IndiaTop News

ਥਲਾਪਤੀ ਵਿਜੇ ਦਾ ਨਹੀਂ ਹੋਵੇਗਾ ਤਲਾਕ, ਪਤਨੀ ਸੰਗੀਤਾ ਨੇ ਅਦਾਲਤ ‘ਚੋਂ ਵਾਪਸ ਲਈ ਅਰਜ਼ੀ; ਖ਼ਤਮ ਹੋਇਆ ਕੇਸ

ਤਮਿਲਨਾਡੂ ਦੇ ਮੁੱਖ ਮੰਤਰੀ ਜੋਸੇਫ਼ ਵਿਜੇ ਦੀ ਪਤਨੀ ਸੰਗੀਤਾ ਨੇ ਸ਼ੁੱਕਰਵਾਰ ਨੂੰ ਫੈਮਿਲੀ ਕੋਰਟ ਵਿੱਚ ਦਾਖ਼ਲ ਆਪਣੀ ਤਲਾਕ ਦੀ ਅਰਜ਼ੀ ਵਾਪਸ ਲੈ ਲਈ ਹੈ। ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦੀ ਅਰਜ਼ੀ ‘ਤੇ ਸੁਣਵਾਈ ਹੋਈ ਤਾਂ ਸੰਗੀਤਾ ਨੇ ਵੀਡੀਓ-ਕਾਨਫ਼ਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋ ਕੇ ਕੇਸ ਅੱਗੇ ਨਾ ਵਧਾਉਣ ਦੀ ਵਜ੍ਹਾ ਦੱਸੀ। ਜਿਸ ਤੋਂ ਬਾਅਦ ਅਦਾਲਤ ਨੇ ਕੇਸ ਦਾ ਨਿਪਟਾਰਾ ਕਰ ਦਿੱਤਾ। ਸਥਾਨਕ ਅਦਾਲਤ ਨੇ 15 ਜੂਨ ਨੂੰ ਵਿਜੇ ਅਤੇ ਉਨ੍ਹਾਂ ਦੀ ਪਤਨੀ ਦੇ ਤਲਾਕ ਦੇ ਕੇਸ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਸੀ ਅਤੇ ਅਗਲੀ ਸੁਣਵਾਈ 7 ਅਗਸਤ ਲਈ ਤੈਅ ਕੀਤੀ ਸੀ।
ਫ਼ਰਵਰੀ 2026 ਵਿੱਚ ਸੰਗੀਤਾ ਨੇ ਸਪੈਸ਼ਲ ਮੈਰਿਜ ਐਕਟ, 1954 ਦੇ ਤਹਿਤ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਾਖ਼ਲ ਕੀਤੀ ਅਤੇ ਆਪਣਾ ਵਿਆਹ ਖ਼ਤਮ ਕਰਨ ਦੀ ਮੰਗ ਕੀਤੀ। ਖ਼ਬਰਾਂ ਮੁਤਾਬਕ, ਅਰਜ਼ੀ ਵਿੱਚ ਵਿਆਹ ਤੋਂ ਬਾਹਰੀ ਸਬੰਧ  ਮਾਨਸਿਕ ਪਰੇਸ਼ਾਨੀ, ਅਣਦੇਖੀ ਤੇ ਸਾਥ ਛੱਡ ਦੇਣ ਦੇ ਦੋਸ਼ ਲਗਾਏ ਗਏ ਸਨ।ਕੋਰਟ ਵਿੱਚ ਦਾਖ਼ਲ ਅਰਜ਼ੀ ਦੇ ਅਨੁਸਾਰ, ਸੰਗੀਤਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 2021 ਵਿੱਚ ਪਤਾ ਲੱਗਿਆ ਕਿ ਵਿਜੇ ਕਥਿਤ ਤੌਰ ‘ਤੇ ਇੱਕ ਅਦਾਕਾਰਾ ਨਾਲ ਵਿਆਹ ਤੋਂ ਬਾਹਰੀ ਸਬੰਧਾਂ ਵਿੱਚ ਸ਼ਾਮਲ ਸਨ। ਖ਼ਬਰ ਏਜੰਸੀ ਪੀ.ਟੀ.ਆਈਦੀ ਰਿਪੋਰਟ ਦੇ ਅਨੁਸਾਰ ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਰਿਸ਼ਤੇ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ।
ਅਰਜ਼ੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਵਿਜੇ ਪਰਿਵਾਰ ਤੋਂ ਦੂਰ ਹੁੰਦੇ ਗਏ, ਉਨ੍ਹਾਂ ਨੂੰ ਆਪਣੇ ਪ੍ਰੋਫੈਸ਼ਨਲ ਅਤੇ ਪਬਲਿਕ ਪ੍ਰੋਗਰਾਮਾਂ ਤੋਂ ਅੱਲਗ ਰੱਖਿਆ ਅਤੇ ਭਾਵਨਾਤਮਕ, ਸਰੀਰਕ ਤੇ ਆਰਥਿਕ ਸਹਿਯੋਗ ਦੇਣਾ ਬੰਦ ਕਰ ਦਿੱਤਾ।
ਵਿਜੇ ਅਤੇ ਸੰਗੀਤਾ ਦਾ ਵਿਆਹ ਪਹਿਲਾਂ 1998 ਵਿੱਚ ਬ੍ਰਿਟੇਨ ਵਿੱਚ ਰਜਿਸਟਰ ਹੋਇਆ ਸੀ ਅਤੇ ਫਿਰ 1999 ਵਿੱਚ ਚੇਨਈ ਵਿੱਚ ਪਰੰਪਰਾਗਤ ਤਰੀਕੇ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ – ਜੇਸਨ ਸੰਜੇ ਅਤੇ ਦਿਵਿਆ ਸਾਸ਼ਾ।
ਜਦੋਂ ਸੰਗੀਤਾ ਨੇ ਵਿਜੇ ਨਾਲ ਪਬਲਿਕ ਈਵੈਂਟਸ ਵਿੱਚ ਜਾਣਾ ਬੰਦ ਕਰ ਦਿੱਤਾ, ਤਾਂ ਕੁਝ ਸਮੇਂ ਤੱਕ ਉਨ੍ਹਾਂ ਦੇ ਵੱਖ ਹੋਣ ਦੀਆਂ ਅਫ਼ਵਾਹਾਂ ਉੱਡਦੀਆਂ ਰਹੀਆਂ, ਪਰ ਕੋਰਟ ਵਿੱਚ ਮਾਮਲਾ ਜਾਣ ਤੋਂ ਪਹਿਲਾਂ ਕਿਸੇ ਨੇ ਵੀ ਇਨ੍ਹਾਂ ਅਫ਼ਵਾਹਾਂ ‘ਤੇ ਕੋਈ ਗੱਲ ਨਹੀਂ ਕੀਤੀ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button