਾਰੇ ਸੋਚ ਰਹੇ ਹੋ ਤਾਂ ਆਹ ਬੰਦਾ ਬਚਾ ਸਕਦਾ ਤੁਹਾਡੇ ਲੱਖਾ ਰੁਪਏ, ਰੇਟ ਸੁਣ ਆਉਗੇ ਭੱਜੇ, ਕੰਮ ਦੀ ਜਾਣਕਾਰੀ

ਖਡਿਆਲ ਨੇ ਕਿਹਾ ਕਿ ਆਈਪੀਸੀ ਦੀ ਧਾਰਾ 471 ਤਹਿਤ ਜੇਕਰ ਵਿਅਕਤੀ ਜਾਣਦਾ ਹੈ ਕਿ ਦਸਤਾਵੇਜ਼ ਜਾਅਲੀ ਹੈ ਅਤੇ ਉਸਨੇ ਇਸਨੂੰ ਅਸਲੀ ਰੂਪ ਵਿੱਚ ਸਾਂਝਾ ਕੀਤਾ ਹੈ, ਤਾਂ ਇਹ ਧੋਖਾਧੜੀ ਹੈ। ਪਰ ਇਸ ਮਾਮਲੇ ਵਿੱਚ ਕੋਈ ਕਿਵੇਂ ਜਾਣ ਸਕਦਾ ਹੈ ਕਿ ਇਹ ਅਸਲੀ ਹੈ ਜਾਂ ਨਕਲੀ, ਖਾਸ ਕਰਕੇ ਜਦੋਂ ਇਹ ਕਿਸੇ ਅਜਿਹੇ ਵਿਅਕਤੀ ਦੇ ਪੇਜ ‘ਤੇ ਪੋਸਟ ਕੀਤਾ ਗਿਆ ਸੀ ਜੋ ਆਪ ਦਾ ਮੀਡੀਆ ਮੈਨੇਜਰ ਹੋਣ ਦਾ ਦਾਅਵਾ ਕਰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਜਿਸਨੇ ਵੀ ਇਸਨੂੰ ਸਾਂਝਾ ਕੀਤਾ, ਉਸ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਪਰ ‘ਆਪ’ ਸਿਰਫ਼ ਕਾਂਗਰਸ ਤੋਂ ਡਰਦੀ ਹੈ, ਜਿਸਨੇ ਉਸਦੇ ਆਗੂਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ।

ਮੂਸੇਵਾਲਾ ਦੇ ਘਰੋਂ ਆਈ ਚੇਤਾਵਨੀ, ਹੁਣ ਬਲਾਗ ਪਾਉਣ ਲੱਗੇ ਰੱਖਿਓ ਧਿਆਨ, ਨਹੀਂ ਫਸੋਂਗੇ ਕਸੂਤਾ | D5 Channel Punjabi

ਜੇਕਰ ਆਪ ਸੋਚਦੀ ਹੋ ਕਿ ਉਹ ਅਜਿਹੇ ਨੇਤਾਵਾਂ ਦੀ ਆਵਾਜ਼ ਨੂੰ ਦਬਾ ਸਕਦੀ ਹੈ, ਤਾਂ ਇਹ ਉਸਦੀ ਵੱਡੀ ਭੁੱਲ ਹੈ। ਇਸੇ ਲੜੀ ਤਹਿਤ, ਸਿਆਸੀ ਵਿਰੋਧੀਆਂ ਵਿਰੁੱਧ ਸ਼ਿਕਾਇਤਾਂ ਦੇਣ ਦੇ ਪੈਟਰਨ ਦਾ ਜ਼ਿਕਰ ਕਰਦਿਆਂ, ਕਾਂਗਰਸੀ ਬੁਲਾਰਿਆਂ ਨੇ ਸਵਾਲ ਕੀਤਾ ਕਿ ‘ਆਪ’ ਅਜਿਹੇ ਆਗੂਆਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਕਿਵੇਂ ਲਾਮਬੰਦ ਕਰਦੀ ਹੈ। ਇਸ ਤੋਂ ਪਹਿਲਾਂ ਅਲਕਾ ਲਾਂਬਾ, ਕੁਮਾਰ ਵਿਸ਼ਵਾਸ, ਤਜਿੰਦਰ ਬੱਗਾ ਅਤੇ ਹੋਰਾਂ ਖਿਲਾਫ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ।

ਟੋਲ ਪਲਾਜ਼ਿਆਂ ਲਈ ਵੱਡੀ ਮੁਸੀਬਤ, CM ਮਾਨ ਦਾ ਸਖ਼ਤ ਆਰਡਰ, ਲੋਕਾਂ ਲਈ ਵੱਡੀ ਖੁਸ਼ਖ਼ਬਰੀ | D5 Channel Punjabi

ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਅਤੇ ਉਹ ਅਦਾਲਤ ‘ਚ ‘ਆਪ’ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਬੁਲਾਰਿਆਂ ਨੇ ‘ਆਪ’ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਅਰਵਿੰਦ ਕੇਜਰੀਵਾਲ ‘ਆਪ’ ਦੇ ਕਨਵੀਨਰ ਹਨ ਜਾਂ ਨਹੀਂ ਅਤੇ ਸੂਚੀ ਵਿੱਚ ਦਰਜ ਨਾਵਾਂ ਨੂੰ ਅਧਿਕਾਰਤ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ ਜਾਂ ਨਹੀਂ। ਇੱਥੋਂ ਤੱਕ ਕਿ ਭਗਵੰਤ ਮਾਨ ਅਤੇ ਰਾਘਵ ਚੱਢਾ ਨੇ ਵੀ ਇਨ੍ਹਾਂ ਨਾਵਾਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ, ਜਿਸ ਤੋਂ ਲੱਗਦਾ ਸੀ ਕਿ ਸੂਚੀ ਸਹੀ ਹੈ।

ਬੀਜੇਪੀ ਤੇ ਕਾਂਗਰਸੀ ਹੋਏ ਆਹਮੋ ਸਾਹਮਣੇ, ਚਾਰੇ ਪਾਸੇ ਪੁਲਿਸ ਹੀ ਪੁਲਿਸ, ਭਖਿਆ ਪੂਰਾ ਮਾਹੌਲ

ਪਾਰਟੀ ਨੇ ‘ਆਪ’ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਵੜਿੰਗ ਅਤੇ ਖਹਿਰਾ ਖਿਲਾਫ ਸ਼ਿਕਾਇਤ ਦੇਣ ਵਾਲੀ ਪ੍ਰਭਜੋਤ ਕੌਰ ਉਹੀ ਔਰਤ ਹੈ, ਜਿਸਦੀ ਫੇਸਬੁੱਕ ਪ੍ਰੋਫਾਈਲ ‘ਆਪ’ ਪ੍ਰਭਜੋਤ ਮੋਹਾਲੀ ਦੇ ਨਾਂ ‘ਤੇ ਹੈ। ਜੇਕਰ ਇਹ ਉਹੀ ਆਗੂ ਹੈ ਜਿਸਦੀ ਪ੍ਰੋਫ਼ਾਈਲ ਹੈ ਤਾਂ ਤੁਸੀਂ ਦੱਸੋ ਕਿ ਉਸ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਕਲਾ ਬੇਅਦਬੀ ਕਰਦਿਆਂ ਹੋਇਆਂ ਕੁਮੈਂਟ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button