Breaking NewsD5 specialNewsPress ReleasePunjab

ਤੀਸਤਾ, ਜ਼ੁਬੈਰ ਅਤੇ ਹੋਰਨਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ

ਚੰਡੀਗੜ੍ਹ : ਸਿਟੀਜ਼ਨ ਅਗੇਂਸਟ ਡਿਵਾਈਡ ਵੱਲੋਂ ਪਲਾਜ਼ਾ ਚੰਡੀਗੜ੍ਹ ਵਿਖੇ ਤੀਸਤਾ ਸੀਤਲਵਾੜ ਮੁਹੰਮਦ ਜ਼ੁਬੈਰ ਅਤੇ ਹੋਰਨਾਂ ਦੀ ਫੌਰੀ ਰਿਹਾਈ ਅਤੇ ਐਫਆਈਆਰ ਰੱਦ ਕਰਾਉਣ ਦੀ ਜ਼ੋਰਦਾਰ ਮੰਗ ਉਭਾਰ ਦਾ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿਚ ਸ਼ਹਿਰ ਦੇ ਵਪਾਰੀਆਂ, ਵਕੀਲਾਂ, ਵਿਦਿਆਰਥੀਆਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਸਬੰਧਤ ਚੰਡੀਗਡ਼੍ਹ ਇਲਾਕੇ ਦੇ ਸਾਹਿਤਕਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਰੋਸ ਧਰਨੇ ਦੌਰਾਨ ਪ੍ਰੋ. ਮਨਜੀਤ ਸਿੰਘ, ਡਾ. ਪਿਆਰਾ ਲਾਲ ਗਰਗ, ਵਿਪਿਨ (ਏ. ਐਫ. ਡੀ. ਆਰ), ਕਮਲਜੀਤ (ਸੀ. ਪੀ. ਆਈ. ਐਮ. ਐਲ) ਬਰਿੰਦਰ ਢਿੱਲੋਂ (ਪ੍ਰਧਾਨ ਯੂਥ ਕਾਂਗਰਸ), ਸੱਜਣ ਸਿੰਘ (ਆਰ. ਅ. ਪੀ. ਆਈ) ਰਾਜੀਵ ਗੋਦਾਰਾ (ਸਵਰਾਜ ਇੰਡੀਆ), ਸੰਦੀਪ (ਐਸ. ਐਫ. ਅੈਸ), ਅਮਨਦੀਪ ਕੌਰ (ਪੀ.ਐਸ. ਯੂ.-ਲਲਕਾਰ) ਗੁਰਨਾਮ ਸਿੰਘ ਸਿੱਧੂ (ਅਕਾਲੀ ਦਲ ਅੰਮ੍ਰਿਤਸਰ) ਡਾ ਅਰਵਿੰਦਰ ਕੌਰ ਕਾਕੜਾ ਅਤੇ ਕਰਮ ਸਿੰਘ ਵਕੀਲ (ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪ੍ਰਗਤੀਸ਼ਿਲ ਲੇਖਕ ਸੰਘ) ਨੇ ਅਤੇ ਮੁਹੰਮਦ ਮਜੀਦ ਆਜਾਦ (ਰੈਸ਼ਨਲਿਸਟ ਸੋਸਾਇਟੀ ਨੇ ਵਿਚਾਰ ਪੇਸ਼ ਕੀਤੇ।

ਬੁਲਾਰਿਆਂ ਨੇ ਬੁਲੰਦ ਆਵਾਜ਼ ਵਿੱਚ ਅਜੋਕੇ ਸਮੇਂ ਵਿੱਚ ਲੋਕਤੰਤਰ ਅਤੇ ਘੱਟ ਗਿਣਤੀ ਫਿਰਕਿਆਂ ਨੂੰ ਦਰਪੇਸ਼ ਚੁਣੌਤੀਆਂ ਉਭਾਰੀਆਂ। ਉਨ੍ਹਾਂ ਮੰਗ ਕੀਤੀ ਕਿ ਤੀਸਤਾ ਸੀਤਲਵਾੜ, ਮੁਹੰਮਦ ਜ਼ੁਬੈਰ ਅਤੇ ਹੋਰ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਦਰਜ ਐਫਆਈਆਰ ਵੀ ਰੱਦ ਕੀਤੇ ਜਾਣ। ਬੁਲਾਰਿਆਂ ਨੇ ਕਿਹਾ ਕਿ ਕੀ ਗੁਜਰਾਤ ਦੰਗਿਆਂ ਖ਼ਿਲਾਫ਼ ਚਾਰਾਜੋਈ ਕਰਨੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦਾ ਉਪਰਾਲਾ ਕਰਨਾ ਜੁਰਮ ਹੈ? ਕੀ ਕਿਸੇ ਕੇਸ ਦੇ ਖਾਰਜ ਹੋ ਜਾਣ ਉੱਤੇ ਸ਼ਿਕਾਇਤ ਕਰਤਾ ਦਾ ਉਪਰਲੀ ਅਦਾਲਤ ਵਿੱਚ ਚਾਰਾਜੋਈ ਕਰਨਾ ਬੇਲੋੜਾ ਅਤੇ ਨਾਜਾਇਜ਼ ਹੈ ਜਾਂ ਸ਼ਿਕਾਇਤ ਕਰਤਾ ਦਾ ਸੰਵਿਧਾਨਕ ਹੱਕ ਹੈ? ਕੀ ਅਜਿਹੇ ਸ਼ਿਕਾਇਤ ਕਰਤਾ ਨੂੰ ਝੂਠੇ ਕੇਸ ਪਾ ਕੇ ਹਿਰਾਸਤ ਵਿਚ ਲੈਣਾ ਜਾਇਜ਼ ਹੈ ਜਾਂ ਮਨੁੱਖੀ ਅਧਿਕਾਰਾਂ ਦਾ ਪਤਨ ਹੈ? ਕੀ ਇਹ ਬਦਲਾ ਲਊ ਭਾਵਨਾ ਨਾਲ ਕੰਮ ਕਰਨਾ ਨਹੀਂ? ਬੁਲਾਰਿਆਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਆਜ਼ਾਦ ਹੈ ਇਸਦੇ ਆਜ਼ਾਦ ਵਾਸੀਆਂ ਨੂੰ ਵੀ ਬੋਲਣ ਅਤੇ ਵਿਚਾਰ ਵਿਅਕਤ ਕਰਨ ਦਾ ਹੱਕ ਸਾਡਾ ਸੰਵਿਧਾਨ ਦੇਂਦਾ ਹੈ ਪਰ ਅਫ਼ਸੋਸ ਮੋਦੀ ਸਰਕਾਰ ਇਹ ਹੱਕ ਖੋਹਣ ਉੱਤੇ ਆਈ ਹੋਈ ਹੈ। ਬੁਲਾਰਿਆਂ ਨੇ ਕਿਹਾ ਕਿ ਗੋਦੀ ਮੀਡੀਆ ਦੀਆਂ ਝੂਠੀਆਂ ਖ਼ਬਰਾਂ ਦਾ ਪਰਦਾਫਾਸ਼ ਕਰਨ ਵਾਲਾ ਮੁਹੰਮਦ ਜ਼ੁਬੈਰ ਚਾਰ ਸਾਲ ਪਹਿਲਾਂ ਇਕ ਟਵੀਟ ਕਰਦਾ ਹੈ। ਕੀ ਉਸ ਦੇ ਇਕ ਟਵੀਟ ਉਤੇ ਉਸ ਨੂੰ ਹਿਰਾਸਤ ਵਿੱਚ ਲੈਣਾ ਜਾਇਜ਼ ਹੈ ਜਾਂ ਵਿਦਰੋਹ ਦੀ ਆਵਾਜ਼ ਨੂੰ ਹਲਕ ਵਿੱਚ ਹੀ ਬੰਦ ਕਰਨਾ? ਬੁਲਾਰਿਆਂ ਨੇ ਘੱਟ ਗਿਣਤੀ ਤਬਕਿਆਂ ਖਿਲਾਫ ਹੋ ਰਹੇ ਕਾਤਲਾਨਾ ਹਮਲਿਆਂ ਉੱਤੇ ਚਿੰਤਾ ਪ੍ਰਗਟ ਕੀਤੀ ਤੇ ਇਸ ਨੂੰ ਸੰਘੀ ਢਾਂਚੇ ਅਤੇ ਲੋਕਤੰਤਰ ਲਈ ਖਤਰਾ ਕਿਹਾ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਸਿਰਫ ਨਿਆਂਪਾਲਿਕਾ ਦਾ ਹੀ ਸਹਾਰਾ ਹੈ। ਬੁਲਾਰਿਆਂ ਨੇ ਦੇਸ਼ ਦੀ ਏਕਤਾ, ਅਖੰਡਤਾ, ਭਾਈਚਾਰਕ ਸਾਂਝ ਅਤੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸਾਂਭਣ ਦਾ ਸੰਦੇਸ਼ ਦਿੱਤਾ।

ਉਪਰੋਕਤ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ. ਲਾਭ ਸਿੰਘ ਖੀਵਾ, ਡਾ. ਛਿੰਦਰਪਾਲ ਸਿੰਘ, ਡਾ. ਗੁਰਮੇਲ ਸਿੰਘ, ਡਾ. ਅਮੀਰ ਸੁਲਤਾਨਾਂ, ਮਲਕੀਤ ਸਿੰਘ ਨਾਗਰਾ, ਹਰਨਾਮ ਸਿੰਘ ਡੱਲਾ, ਗੁਰਮੀਤ ਸਿੰਘ ਸਿੰਗਲ, ਪਰਮਜੀਤ ਕੌਰ, ਲਾਲਜੀ ਲਾਲੀ, ਮਹਿੰਦਰ ਸਿੰਘ, ਜਸਪਾਲ ਸਿੰਘ, ਰਾਜ ਕੁਮਾਰ, ਸ਼ਿੰਗਾਰਾ ਸਿੰਘ, ਦਿਲਦਾਰ ਸਿੰਘ, ਸਤਬੀਰ ਸਿੰਘ, ਜੋਗਾ ਸਿੰਘ, ਨਵਜੋਤ ਸਿੰਘ ਅਤੇ ਹਰਿੰਦਰ ਸਿੰਘ ਨੇ ਵੀ ਰੋਸ ਧਰਨੇ ਵਿਚ ਭਰਵੀਂ ਸ਼ਮੂਲੀਅਤ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button