ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਸਸਤੀ ਹੋਈ ਕੋਰੋਨਾ ਦੀ ਜਾਂਚ, 2000 ਰੁਪਏ ‘ਚ ਹੋਵੇਗਾ ਟੈਸਟ
ਚੰਡੀਗੜ੍ਹ : ਕੋਰੋਨਾ ਦੇ ਵੱਧਦੇ ਸੰਕਰਮਣ ਨੂੰ ਦੇਖਦੇ ਹੋਏ ਕੇਂਦਰ ਸਮੇਤ ਤਮਾਮ ਸੂਬਾ ਸਰਕਾਰਾਂ ਨੇ ਕੋਵਿਡ – 19 ਦੀ ਜਾਂਚ ‘ਚ ਤੇਜ਼ੀ ਲਿਆਉਣੀ ਸ਼ੁਰੂ ਕੀਤੀ ਹੈ। ਇਸ ਦੇ ਲਈ ਕੋਰੋਨਾ ਦੀ ਜਾਂਚ ਦੇ ਚਾਰਜ ਵੀ ਘੱਟ ਕੀਤੇ ਜਾ ਰਹੇ ਹਨ। ਪ੍ਰਾਈਵੇਟ ਲੈਬਾਂ ‘ਚ ਕੋਰੋਨਾ ਦੀ ਜਾਂਚ 4500 ਰੁਪਏ ‘ਚ ਹੁੰਦੀ ਹੈ। ਕੇਂਦਰ ਦੀ ਪਹਿਲ ‘ਤੇ ਦਿੱਲੀ ਸਰਕਾਰ ਨੇ ਇਸਦੇ ਮੁਲ ਘਟਾ ਕੇ ਅੱਧੇ ਕੀਤੇ ਸਨ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੋਰੋਨਾ ਜਾਂਚ ਦੀ ਫੀਸ ਨੂੰ ਅੱਧੇ ਤੋਂ ਵੀ ਘੱਟ ਕਰ ਦਿੱਤਾ ਹੈ। ਇੱਥੇ ਹੁਣ ਕੋਰੋਨਾ ਮਰੀਜਾਂ ਦੀ ਜਾਂਚ ਸਿਰਫ਼ 2,000 ਰੁਪਏ ‘ਚ ਹੋਵੇਗੀ।
Singer Diljit Dosanjh ਦਾ MP Ravneet Bittu ਨੂੰ ਮੋੜਵਾਂ ਜਵਾਬ
ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਜਾਂਚ ਲਈ 2,000 ਰੁਪਏ ਤੈਅ ਕੀਤੇ ਹਨ। ਚੰਡੀਗੜ੍ਹ ਸਲਾਹਕਾਰ ਮਨੋਜ ਪਰਿਦਾ ਅਤੇ ਨਿਜੀ ਐਸਆਰਐਲ ਡਾਇਗਨੋਸਟਿਕਸ ਲੈਬਾਂ ਦੇ ਵਿੱਚ ਹੋਈ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ। ਇਹ ਲੈਬ ਸ਼ਹਿਰ ‘ਚ ਕੋਰੋਨਾ ਮਾਮਲਿਆਂ ਦੀ ਜਾਂਚ ਲਈ ਅਧਿਕਾਰਤ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਇੱਥੇ ਕੋਰੋਨਾ ਜਾਂਚ ਲਈ 4,500 ਰੁਪਏ ਲਏ ਜਾਂਦੇ ਸਨ, ਜਿਸਦੀ ਫੀਸ ਦਰ ਘਟਾ ਕੇ 2,000 ਰੁਪਏ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਚੰਡੀਗੜ੍ਹ ਵਿੱਚ ਇਸ ਸਮੇਂ ਕੋਰੋਨਾ ਦੇ ਮਰੀਜਾਂ ਦੀ ਗਿਣਤੀ 406 ਹੋ ਗਈ ਹੈ ਅਤੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
Chocolate ਤੇ Fastfood ਦੇ ਨੁਕਸਾਨ ਸੁਣੇ ਹੋਣਗੇ, ਪਰ ਹੁਣ ਸੁਣੋ ਵੱਡੇ ਫ਼ਾਇਦੇ, ਦੇਖੋ ਖਾ ਕੇ ਕਿਵੇਂ ਰਹੋਗੇ ਫ਼ਿੱਟ
ਚੰਡੀਗੜ੍ਹ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਰਾਜਧਾਨੀ ‘ਚ ਕੋਵਿਡ ਟੈਸਟ ਦੀ ਕੀਮਤ ਤੈਅ ਕੀਤੀ ਸੀ। ਦਿੱਲੀ ਵਿੱਚ ਨਿੱਜੀ ਲੈਬ ‘ਚ ਕੋਰੋਨਾ ਦੀ ਜਾਂਚ ਫੀਸ 4500 ਰੁਪਏ ਤੋਂ ਘਟਾ ਕੇ 2400 ਰੁਪਏ ਤੈਅ ਕਰ ਦਿੱਤੀ ਗਈ। ਦਿੱਲੀ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ‘ਚ ਕੋਰੋਨਾ ਵਾਇਰਸ ਆਈਸ਼ੋਲੇਸ਼ਨ ਬੈੱਡ ਦਾ ਸ਼ੁਲਕ 8 ਹਜ਼ਾਰ ਤੋਂ 10 ਹਜ਼ਾਰ ਰੁਪਏ, ਬਿਨ੍ਹਾ ਵੈਂਟੀਲੇਟਰ ਦੇ ਆਈਸੀਯੂ ਦੇ ਬੈੱਡ ਦਾ ਸ਼ੁਲਕ 13 ਹਜ਼ਾਰ – 15 ਹਜ਼ਾਰ ਰੁਪਏ ਅਤੇ ਵੈਟੀਲੇਟਰ ਵਾਲੇ ਆਈਸੀਯੂ ਬੈੱਡ ਦਾ ਸ਼ੁਲਕ 15 ਹਜ਼ਾਰ ਤੋਂ 18 ਹਜ਼ਾਰ ਰੁਪਏ ਤੈਅ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.