Breaking NewsD5 specialIndiaNewsPoliticsPunjab

ਗਰੀਬਾਂ ਲਈ ਕੇਂਦਰ ਸਰਕਾਰ ਜ਼ਲਦ ਕਰੇ ਆਰਥਿਕ ਪੈਕੇਜ ਦਾ ਐਲਾਨ : ਰਾਹੁਲ

ਨਵੀਂ ਦਿੱਲੀ : ਕਾਂਗਰਸੀ ਦੇ ਸਾਬਕਾ ਪ੍ਰਦਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਟ ‘ਤੇ ਪ੍ਰੈਸ ਕਾਨਫਰੰਸ ਕੀਤੀ। ਰਾਹੁਲ ਨੇ ਇਸ ਦੌਰਾਨ ਮੰਗ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੂੰ ਲੋਕਾਂ ਨੂੰ ਆਰਥਿਕ ਮਦਦ ਪਹੁੰਚਾਉਣੀ ਚਾਹੀਦੀ ਹੈ, ਹਰ ਗਰੀਬ – ਮਜ਼ਦੂਰ ਦੇ ਖਾਤੇ ‘ਚ ਪੈਸਾ ਪਾਉਣ ਦੀ ਜ਼ਰੂਰਤ ਹੈ ਪਰ ਸਰਕਾਰ ਅਜਿਹਾ ਕਰਨ ਤੋਂ ਡਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਰਿਸਕ ਲੈਣ ਦਾ ਹੈ।

CM Captain Amarinder Singh LIVE | ਮੁੱਖ ਮੰਤਰੀ ਕੈਪਟਨ ਨੇ ਸਕੂਲੀ ਬੱਚਿਆਂ ਲਈ ਕੀਤਾ ਵੱਡਾ ਐਲਾਨ

ਕਾਂਗਰਸੀ ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਸੋਚ ਰਹੀ ਹੈ ਕਿ ਜੇਕਰ ਤੇਜ਼ੀ ਨਾਲ ਪੈਸਾ ਖਰਚ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਰੁਪਏ ਦੀ ਹਾਲਤ ਖ਼ਰਾਬ ਹੋ ਜਾਵੇਗੀ ਪਰ ਸਰਕਾਰ ਨੂੰ ਇਸ ਸਮੇਂ ਰਿਸਕ ਲੈਣਾ ਪਵੇਗਾ, ਕਿਉਂਕਿ ਜ਼ਮੀਨੀ ਪੱਧਰ ‘ਤੇ ਪੈਸਾ ਪੰਹੁਚਾਣਾ ਜਰੂਰੀ ਹੈ। ਸਰਕਾਰ ਜਿੰਨਾ ਸੋਚ ਰਹੀ ਹੈ, ਓਨਾ ਸਾਡਾ ਸਮਾਂ ਬਰਬਾਦ ਹੋ ਰਿਹਾ ਹੈ। ਕੋਰੋਨਾ ਸੰਕਟ ਨੂੰ ਲੈ ਕੇ ਬਣਾਏ ਗਏ ਪੀਐਮ ਕੇਅਰਸ ਫੰਡ ਲਈ ਰਾਹੁਲ ਗਾਂਧੀ ਨੇ ਕਿਹਾ ਕਿ ਇਸਦਾ ਆਡਿਟ ਹੋਣਾ ਜਰੂਰੀ ਹੈ, ਜਨਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨਾ ਖਰਚ ਹੋਇਆ ਹੈ ਅਤੇ ਫੰਡ ਵਿੱਚ ਕਿੰਨਾ ਪੈਸਾ ਆਉਣਾ ਚਾਹੀਦਾ ਹੈ।

Sidhu ਦੀ ਧੀ ਦੇ ਚਾਰੇ ਪਾਸੇ ਚਰਚੇ, ਆਹ ਵੇਖੋ ਪੁੱਤਾਂ ਨਾਲੋਂ ਘੱਟ ਨੀ ਧੀਆਂ, Tractor ਦੀ ਕੱਢੀ ਧੁੱਕੀ

ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇਂ ਸਰਕਾਰ ਲੋਕਾਂ ਦਾ ਡਰ ਨਹੀਂ ਦੂਰ ਕਰ ਰਹੀ ਹੈ।ਆਖਿਰ ਲਾਕਡਾਊਨ ਕਦੋਂ ਤੱਕ ਰਹੇਗਾ, ਸਰਕਾਰ ਨੂੰ ਲੋਕਾਂ ਨੂੰ ਸਾਫ਼ ਦੱਸਣਾ ਪਵੇਗਾ। ਕੋਰੋਨਾ ਸੰਕਟ ਸਿਰਫ ਇੱਕ ਫੀਸਦੀ ਲਈ ਖਤਰਨਾਕ ਹੈ ਪਰ 99 ਫੀਸਦੀ ਲਈ ਇਹ ਡਰ ਬਣਿਆ ਹੋਇਆ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਦਾ ਡਰ ਦੂਰ ਕਰਨਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button