Breaking NewsD5 specialIndiaNewsPoliticsPunjab

ਦਿੱਲੀ ਕਮੇਟੀ ਪ੍ਰਬੰਧਕ ਇਸ ਭਿਆਨਕ ਗ਼ਲਤੀ ਲਈ ਬੱਚ ਨਹੀਂ ਸਕਦੇ : ਜੀਕੇ

ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 17 ਅਪ੍ਰੈਲ 2020 ਨੂੰ ਲਿਖੇ ਗਏ ਹੁਕਮਨਾਮੇ ਦੇ ਗ਼ਲਤ ਅਰਥਾਂ ਦਾ ਸਰੋਤ ਅੱਜ ‘ਜਾਗੋ’ ਪਾਰਟੀ ਨੇ ਜਾਰੀ ਕੀਤਾ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਇਸ ਮਾਮਲੇ ਵਿੱਚ ਖ਼ੁਦ ਬੋਲਣ ਦੀ ਬਜਾਏ ਮੁੱਖ ਗ੍ਰੰਥੀ ਨੂੰ ਅੱਗੇ ਕਰ ਕੇ ਬੱਚ ਨਹੀਂ ਸਕਦੇ ਅਤੇ ਨਾਂ ਹੀ ਹੀ ਮੁੱਖ ਗ੍ਰੰਥੀ ਇੰਨੀ ਵੱਡੀ ਗ਼ਲਤੀ ਉੱਤੇ ਕਿਸੇ ਪ੍ਰੇਮੀ ਦੇ ਜ਼ਿੰਮੇਵਾਰ ਹੋਣ ਦਾ ਹਵਾਲਾ ਦੇ ਕੇ ਬੱਚ ਸਕਦੇ ਹਨ। ਕਮੇਟੀ ਇੰਨੀ ਵੱਡੀ ਬੇਅਦਬੀ ਦੇ ਸਰੋਤ ਨੂੰ ਛੁਪਾ ਰਹੀ ਹੈ ਪਰ ਅਸੀਂ ਪਰਗਟ ਕਰ ਰਹੇ ਹੈ।

ਪੱਤਰਕਾਰ ਦੇ ਕਤਲ ਮਾਮਲੇ ‘ਚ ਚੰਦੂਮਾਜਰਾ ਦਾ ਵੱਡਾ ਖੁਲਾਸਾ, ਖੋਲ੍ਹਤੇ ਪੁਲਿਸ ਦੇ ਗੁੱਝੇ ਭੇਦ! D5 channel Punjabi

ਜੀਕੇ ਨੇ ਦੱਸਿਆ ਕਿ ਉਕਤ ਹੁਕਮਨਾਮੇ ਦੇ www . sikhknowledge . org ਵੈੱਬਸਾਈਟ ਉੱਤੇ ਉਹੀ ਮਤਲਬ ਹਨ, ਜੋ ਕਮੇਟੀ ਨੇ ਲਿਖੇ ਹਨ। ਇਸ ਦੇ ਨਾਲ ਹੀ ਬਾਕੀ ਗੁਰਬਾਣੀ ਦੇ ਮਤਲਬ ਵੀ ਠੀਕ ਨਹੀਂ ਹੈ। ਇਸ ਲਈ ਇਸ ਭਿਆਨਕ ਗ਼ਲਤੀ ਦੇ ਖ਼ਿਲਾਫ਼ ਅਸੀਂ ‘ਜਾਗੋ’ ਪਾਰਟੀ ਵੱਲੋਂ ਥਾਨਾਂ ਨਾਰਥ ਏਵੇਨਿਊ ਵਿੱਚ ਵੈੱਬਸਾਈਟ ਦੇ ਖ਼ਿਲਾਫ਼ ਸ਼ਿਕਾਇਤ ਦੇ ਰਹੇ ਹਾਂ। ਜੀਕੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਕਤ ਮਾਮਲੇ ਨੂੰ ਠੰਢੇ ਬਸਤੇ ਵਿੱਚ ਨਾ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰ ਹਰਿਆ ਸਾਰਿਆਂ ਵੈੱਬਸਾਈਟਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਨਾਲ ਹੀ ਜਿਸ ਤਰਾਂ ਗੁਰੂ ਗ੍ਰੰਥ ਸਾਹਿਬ ਨੂੰ ਛਾਪਣ ਦਾ ਅਧਿਕਾਰ ਕੇਵਲ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਨੂੰ ਹੈ।

ਤੰਬਾਕੂ ਕੰਪਨੀ ਦਾ ਵੱਡਾ ਕਾਂਡ, RAVIDAS JI ਦੀ ਫੋਟੋ ਦੀ ਕੀਤੀ ਬੇਅਦਬੀ ਗੁੱਸੇ ‘ਚ ਆਏ ਲੋਕ, ਮੱਚਿਆ ਹਾਹਾਕਾਰ

ਉਸੀ ਪ੍ਰਕਾਰ ਗੁਰਬਾਣੀ ਮਤਲਬ ਵੀ ਕੇਵਲ ਪ੍ਰਮਾਣਿਤ ਸੰਸਥਾਵਾਂ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਹੋਣ ਦੀ ਨਿਗਰਾਨੀ ਖ਼ੁਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣੀ ਚਾਹੀਦੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸਮੇਂ ਗੁਰੂ ਅਰਜਨ ਦੇਵ ਨੇ ਜਿਸ ਕਸੌਟੀ ਉੱਤੇ ਬਾਣੀ ਨੂੰ ਸ਼ਾਮਿਲ ਕੀਤਾ ਸੀ, ਉਸ ਸਿਧਾਂਤ ਉੱਤੇ ਉਕਤ ਗ਼ਲਤ ਮਤਲਬ ਚੋਟ ਕਰਦੇ ਹਨ। ਜੀਕੇ ਨੇ ਦਿੱਲੀ ਕਮੇਟੀ ਦੇ ਗ੍ਰੰਥੀਆਂ ਦੇ ਵੱਲੋਂ ਲਗਾਤਾਰ ਗੁਰਮਤ ਦੀ ਜਗਾ ਪ੍ਰਬੰਧਕਾਂ ਦੇ ਗ਼ਲਤ ਏਜ਼ਂਡੇ ਦੇ ਪ੍ਰਚਾਰ ਨੂੰ ਵੀ ਇਸ ਗ਼ਫ਼ਲਤ ਦੀ ਵਜਾ ਦੱਸਿਆ। ਜੀਕੇ ਨੇ ਸਾਫ਼ ਕਿਹਾ ਕਿ ਗੁਰੂ ਦੀ ਹਜ਼ੂਰੀ ਤੋਂ ਗੁਰਬਾਣੀ ਜਾਂ ਗੁਰਮਤ ਦੇ ਇਲਾਵਾ ਕਿਸੇ ਤਰਾਂ ਦਾ ਪ੍ਰਚਾਰ ਕਰਨ ਤੋਂ ਗ੍ਰੰਥੀਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਕਮੇਟੀ ਮੈਂਬਰ ਚਮਨ ਸਿੰਘ ਅਤੇ ‘ਜਾਗੋ’ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਵੀ ਗੁਰਬਾਣੀ ਅਰਥਾਂ ਨੂੰ ਲੈ ਕੇ ਕਮੇਟੀ ਦੀ ਲਾਪਰਵਾਹੀ ਨੂੰ ਗੁਰਬਾਣੀ ਦੇ ਹਵਾਲੇ ਰਾਹੀ ਸਾਫ਼ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button