Breaking NewsD5 specialIndiaNewsTop News

ਹਿਮਾਚਲ ਦੀ ਧੀ ਨੇ ਰਚਿਆ ਇਤਿਹਾਸ, ਯੂਕੇ ਦੀ ਕੰਪਨੀ ‘ਚ ਮਿਲਿਆ 1.09 ਕਰੋੜ ਦੀ ਨੌਕਰੀ ਦਾ ਆਫਰ

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲਾਜੀ ਹਮੀਰਪੁਰ ਦੀ ਇੱਕ ਵਿਦਿਆਰਥਣ ਨੂੰ ਯੂਕੇ ਦੀ ਕੰਪਨੀ ਨੇ 1.09 ਕਰੋੜ ਦੇ ਸਾਲਾਨਾ ਪੈਕੇਜ ‘ਤੇ ਨੌਕਰੀ ਆਫਰ ਕੀਤੀ ਹੈ। ਐਨਆਈਟੀ ਹਮੀਰਪੁਰ ‘ਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ‘ਚ ਬੀ.ਟੈੱਕ ਅੰਤਿਮ ਸਾਲ ਦੀ ਵਿਦਿਆਰਥਣ ਸਮੀਥਾ ਸੂਦ ਬ੍ਰਿਟੇਨ ‘ਚ ਐਮਾਜ਼ੋਨ (Amazon) ਕੰਪਨੀ ’ਚ ਆਪਣੀਆਂ ਸੇਵਾਵਾਂ ਦੇਵੇਗੀ। ਸਮੀਥਾ, ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਰਾਜਗੜ੍ਹ ਦੀ ਰਹਿਣ ਵਾਲੀ ਹੈ।

ਦਿੱਲੀ ਪੁਲਿਸ ਨੂੰ ਕਿਸਾਨਾਂ ‘ਤੇ ਐਕਸ਼ਨ ਪਿਆ ਮਹਿੰਗਾ, ਰਾਜੇਵਾਲ ਨੇ ਲਿਆਤੀ ਹਨੇਰੀ || D5 Channel Punjabi

ਸਮੀਥਾ ਦੇ ਪਿਤਾ ਪ੍ਰਦੀਪ ਸੂਦ ਬਿਜ਼ਨੈੱਸਮੈਨ ਹਨ, ਜਦਕਿ ਮਾਂ ਡੋਲੀ ਸੂਦ ਬੀ. ਐੱਸ. ਐੱਨ. ਐੱਲ. ਤੋਂ ਸੇਵਾਮੁਕਤ ਹੋਏ ਹਨ। ਐੱਨ. ਆਈ. ਟੀ. ਹਮੀਰਪੁਰ ਦੇ ਡਾਇਰੈਕਟਰ ਪ੍ਰੋ. ਲਲਿਤ ਅਵਸਥੀ ਨੇ ਵਿਦਿਆਰਥਣ ਸਮੀਥਾ ਸੂਦ, ਉਸ ਦੇ ਮਾਪਿਆਂ ਅਤੇ ਸੰਸਥਾ ਦੇ ਪਲੇਸਮੈਂਟ ਸੈੱਲ ਦੇ ਇੰਚਾਰਜ ਨੂੰ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਸੰਸਥਾ ਇਸ ਸਾਲ ਆਪਣੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਕਰੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਐੱਨ. ਆਈ. ਟੀ. ਹਮੀਰਪੁਰ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੀ ਦੋਹਰੀ ਡਿਗਰੀ ਪ੍ਰਾਪਤ ਵਿਦਿਆਰਥੀ ਨਿਸ਼ਾਂਤ ਨੂੰ 1.51 ਕਰੋੜ ਰੁਪਏ ਦੇ ਸਾਲਾਨਾ ਪੈਕੇਜ ’ਤੇ ਅਮਰੀਕਾ ਸਥਿਤ ਇਕ ਫਾਇਨਾਂਸ ਕੰਪਨੀ ਲਈ ਚੁਣਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button