Breaking NewsEntertainmentNews

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ”ਚ ਵਾਪਸੀ ਲਈ ਤਿਆਰ ਦਯਾਬੇਨ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਆਪਣੇ ਜ਼ਬਰਦਸਤ ਟ੍ਰੈਕ ਦੀ ਵਜ੍ਹਾ ਕਰਕੇ ਦਰਸ਼ਕਾਂ ਦਾ ਪੰਸਦੀਦਾ ਸ਼ੋਅ ਬਣਿਆ ਹੋਇਆ ਹੈ। ਸਾਲਾਂ ਤੋਂ ਲੋਕਾਂ ਨੂੰ ਇੰਟਰਟੇਨ ਕਰਨ ਵਾਲੇ ਇਸ ਕਾਮੇਡੀ ਸ਼ੋਅ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਵੱਡੀ ਖਬਰ ਜਰੂਰ ਸਾਹਮਣੇ ਆ ਰਹੀ ਹੈ। ਦਰਅਸਲ ਬੀਤੇ ਕੁੱਝ ਮਹੀਨੇ ਪਹਿਲਾਂ ਹੀ ਇਸ ਸ਼ੋਅ ਵਿੱਚ ਦਯਾਬੇਨ ਦਾ ਕਿਰਦਾਰ ਅਦਾ ਕਰਨ ਵਾਲੀ ਦਿਸ਼ਾ ਵਕਾਨੀ ਮੇਟਰਨਿਟੀ ਲੀਵ ਉੱਤੇ ਗਈ ਸੀ।

ਇਸ ਤੋਂ ਬਾਅਦ ਫੈਨਜ਼ ਇਸ ਇੰਤਜ਼ਾਰ ਵਿੱਚ ਬੈਠੇ ਸਨ ਕਿ ਅਖੀਰ ਦਿਸ਼ਾ ਦੀ ਵਾਪਸੀ ਇਸ ਸ਼ੋਅ ਉੱਤੇ ਕਦੋਂ ਹੋਵੇਗੀ ? ਖੈਰ ਫੈਨਜ਼ ਦਾ ਇੰਤਜ਼ਾਰ ਵੱਧਦਾ ਹੀ ਗਿਆ ਅਤੇ ਇਸ ਗੱਲ ਉੱਤੇ ਸਸਪੈਂਸ ਵਧਦਾ ਹੀ ਗਿਆ ਕਿ ਅਖੀਰ ਦਿਸ਼ਾ ਇਸ ਸ਼ੋਅ ਵਿੱਚ ਵਾਪਸ ਆਏਗੀ ਵੀ ਜਾਂ ਨਹੀਂ ? ਹਾਲ ਹੀ ਵਿੱਚ ਖਬਰ ਆਈ ਸੀ ਕਿ ਨਿਰਮਾਤਾਵਾਂ ਨੇ ਦਿਸ਼ਾ ਨੂੰ 30 ਦਿਨ ਦਾ ਅਲਟੀਮੇਟਮ ਦਿੱਤਾ ਹੈ ਤਾਂਕਿ ਉਹ ਇਸ ਸ਼ੋਅ ਵਿੱਚ ਵਾਪਸ ਆ ਜਾਵੇ।

Read Also ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਦੀ ਦਯਾਬੇਨ ਦੇ ਘਰ ਆਈ ਨੱਨੀ ਪਰੀ

ਦੱਸ ਦੇਈਏ ਕਿ ਹੁਣ ਇਸ ਸ਼ੋਅ ਵਿੱਚ ਨੈਰੇਟਰ ਤਾਰਕ ਦਾ ਕਿਰਦਾਰ ਅਦਾ ਕਰਨ ਵਾਲੇ ਸ਼ੈਲੇਸ਼ ਲੋਢਾ ਨੇ ਆਪ ਇਸ ਖਬਰ ਉੱਤੇ ਮੋਹਰ ਲਗਾ ਦਿੱਤੀ ਹੈ ਕਿ ਇਸ ਸ਼ੋਅ ਵਿੱਚ ਦਿਸ਼ਾ ਦੀ ਵਾਪਸੀ ਜਲਦ ਤੋਂ ਜਲਦ ਹੋਣ ਵਾਲੀ ਹੈ। ਜੀ ਹਾਂ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਸ਼ੈਲੇਸ਼ ਨੇ ਖੁਲਾਸਾ ਕੀਤਾ ਹੈ ਕਿ ਦਿਸ਼ਾ ਜਲਦ ਹੀ ਇਸ ਸ਼ੋਅ ਵਿੱਚ ਵਾਪਸ ਆਉਣ ਵਾਲੀ ਹੈ। ਇੱਕ ਐਵਾਰਡ ਸ਼ੋਅ ਵਿੱਚ ਪਹੁੰਚੇ ਸ਼ੈਲੇਸ਼ ਨੇ ਦਿਸ਼ਾ ਦੀ ਵਾਪਸੀ ਦੇ ਸਵਾਲ ਉੱਤੇ ਕਿਹਾ ਕਿ ਇੰਤਜ਼ਾਰ ਦਾ ਫਲ ਮਿੱਠਾ ਹੁੰਦਾ ਹੈ।

ਹੁਣ ਜਿੱਥੇ ਸ਼ੈਲੇਸ਼ ਦੇ ਇਸ ਬਿਆਨ ਨੇ ਦਿਸ਼ਾ ਵਕਾਨੀ ਦੇ ਫੈਨਜ਼ ਦੀ ਉਮੀਦ ਵਧਾ ਦਿੱਤੀ ਹੈ, ਉੱਥੇ ਹੀ ਇਹ ਜ਼ਾਹਿਰ ਨਹੀਂ ਹੋ ਰਿਹਾ ਹੈ ਕਿ ਆਪਣੇ ਇਸ ਬਿਆਨ ਵਿੱਚ ਸ਼ੈਲੇਸ਼ ਦਿਸ਼ਾ ਦੀ ਗੱਲ ਕਰ ਰਹੇ ਹਨ ਜਾਂ ਸਿਰਫ ਦਯਾਬੇਨ ਦੇ ਕਿਰਦਾਰ ਦੀ। ਉਝ ਤੁਹਾਨੂੰ ਦੱਸ ਦੇਈਏ ਕਿ ਕਈ ਮੀਡੀਆ ਰਿਪੋਰਟਸ ਵਿੱਚ ਕਿਹਾ ਜਾ ਰਿਹਾ ਹੈ ਕਿ ਨਿਰਮਾਤਾ ਦਿਸ਼ਾ ਦੇ ਰਿਪਲੇਸਮੈਂਟ ਲਈ ਵੀ ਕੋਈ ਲੱਭ ਰਹੇ ਹਨ।

ਜੇਕਰ 30 ਦਿਨਾਂ ਦੇ ਅੰਦਰ ਦਿਸ਼ਾ ਨਿਰਮਾਤਾਵਾਂ ਨੂੰ ਜਵਾਬ ਨਹੀਂ ਦਿੰਦੀ ਹੈ ਤਾਂ ਉਸੇ ਸਮੇਂ ਉਨ੍ਹਾਂ ਨੂੰ ਰਿਪਲੇਸ ਕਰ ਦਿੱਤਾ ਜਾਵੇਗਾ। ਫਿਲਹਾਲ ਤਾਂ ਅਸੀ ਇਹੀ ਦੁਆ ਕਰਦੇ ਹਾਂ ਕਿ ਦਿਸ਼ਾ ਵਕਾਨੀ ਇਸ ਸ਼ੋਅ ਵਿੱਚ ਵਾਪਸ ਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button