Breaking NewsD5 specialNewsPunjab

ਕਰੋਨਾ ਨਾਲ ਹੁਣ ਗਰਮੀ ਦਾ ਕਹਿਰ, ਘਰੋਂ ਨਿਕਲਣ ਤੋਂ ਪਹਿਲਾਂ ਵੇਖੋ ਵੀਡੀਓ, ਮੌਸਮ ਵਿਭਾਗ ਤੋਂ ਆਈ ਵੱਡੀ ਖ਼ਬਰ

ਪਿਛਲੇ ਇੱਕ ਹਫਤੇ ਤੋਂ ਭਿਆਨਕ ਗਰਮੀ ਦਾ ਕਹਿਰ ਝੱਲ ਰਹੇ ਲੋਕਾਂ ਨੂੰ ਤੇਜ ਧੁੱਪ ਤੋਂ ਨਿਜਾਤ ਮਿਲਦੀ ਨਹੀਂ ਦਿਖਾਈ ਦੇ ਰਹੀ। ਸੂਰਜ ਸਵੇਰੇ ਤੋਂ ਹੀ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ। ਦੁਪਹਿਰ ਹੁੰਦੇ ਹੁੰਦੇ ਅਸਮਾਨ ਤੋਂ ਅੱਗ ਵਰ੍ਹਨੀ ਸ਼ੁਰੂ ਹੋ ਜਾਂਦੀ ਹੈ। ਇਸਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਪਹਿਰ ‘ਚ ਕੂਲਰ ਅਤੇ ਏਸੀ ਨਾਲ ਵੀ ਗਰਮੀ ਘੱਟ ਨਹੀਂ ਹੋ ਰਹੀ ਸੀ । ਇਸ ਗਰਮੀ ਦੀ ਵਜ੍ਹਾ ਨਾਲ ਲੋਕਾਂ ਦਾ ਜੀਵਨ ਮੱਧਮ ਹੋ ਗਿਆ। ਜਿੱਥੇ ਧੁੱਪ ਨੇ ਰਾਹਗੀਰਾਂ ਲਈ ਸੜਕ ‘ਤੇ ਚੱਲਣਾ ਮੁਸ਼ਕਲ ਕਰ ਦਿੱਤਾ ਉਥੇ ਹੀ ਦੁਪਹਿਰ ਹੁੰਦੇ ਹੀ ਸੜਕ ‘ਤੇ ਕਰਫਿਊ ਵਰਗਾ ਸਨਾਟਾ ਪਸਰਿਆ ਹੋਇਆ ਹੈ।

CONGRESS ਮੰਤਰੀ ਨੇ ਘੇਰੀ ਆਪਣੀ ਹੀ ਸਰਕਾਰ CAPTAIN ‘ਤੇ ਹੀ ਚੁੱਕੇ ਸਵਾਲ, ਸਰਕਾਰ ਤੇ ਪੱਤਰਕਾਰ ਵੀ ਹੋਏ ਹੈਰਾਨ

ਅਜਿਹੇ ਵਿੱਚ ਲੋਕ ਜ਼ਰੂਰੀ ਕੰਮ ਹੋਣ ‘ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ। ਮੰਗਲਬਾਰ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਹੇਠਲਾ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧਦੀ ਗਰਮੀ ਨਾਲ ਗਰੀਬ,ਮਜ਼ਦੂਰ ਅਤੇ ਬੇਘਰ ਲੋਕਾਂ ਨੂੰ ਸਭ ਤੋਂ ਜ਼ਿਆਦਾ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਗਰਮੀ ਦੇ ਕਾਰਨ ਲਾਕਡਾਊਨ ‘ਚ ਢੀਲ ਤੋਂ ਬਾਅਦ ਵੀ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ । ਉਥੇ ਹੀ ਬੇਘਰ ਲੋਕ ਦਰਖੱਤ ਦੀ ਛਾਂ ‘ਚ ਇਸ ਭਿਆਨਕ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ।

🔴 LIVE | ਕਰੋਨਾ ਵਾਇਰਸ ਤੇ ਅੱਜ ਦੀਆਂ ਵੱਡੀਆਂ ਖ਼ਬਰਾਂ | ਹੋਰ ਅੱਗੇ ਵਧੇਗਾ ਲੌਕਡਾਊਨ? Call – 0175-5000156

ਉਥੇ ਹੀ ਇਸ ਭਿਆਨਕ ਗਰਮੀ ਤੋਂ ਬਚਣ ਲਈ ਪ੍ਰਸ਼ਾਸਨ ਵੱਲੋਂ ਕੋਈ ਵਿਵਸਥਾ ਨਹੀਂ ਕੀਤੀ ਗਈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਸ਼ਹਿਰ ਵਿੱਚ ਕਿਤੇ ਵੀ ਪੀਣ ਦਾ ਠੰਡਾ ਪਾਣੀ ਦੀ ਵਿਵਸਥਾ ਨਹੀਂ ਕੀਤੀ ਗਈ ਹੈ। ਲੋਕਾਂ ਨੂੰ ਵੱਧਦੀ ਗਰਮੀ ਅਤੇ ਲੂ ਵਿੱਚ ਆਪਣੇ ਆਪ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਡਾਕਟਰਾਂ ਅਨੁਸਾਰ ਮੋਟਰ ਸਾਈਕਲ ਚਾਲਕਾਂ ਨੂੰ ਦੁਪਹਿਰ ਵਿੱਚ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ। ਜੇਕਰ ਬਾਹਰ ਜਾਣਾ ਜ਼ਿਆਦਾ ਜਰੂਰੀ ਹੈ ਤਾਂ ਪਾਣੀ ਪੀਓ, ਖਾਲੀ ਢਿੱਡ ਬਾਹਰ ਨਾ ਜਾਓ। ਜੇਕਰ ਤੁਹਾਨੂੰ ਚੱਕਰ ਜਾਂ ਬੀਮਾਰ ਮਹਿਸੂਸ ਹੋ ਰਿਹਾ ਹੈ ਤਾਂ ਤੁਰੰਤ ਇੱਕ ਡਾਕਟਰ ਨਾਲ ਸੰਪਰਕ ਕਰੋ। ਰਸੀਲੇ ਫਲ ਦਾ ਸੇਵਨ ਕਰੋ,ਜਦੋਂ ਜ਼ਿਆਦਾ ਜਰੂਰੀ ਹੋਵੇ ਉਦੋਂ ਧੁੱਪੇ ਬਾਹਰ ਜਾਓ, ਜਦੋਂ ਵੀ ਬਾਹਰ ਜਾਓ ਆਪਣੇ ਪੂਰੇ ਸਰੀਰ ਨੂੰ ਕਵਰ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button