Breaking NewsD5 specialNewsPunjab

ਥਾਣੇ ਵਾਲੇ ਦੀ ਥਾਣੇ ਅੰਦਰ ਗੁੰਡਾਗਰਦੀ, ਬਾਂਹੌਂ ਫੜ੍ਹਕੇ ਘੜੀਸਿਆ, ਦੇਖੋ ਮੌਕੇ ਦੀਆਂ LIVE ਤਸਵੀਰਾਂ (ਵੀਡੀਓ)

ਪਟਿਆਲਾ : ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਇਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਨੌਜਵਾਨ ਦੇ ਗੋਲੀ ਮਾਰਨ ਦੀ ਗੱਲ ਆਖ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਕਿਸੇ ਕੁੜੀ ਨੂੰ ਇਸ ਮਹਿਲਾ ਨੂੰ ਉਥੋ ਲਜਾਣ ਲਈ ਕਹਿ ਰਿਹਾ ਹੈ ਪਰ ਜਿਵੇ ਹੀ ਮਹਿਲਾ ਬਾਰ ਬਾਰ ਉਸ ਨੂੰ ਗੋਲੀ ਮਾਰਨ ਦੀ ਗੱਲ ਕਹਿੰਦੀ ਹੈ ਤਾਂ ਨਾਲ ਬੈਠਾ ਪੁਲਿਸ ਮੁਲਾਜ਼ਮ ਉਸ ਮਹਿਲਾ ਨੂੰ ਆਪ ਹੀ ਨੌਜਵਾਨ ਨੂੰ ਸੁਧਾਰਨ ਦੀ ਗੱਲ ਆਖਦਾ ਹੈ। ਜਿਸ ਤੋਂ ਬਾਅਦ ਕੰਮ ਕਰ ਰਿਹਾ ਪੁਲਿਸ ਮੁਲਾਜ਼ਮ ਖੜ੍ਹਾ ਹੁੰਦਾ ਹੈ ਤੇ ਭੱਦੀ ਸ਼ਬਦਾਵਲੀ ਵਰਤਦੇ ਹੋਏ ਮਹਿਲਾ ਨੂੰ ਉਥੋ ਧੱਕਾ ਮਾਰਦਾ ਹੈ।

Read Also ਹੁਣ ਗੁਰਦਾਸਪੁਰ ਪੁਲਿਸ ਦੀ ਗੁੰਡਾਗਰਦੀ!

ਔਰਤ ਦਾ ਇਲਜ਼ਾਮ ਹੈ ਕਿ ਉਸ ਦੇ ਪੁੱਤਰ ਨੂੰ ਚੋਰੀ ਦੇ ਇਲਜ਼ਾਮ ‘ਚ ਥਾਣੇ ਵਿੱਚ ਲਜਾ ਕੇ ਕੁੱਟਿਆ ਗਿਆ। ਜਿਸ ਦਾ ਵਿਰੋਧ ਕਰਨ ਉਹ ਥਾਣੇ ਪਹੁੰਚੀ ਜਿਥੇ ਪੁਲਿਸ ਵੱਲੋਂ ਉਸ ਨਾਲ ਬਦਤਮੀਜ਼ੀ ਕੀਤੀ ਗਈ। ਇਸ ਮਾਮਲੇ ‘ਤੇ ਪੁਲਿਸ ਮੁਲਾਜ਼ਮ ਦਾ ਪੱਖ ਜਾਨਣ ਲਈ ਸਾਡੇ ਸੀਨੀਅਰ ਪੱਤਰਕਾਰ ਵੱਲੋਂ ਪੁਲਿਸ ਮੁਲਾਜ਼ਮ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਜਿਸ ਵਿੱਚ ਜਸਪਾਲ ਸਿੰਘ ਨੇ ਪੂਰਾ ਮਾਮਲਾ ਦਸਦੇ ਹੋਏ। ਮਹਿਲਾ ਨੂੰ ਭੱਦੀ ਸ਼ਬਦਾਬਲੀ ਵਰਤਣ ਤੋਂ ਸਾਫ ਇਨਕਾਰ ਕਰ ਦਿੱਤਾ। ਪੂਰਾ ਮਾਮਲੇ ਬਾਰੇ ਤਾਂ ਤੁਸੀਂ ਜਾਣੂ ਹੋ ਹੀ ਗਏ ਹੋ ਪਰ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਤਾਂ ਹੁਣ ਜਾਂਚ ਪੜਤਾਲ ਤੋਂ ਬਾਅਦ ਹੀ ਸਾਫ ਹੋ ਪਾਏਗਾ।

https://youtu.be/g7oYow_to6o

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button