ਦਿੱਲੀ ਕਮੇਟੀ ਦੇ ਫੰਡਾਂ ਦੀ ਜਾਂਚ ਕਰਵਾਉਣ ਦੀ ਮੰਗ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਥੇ. ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਦੇ ਵੱਲੋਂ ਪੱਤਰ ਲਿਖ ਕੇ ਦਿੱਲੀ ਕਮੇਟੀ ਲਈ ਕਹੀ ਪੁਰਾਣੀ ਗੱਲ ਯਾਦ ਕਰਵਾਈ ਗਈ ਹੈ। ਸਰਨਾ ਦੇ ਵੱਲੋਂ ਕਿਹਾ ਗਿਆ ਹੈ ਕਿ ਦਿੱਲੀ ਕਮੇਟੀ ਦੀ ਗੋਲਕ ਦੀ ਲੁੱਟ-ਖਸੁੱਟ ‘ਤੇ ਲੁੱਟਮਾਰ ਕਰਨ ਵਾਲਿਆਂ ਦੀ ਜਾਂਚ ਹੋਵੇ। ਉਨ੍ਹਾਂ ਦੇ ਵੱਲੋਂ 10 ਸਾਲਾਂ ਦੇ ਲੇਖੇ-ਜੋਖੇ ਦਾ ਜਲਦ ਹਿਸਾਬ ਮੰਗਿਆ ਗਿਆ ਹੈ।
Breaking | ਕੈਪਟਨ ਦੇ ਗੜ੍ਹ ‘ਚ ਫੇਰ ਫੜੀ ਨਕਲੀ ਸ਼ਰਾਬ! ਇਕ ਹੋਰ ਵੱਡਾ ਲੀਡਰ DSP ਨੇ ਚੱਕਿਆ! ਹਨੇਰੇ ‘ਚ ਘਾਲੇ-ਮਾਲੇ
ਨਾਲ ਹੀ ਸਰਨਾ ਨੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਏ ਦਿਨ ਸਿੱਖ ਰਹਿਤ ਮਰਿਆਦਾ ਦੇ ਉਲਟ ਬਿਆਨ ਦੇਣ ਅਤੇ ਗੁਰਬਾਣੀ ਗਲਤ ਢੰਗ ਨਾਲ ਪੇਸ਼ ਕਰਨ ਅਤੇ ਨਾਲ ਹੀ ਵਰਲਡ ਨਰਸਿੰਗ ਡੇਅ ਤੇ ਕਦੀ ਗੁਰਦੁਆਰਾ ਸਾਹਿਬ ਵਿਖੇ ਕੇਕ ਕੱਟਣ ਦੀ ਗੱਲ ਕਰਦੇ ਹਨ। ਸਰਨਾ ਦਾ ਕਹਿਣਾ ਹੈ ਕਿ ਇਹ ਸਭ ਗੱਲਾਂ ਗੁਰਮਤਿ ਦੇ ਖਿਲਾਫ ਹਨ। ਸਰਨਾ ਨੇ ਇਸ ਸਭ ਮਾਮਲੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਲਿਆਇਆ ਗਿਆ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਪਿਤਾ ਦੇ ਭੋਗ ‘ਤੇ ਭਾਵੁਕ Manpreet Badal ਨੂੰ ਸੁਣ ਕੇ ਅੱਖਾਂ ਭਰ ਜਾਣਗੀਆਂ | ਰੱਬਾ ਮੇਰੀ ਸਾਰੀ ਦੌਲਤ ਲੈ ਲਾ | Badal
ਸਰਨਾ ਨੇ ਕਿਹਾ ਇਨ੍ਹਾਂ ਮਾਮਲਿਆਂ ਤੋਂ ਪਹਿਲਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਕਮੇਟੀ ਦੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਤੇ ਵੀ ਮਾਰਚ ਮਹੀਨੇ ਵਿੱਚ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਉਹ ਕਮੇਟੀ ਵੀ ਹਜੇ ਤੱਕ ਨਹੀਂ ਬਣੀ।
ਕਿਉਂ ਨਹੀਂ ਖੋਲ੍ਹਦੇ ਭੁੱਕੀ, ਅਫ਼ੀਮ | Sidhu ਤੇ ਪਰਗਟ ਦੀ ਨਹੀਂ ਸੁਣਦੇ ਕੈਪਟਨ? Exclusive Interview Dr. Gandhi
ਸਰਨਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਅਤੇ ਨਾਲ ਹੀ ਕਿਹਾ ਕਿ ਪਹਿਲਾ ਜਿੰਨੇ ਵੀ ਜਥੇਦਾਰ ਰਹੇ ਹਨ। ਉਹ ਸਭ ਬਾਦਲ ਪਰਿਵਾਰ ਦੀ ਨੀਤੀ ਤੇ ਹੀ ਚਲਦੇ ਆਏ ਹਨ। ਜੋ ਫੈਸਲਾ ਬਾਦਲ ਪਰਿਵਾਰ ਕਰਦਾ ਸੀ ਉਹ ਹੀ ਫੈਸਲਾ ਅਕਾਲ ਤਖ਼ਤ ਵੱਲੋਂ ਸੁਣਾਇਆ ਜਾਂਦਾ ਸੀ। ਉਨ੍ਹਾਂ ਕਿਹਾ ਜੇਕਰ ਹੁਣ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਈ ਕਾਰਵਾਈ ਨਹੀਂ ਕਰਦੇ ਤਾਂ ਗੁਰੂ ਸਾਹਿਬ ਆਪ ਜਾਣੀ ਜਾਣ ਹਨ ਓਹੀ ਫੈਸਲਾ ਕਰਨਗੇ ਕਿ ਅੱਗੇ ਕਿ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.