Breaking NewsD5 specialIndiaNewsPunjabTop News

ਦਿੱਲੀ ਕਿਸਾਨ ਅੰਦੋਲਨ ਦੀ ਭੇਂਟ ਚੜੀ ਪਿੰਡ ਭੈਣੀ ਬਾਘਾ ਦੀ ਬੀਬੀ ਸੁਖਪਾਲ ਕੌਰ

ਨਵੀਂ ਦਿੱਲੀ : ਕਿਸਾਨੀ ਸੰਘਰਸ਼ਾਂ ਦੇ ਮੋਹਰੀ ਮੰਨੇ ਜਾਂਦੇ ਨੇੜੇ ਪਿੰਡ ਭੈਣੀ ਬਾਘਾ ਦੀ ਬੀਬੀ ਸੁਖਪਾਲ ਕੌਰ ਦਿੱਲੀ ਤੋਂ ਆਉਂਦਿਆਂ ਰਸਤੇ ‘ਚ ਅਚਾਨਕ ਸਿਹਤ ਵਿਗੜਨ ਕਾਰਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੌਤ ਹੋ ਗਈ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਦਿੱਲੀ ਵਿਖੇ ਮਹਿਲਾ ਦਿਵਸ ਉਪਰ ਕੇਂਦਰ ਸਰਕਾਰ ਵਿਰੁੱਧ ਵਿੱਢੇ ਅੰਦੋਲਨ ਦੌਰਾਨ ਲਗਾਤਾਰ ਤਿੰਨ ਦਿਨ ਮੋਦੀ ਹਕੂਮਤ ਦੀ ਮੁਰਦਾਬਾਦ ਕਰਨ ਤੋਂ ਬਾਅਦ ਵਾਪਸ ਪਿੰਡ ਨੂੰ ਹੋਰਨਾਂ ਬੀਬੀਆਂ ਨਾਲ ਪਰਤ ਰਹੀ ਸੀ। ਅਚਾਨਕ ਰਸਤੇ ‘ਚ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਫਤਿਆਬਾਦ (ਹਰਿਆਣਾ) ਦੇ ਇੱਕ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਗਿਆ,ਪਰ ਜਥੇਬੰਦਕ ਉਪਰਾਲਿਆਂ ਅਤੇ ਡਾਕਟਰਾਂ ਦੇ ਯਤਨਾਂ ਦੇ ਬਾਵਜੂਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ।

ਹਾਈਕਮਾਂਡ ਤੋਂ ਖੜ੍ਹਕਿਆ ਫੋਨ,ਨਵਜੋਤ ਸਿੱਧੂ ਦੀ ਖੁੱਲ੍ਹੀ ਕਿਸਮਤ!2022 ਦੀਆਂ ਚੋਣਾਂ ‘ਚ ਹੋਊ ਵੱਡਾ ਧਮਾਕਾ

ਕਿਸਾਨ ਯੂਨੀਅਨ ਨੇ ਉਸ ਨੂੰ ਦਿੱਲੀ ਦੇ ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ਦੀ ਸ਼ਹੀਦ ਬੀਬੀ ਕਰਾਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੀਬਾ ਸੁਖਪਾਲ ਕੌਰ ਦਾ ਅੰਤਿਮ ਸੰਸਕਾਰ ਪਿੰਡ ਭੈਣੀ ਬਾਘਾ ਵਿਖੇ 12 ਵਜੇ ਕੀਤਾ ਜਾਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਬੀਬੀ ਸੁਖਪਾਲ ਸਿੰਘ, ਪਿੰਡ ਭੈਣੀ ਬਾਘਾ ਦੇ ਮਰਹੂਮ ਕਿਸਾਨ ਆਗੂ ਇੰਦਰ ਸਿੰਘ ਦੀ ਸਪੁੱਤਰੀ ਹੈ ਅਤੇ ਇਹ ਪਿੰਡ ਕੋਟ ਭਾਰਾ ਵਿਆਹੀ ਸੀ ਅਤੇ ਅੱਜ ਕੱਲ ਪਿੰਡ ਭੈਣੀ ਬਾਘਾ ਵਿਖੇ ਹੀ ਰਹਿੰਦੇ ਸਨ। ਇਸ ਦੇ ਇੱਕ ਬੇਟੀ ਅਤੇ ਇੱਕ ਬੇਟਾ ਹੈ, ਜਿਨ੍ਹਾਂ ਵਿਚੋਂ ਬੇਟੀ ਵਿਆਹੀ ਹੋਈ ਹੈ।
ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਬੀ ਸੁਖਪਾਲ ਕੌਰ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਦਸ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰੀ ਅਤੇ ਪ੍ਰਾਈਵੇਟ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button