Breaking NewsD5 specialNewsPoliticsPunjab

ਸੁਖਬੀਰ ਬਾਦਲ ਦਾ ਵੱਡਾ ਐਲਾਨ, ਇਸ ਪਾਰਟੀ ਨਾਲ ਗਠਜੋੜ ਕਰਕੇ ਲੜੇਗੀ ਵਿਧਾਨ ਸਭਾ ਚੋਣਾਂ

ਚੰਡੀਗੜ੍ਹ : ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਆਪਣੇ ਬਲਬੂਤੇ ‘ਤੇ ਲੜਨ ਦੇ ਫੈਸਲੇ ਦੇ ਕੁਝ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਹੈ ਕਿ ਪੰਜਾਬ ਵਿੱਚ ਉਸਦਾ ਪਾਰਟੀ ਦੇ ਨਾਲ ਗੰਠ-ਜੋੜ ਬਣਿਆ ਹੋਇਆ ਹੈ। ਜਦੋਂ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨੇ ਬਾਦਲ ਤੋਂ ਪੁੱਛਿਆ ਕੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ 2022 ‘ਚ ਪੰਜਾਬ ਵਿਧਾਨ ਸਭਾ ਚੋਣਾਂ ਵੱਖ-ਵੱਖ ਲੜਾਂਗੇ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਖਬਰਾਂ ਬੱਸ ਮੀਡੀਆ ‘ਚ ਹੀ ਹਨ ਅਤੇ ਉਹ ਪਿਛਲੇ 20 ਦਿਨਾਂ ਤੋਂ ਅਜਿਹੀਆਂ ਖਬਰਾਂ ਸੁਣਦੇ ਆ ਰਹੇ ਹਨ।

ਦੇਖਲੋ ਭਾਰਤ ਦੇ ਰਾਜਨੀਤੀ ਦੇ ਹਾਲ, ਡਾਕੂ ਵੀ ਬਣ ਰਹੇ ਨੇ ਮੰਤਰੀ

ਬਾਦਲ ਨੇ 26 ਜਨਵਰੀ ਨੂੰ ਮੁਫ਼ਤ ਸਮਾਰਟਫੋਨ ਦੇਣ ਦੇ ਆਪਣੇ ਚੁਣਾਵੀ ਵਾਅਦੇ ‘ਤੇ ਖਰਾ ਨਾ ਉੱਤਰਨ ਨੂੰ ਲੈ ਕੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,” ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਕੁਝ ਵੀ ਨਹੀਂ ਦੇਵੇਗੀ, ਉਹ ਤਾਂ ਬਸ, ਤਾਰੀਕਾਂ ਦੇ ਰਹੀ ਹੈ।ਪੰਜਾਬ ਦੇ ਲੋਕ ਦੋ ਸਾਲ ਬਾਅਦ ਬੋਰੀ ਬਿਸਤਰਾ ਇਕੱਠਾ ਕਰਕੇ ਉਸਨੂੰ ਭੇਜ ਦੇਣਗੇ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਪਟਿਆਲਾ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਉਂਮੀਦ ਹੈ ਕਿ 31 ਮਾਰਚ ਤੋਂ ਪਹਿਲਾਂ ਨੌਜਵਾਨਾਂ ਨੂੰ ਮੁਫਤ ਸਮਾਰਟਫੋਨ ਦੇ ਦਿੱਤੇ ਜਾਣਗੇ। ਬਾਦਲ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਵਿੱਚ ਕਾਂਗਰਸ ਦੇ ਮੰਤਰੀਆਂ ਦੇ ਕਥਿਤ ਰਾਜ ਵਿੱਚ ਰੇਤ ਮਾਫੀਆ ‘ਫਲ-ਫੁਲ’ ਰਹੇ ਹਨ।

ਇਸ ਆਦਮੀ ਨੂੰ ਕਹਿੰਦੇ ਨੇ ‘ਲੰਗਰ ਬਾਬਾ’, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ, ਸਰਕਾਰ ਵੀ ਹੋਈ ਫ਼ੈਨ, ਦਿੱਤੀ ਵੱਡੀ ਆਫ਼ਰ

ਉਨ੍ਹਾਂ ਨੇ ਕਿਹਾ ਪੁਲਿਸ ਡੀਐਸਪੀ ਦਾ ਪੰਜਾਬ ਪੁਲਿਸ ‘ਤੇ ਕੋਈ ਕਾਬੂ ਨਹੀਂ ਹੈ ਜਦੋਂ ਕਿ ਹੇਠਲੇ ਰੈਂਕ ਦੇ ਅਧਿਕਾਰੀ ਡੀਐਸਪੀ ਅਤੇ ਐਸਐਚਓ ਕਾਂਗਰਸ ਨੇਤਾਵਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ। ਮੈਂ ਤੁਹਾਨੂੰ ਕਈ ਮਾਮਲਿਆਂ ਦਾ ਹਾਲ ਦੱਸ ਸਕਦਾ ਹਾਂ ਜਿਨ੍ਹਾਂ ਵਿੱਚ ਕਾਂਗਰਸ ਨੇਤਾਵਾਂ ਨੇ ਨਸ਼ੀਲੀਆਂ ਦਵਾਈਆਂ ਦੇ ਤਸਕਰਾਂ ਨੂੰ ਛੁਡਵਾਇਆ। ਸੀਏਏ ਦੇ ਮੁੱਦੇ ‘ਤੇ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਕਾਨੂੰਨ ਦੇ ਪੱਖ ਵਿੱਚ ਹੈ ਇਸ ਲਈ ਉਸਨੇ ਉਸਦੇ ਪੱਖ ‘ਚ ਵੋਟ ਦਿੱਤਾ ਪਰ ਨਾਲ ਹੀ ਉਹ ਇਹ ਵੀ ਚਾਹੁੰਦੀ ਹੈ ਕਿ ਮੁਸਲਮਾਨਾਂ ਨੂੰ ਵੀ ਉਸ ਵਿੱਚ ਸ਼ਾਮਿਲ ਕੀਤਾ ਜਾਵੇ। ਜਦੋਂ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਇਸ ਕਾਨੂੰਨ ‘ਤੇ ਆਪਣਾ ਰੁੱਖ ਬਦਲਣ ਨੂੰ ਕਿਹਾ ਸੀ ਤਾਂ ਉਸਨੇ ਐਲਾਨ ਕੀਤਾ ਸੀ ਕਿ ਉਹ ਅਗਲੀ ਦਿੱਲੀ ਚੋਣ ਨਹੀਂ ਲੜੇਗਾ।

ਕੈਪਟਨ ਕਿੱਥੋਂ ਕਰਲੂ ਕੇਜਰੀਵਾਲ ਦੀ ਰੀਸ! ਦਿੱਲੀ ‘ਚ ਮੋਦੀ ਦੀ ਉਡਾਈ ਨੀਂਦ! ਹੁਣ ਪਛਤਾ ਰਹੀ ਐ ਪੰਜਾਬ ਦੀ ਜਨਤਾ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button