Breaking NewsD5 specialIndiaNewsPunjabTop News

ਬੀ.ਜੇ.ਪੀ. ਦੇ ਨੇਤਾ Manjinder Singh Sirsa ਨੇ ਪੰਜਾਬ CM ‘ਤੇ ਸਾਧੇ ਨਿਸ਼ਾਨੇ

ਨਵੀਂ ਦਿੱਲੀ: ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਈ.ਡੀ. ਨੇ ਪੰਜਾਬ ਦੇ ਮੁੱਖ ਮੰਤਰੀ Charanjit Singh Channi ਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਹੈ ਜਿਸ ਸਬੰਧੀ ਬੀ.ਜੇ.ਪੀ. ਦੇ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ Manjinder Singh Sirsa ਨੇ Charanjit Singh Channi ‘ਤੇ ਸ਼ਬਦੀ ਹਮਲਾ ਕੀਤਾ ਹੈ। Manjinder Singh Sirsa ਨੇ ਟਵੀਟ ਕਰਦਿਆਂ Charanjit Singh Channi ‘ਤੇ ਤੰਜ਼ ਕੱਸਿਆ ਅਤੇ ਉਨ੍ਹਾਂ ਨੇ ਕਿਹਾ ਹੈ ਕਿ ”ਘਰ-ਘਰ ਚੱਲੀ ਗੱਲ, ਚੰਨੀ ਕਰਦਾ ‘ਨੋਟਾਂ ਨਾਲ’ ਮਸਲੇ ਹੱਲ!

‘Khabran Da Sira : ਕਾਂਗਰਸ ‘ਚ ਬਗਾਵਤ, ਮੰਤਰੀ ਦੇ ਖਿਲਾਫ਼ ਹੋਏ MLA, ਕਸੂਤਾ ਫਸਿਆ BAINS, ਕੇਜਰੀਵਾਲ ਨੂੰ ਝਟਕਾ!|

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਈਮਾਨਦਾਰੀ ਦਾ ਦਿਖਾਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ Charanjit Singh Channi ਦੇ ਭਤੀਜੇ ਦੇ ਘਰ ਤੋਂ 4 ਕਰੋੜ ਰੁਪਏ ਦਾ ਕੈਸ਼ ਬਰਾਮਦ ਹੋਇਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸੂਬੇ ਵਿੱਚ ਕਾਂਗਰਸ ਸਰਕਾਰ ਮਾਫ਼ੀਆ ਦੇ ਹੱਥਾਂ ਤੋਂ ਵਿਕੀ ਹੋਈ ਹੈ।” ਈ.ਡੀ. ਵੱਲੋਂ ਪੰਜਾਬ ਅਤੇ ਹਰਿਆਣਾ ਸੂਬਿਆਂ ਸਣੇ 10 ਤੋਂ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ, ਮੋਹਾਲੀ, ਪੰਚਕੂਲਾ ਅਤੇ ਹੋਰ ਜ਼ਿਲ੍ਹਿਆਂ ‘ਚ ਇਹ ਛਾਪੇਮਾਰੀ ਕੀਤੀ ਗਈ। ਸਾਲ 2018 ਵਿੱਚ ਦਰਜ ਹੋਈ ਐੱਫ.ਆਈ.ਆਰ. ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਇਹ ਐੱਫ.ਆਈ.ਆਰ. ਕਰੀਬ 26 ਵਿਅਕਤੀਆਂ ਖ਼ਿਲਾਫ਼ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button