Breaking NewsD5 specialIndiaNews

ਸਸਕਾਰ ਕਰਨ ਆਏ ਲੋਕਾਂ ‘ਤੇ ਡਿੱਗੀ ਸ਼ਮਸ਼ਾਨ ਘਾਟ ਦੀ ਛੱਤ, 18 ਦੀ ਮੌਤ

ਗਾਜਿਆਬਾਦ : ਉੱਤਰ ਪ੍ਰਦੇਸ਼ ਦੇ ਗਾਜਿਆਬਾਦ ‘ਚ ਐਤਵਾਰ ਨੂੰ ਮੀਂਹ ਕਾਰਨ ਵੱਡਾ ਹਾਦਸਾ ਹੋ ਗਿਆ। ਮੁਰਾਦਨਗਰ ‘ਚ ਸ਼ਮਸ਼ਾਨ ਘਾਟ ਕੰਪਲੈਕਸ ਦੀ ਛੱਤ ਡਿੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜਖ਼ਮੀ ਹੋ ਗਏ। ਜ਼ਿਲ੍ਹਾ ਮੈਜਿਸਟਰੇਟ ਅਜੇ ਸ਼ੰਕਰ ਪਾਂਡੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅੱਜ ਤੜਕੇ ਤੋਂ ਹੀ ਤੇਜ਼ ਬਾਰਿਸ਼ ਦੇ ਕਾਰਨ ਮੁਰਾਦਨਗਰ ‘ਚ ਬਾਂਬਮਾਰਗ ਵਿਖੇ ਸਥਿਤ ਸ਼ਮਸ਼ਾਨ ਘਾਟ ਕੰਪਲੈਕਸ ਦੀ ਛੱਤ ਅਤੇ ਦੀਵਾਰ ਡਿੱਗ ਗਈ ਹੈ।

ਅੱਜ ਦੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਦਿੱਤੀ ਕੇਂਦਰ ਨੂੰ ਚਿਤਾਵਨੀ !ਕੇਂਦਰ ਦੇ ਮੰਤਰੀਆਂ ਨੂੰ ਛੇੜਤੀ ਕੰਬਣੀ !

ਘਟਨਾ ਦੇ ਸਮੇਂ ਸ਼ਮਸ਼ਾਨ ਘਾਟ ‘ਤੇ ਅੰਤਿਮ ਸਸਕਾਰ ਹੋ ਰਿਹਾ ਸੀ, ਇਸ ਕਾਰਨ ਉੱਥੇ ਇਕੱਠੇ ਕਰੀਬ 40 ਤੋਂ ਜਿਆਦਾ ਲੋਕ ਮਲਬੇ ‘ਚ ਦਬ ਗਏ। ਉਨ੍ਹਾਂ ਨੇ ਕਿਹਾ ਕਿ ਘਟਨਾ ‘ਚ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 28 ਤੋਂ ਜਿਆਦਾ ਲੋਕ ਜਖ਼ਮੀ ਹੋ ਗਏ। ਜਖ਼ਮੀ ਲੋਕਾਂ ਨੂੰ ਨਾਲ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮਲਬੇ ‘ਚੋਂ ਕਈ ਲੋਕਾਂ ਨੂੰ ਕੱਢ ਲਿਆ ਗਿਆ ਹੈ। ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ‘ਤੇ ਦੁੱਖ ਜ਼ਾਹਰ ਕਰਦੇ ਹੋਏ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button