ਦਿੱਲੀ ਦੇ ਕਰੋਲਬਾਗ ਸਥਿਤ ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ‘ਚ ਨਤਮਸਤਕ ਹੋਏ PM ਮੋਦੀ
ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਰਵਿਦਾਸ ਮਹਾਰਾਜ ਦੀ ਜਯੰਤੀ ਮੌਕੇ ਦਿੱਲੀ ਦੇ ਕਰੋਲਬਾਗ ਸਥਿਤ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਪਹੁੰਚੇ। ਇੱਥੇ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ’ਚ ਪੂਜਾ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਰੋਲਬਾਗ ਦੇ ਸ੍ਰੀ ਗੁਰੂ ਰਵਿਦਾਸ ਧਾਮ ਮੰਦਰ ਵਿਚ ਆਯੋਜਿਤ ਸ਼ਬਦ ਕੀਰਤਨ ’ਚ ਸ਼ਾਮਲ ਹੋਏ। ਮੰਦਰ ਵਿਚ ਮੌਜੂਦ ਮਹਿਲਾਵਾਂ ਵਿਚਾਲੇ ਪਹੁੰਚੇ ਅਤੇ ਬੈਠ ਕੇ ਮੰਜੀਰਾ ਵੀ ਵਜਾਇਆ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਸੰਤ ਰਵਿਦਾਸ ਦੀ ਜਯੰਤੀ ਮੌਕੇ ਅੱਜ ਮੈਂ ਦਿੱਲੀ ਦੇ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਜਾ ਕੇ ਦਰਸ਼ਨ ਕੀਤੇ। ਸਾਰੇ ਦੇਸ਼ ਵਾਸੀਆਂ ਨੂੰ ਰਵਿਦਾਸ ਜਯੰਤੀ ਦੀਆਂ ਸ਼ੁੱਭਕਾਮਨਾਵਾਂ।’’
ਦੀਪ ਸਿੱਧੂ ਦੀ ਮੌਤ ਬਾਰੇ ਡਾਕਟਰ ਨੇ ਕਹੀ ਆਹ ਗੱਲ ! ਪੰਜਾਬ ਆਵੇਗੀ ਦੀਪ ਸਿੱਧੂ ਦੀ ਮ੍ਰਿਤਕ ਦੇਹ
ਦੱਸ ਦੇਈਏ ਕਿ ਸੰਤ ਰਵਿਦਾਸ ਜੀ ਦੀ ਜਯੰਤੀ ਦੇ ਦਿਨ ਮੰਦਰਾਂ ’ਚ ਕੀਰਤਨ-ਭਜਨ ਦਾ ਵਿਸ਼ੇਸ਼ ਆਯੋਜਨ ਕੀਤਾ ਜਾਂਦਾ ਹੈ। ਕਈ ਥਾਵਾਂ ’ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮਾਨਤਾ ਹੈ ਕਿ ਸੰਤ ਰਵਿਦਾਸ ਦਾ ਜਨਮ ਮਾਘ ਪੂੰਨਿਆ ਦੇ ਦਿਨ ਹੋਇਆ ਸੀ। ਅੱਜ 16 ਫਰਵਰੀ ਨੂੰ ਮਾਘ ਪੂੰਨਿਆ ਮਨਾਈ ਜਾ ਰਹੀ ਹੈ, ਅਜਿਹੇ ਵਿਚ ਅੱਜ ਦਾ ਦਿਨ ਸੰਤ ਰਵਿਦਾਸ ਦੀ ਜਯੰਤੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸੰਤ ਰਵਿਦਾਸ ਜੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ। ਉਹ ਕਿਸੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਦੇ ਸਨ, ਇਸ ਲਈ ਹਰ ਕੰਮ ਨੂੰ ਪੂਰੇ ਮਨ ਅਤੇ ਲਗਨ ਨਾਲ ਕਰਦੇ ਸਨ।
Very special moments at the Shri Guru Ravidas Vishram Dham Mandir in Delhi. pic.twitter.com/PM2k0LxpBg
— Narendra Modi (@narendramodi) February 16, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.