Breaking NewsInternationalNews

ਥਾਈਲੈਂਡ ਦੇ ਰਾਜੇ ਨੇ ਆਪਣੀ ਬਾਡੀਗਾਰਡ ਨਾਲ ਕਰਵਾਇਆ ਵਿਆਹ, 3 ਵਾਰ ਹੋ ਚੁੱਕਿਆ ਤਲਾਕ

ਬੈਂਕਾਕ : ਥਾਈਲੈਂਡ ਦੇ ਰਾਜਾ ਵਜੀਰਾਲੋਂਗਕੋਰਨ ਨੇ ਆਪਣੇ ਰਾਜ ਤਿਲਕ ਤੋਂ ਪਹਿਲਾਂ ਇਕ ਅਜਿਹਾ ਕਦਮ ਚੁੱਕਿਆ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਵਜੀਰਾਲੋਂਗਕੋਰਨ ਨੇ ਆਪਣੇ ਨਿੱਜੀ ਸੁਰੱਖਿਆ ਦਸਤੇ ਦੀ ਡਿਪਟੀ ਕਮਾਂਡਰ ਸੁਥਿਦਾ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਸ਼ਾਹੀ ਮਹਿਲ ਵੱਲੋਂ ਇਕ ਅਧਿਕਾਰਕ ਬਿਆਨ ਜਾਰੀ ਕੀਤਾ ਗਿਆ ਹੈ। 66 ਸਾਲਾ ਰਾਜਾ ਵਜੀਰਾਲੋਂਗਕੋਰਨ ਦਾ ਇਹ ਚੌਥਾ ਵਿਆਹ ਹੈ। ਵਜੀਰਾਲੋਂਗਕੋਰਨ ਦੀਆਂ ਤਿੰਨ ਰਾਣੀਆਂ ਤੋਂ ਉਨ੍ਹਾਂ ਦੇ 5 ਲੜਕੇ ਅਤੇ 2 ਲੜਕੀਆਂ ਹਨ।

Read Also ਇੱਥੇ ਭਰਾ ਨਾਲ ਹੁੰਦਾ ਹੈ ਭੈਣ ਦਾ ਵਿਆਹ

ਉਹ ਆਪਣੀ ਤਿੰਨੇ ਪਤਨੀਆਂ ਨੂੰ ਤਲਾਕ ਦੇ ਚੁੱਕੇ ਹਨ। 44 ਸਾਲਾ ਸੁਥਿਦਾ ਦਾ ਪੂਰਾ ਨਾਂ ਸੁਥਿਦਾ ਤਿਦਜਈ ਹੈ, ਜੋ ਕਿ ਥਾਈ ਏਅਰਵੇਜ਼ ‘ਚ ਫ਼ਲਾਈਟ ਅਟੈਂਡੈਂਟ ਰਹਿ ਚੁੱਕੀ ਹੈ। ਸਾਲ 2014 ‘ਚ ਵਜੀਰਾਲੋਂਗਕੋਰਨ ਨੇ ਸੁਥਿਦਾ ਨੂੰ ਆਪਣੀ ਬਾਡੀਗਾਰਡ ਯੂਨਿਟ ਦਾ ਡਿਪਟੀ ਕਮਾਂਡਰ ਬਣਾਇਆ ਸੀ। ਵਜੀਰਾਲੋਂਗਕੋਰਨ ਨੇ ਦਸੰਬਰ 2016 ‘ਚ ਸੁਥਿਦਾ ਨੂੰ ਸੈਨਾਪਤੀ ਬਣਾਇਆ ਅਤੇ 2017 ‘ਚ ਥਾਨਪੁਇੰਗ ਬਣਾਇਆ। ਥਾਨਪੁਇੰਗ ਇਕ ਸ਼ਾਹੀ ਅਹੁਦਾ ਹੁੰਦਾ ਹੈ, ਜਿਸ ਦਾ ਮਤਲਬ ਅਰਥ ਲੇਡੀ ਹੈ।

ਜ਼ਿਕਰਯੋਗ ਹੈ ਕਿ 13 ਅਕਤੂਬਰ 2016 ਨੂੰ ਸਾਬਕਾ ਰਾਜੇ ਭੂਮਿਬੋਲ ਅਦੁਲਯਾਦੇਜ਼ ਦਾ ਦੇਹਾਂਤ ਹੋਇਆ ਸੀ। ਭੂਮਿਬੋਲ ਅਦੁਲਯਾਦੇਜ਼ ਦੁਨੀਆਂ ‘ਚ ਸੱਭ ਤੋਂ ਲੰਮੇ ਸਮੇਂ ਤਕ ਰਾਜ ਕਰਨ ਵਾਲੇ ਰਾਜਾ ਸਨ। ਉਨ੍ਹਾਂ ਦਾ ਦੇਹਾਂਤ 88 ਸਾਲ ਦੀ ਉਮਰ ‘ਚ ਹੋਇਆ ਸੀ। ਇਸ ਤੋਂ ਬਾਅਦ ਥਾਈਲੈਂਡ ਦੇ ਵਜੀਰਾਲੋਂਗਕੋਰਨ ਨੇ ਅਕਤੂਬਰ 2016 ‘ਚ ਹੀ ਦੇਸ਼ ਦੀ ਸੰਸਦ ਤੋਂ ਰਾਜਾ ਬਣਨ ਦੇ ਮਤੇ ਨੂੰ ਸਵੀਕਾਰ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button