Breaking NewsD5 specialInternationalNewsTop News

ਤਾਈਵਾਨ ਨੇ ਵੀ ਨਿਭਾਈ ਭਾਰਤ ਨਾਲ ਦੋਸਤੀ, 150 ਆਕਸੀਜਨ ਕੰਸਨਟ੍ਰੇਟਰ ਅਤੇ 500 ਸਿਲੰਡਰ ਭੇਜੇ

ਇੰਟਰਨੈਸ਼ਨਲ ਡੈਸਕ : ਦੁਨੀਆ ਭਰ ਦੇ ਕਈ ਦੇਸ਼ ਕੋਵਿਡ – 19 ਦੇ ਖਿਲਾਫ ਲੜਾਈ ‘ਚ ਭਾਰਤ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਦੌਰਾਨ ਤਾਇਵਾਨ ਨੇ ਵੀ ਦੋਸਤੀ ਨਿਭਾਉਂਦੇ ਹੋਏ ਐਤਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਵਿਨਾਸ਼ਕਾਰੀ ਲਹਿਰ ਦੇ ਖਿਲਾਫ ਲੜਾਈ ‘ਚ ਮਦਦ ਲਈ ਭਾਰਤ ਨੂੰ 150 ਆਕਸੀਜਨ ਕੰਸਨਟ੍ਰੇਟਰ ਅਤੇ 500 ਆਕਸੀਜਨ ਸਿਲੰਡਰ ਭੇਜੇ।

🔴LIVE |ਮੋਦੀ ਦੇ ਦਫਤਰ ਹੋਏ ਖਾਲੀ,ਦੀਦੀ ਨੇ ਕੱਢਤੀ ਫੂਕ,ਬੰਗਾਲ ’ਚ ਵੱਡਾ ਕਾਂਡ,ਮਮਤਾ ਦੀ ਹਾਰ ਦਾ ਸੱਚ

ਤਾਈਪੇ ਆਰਥਿਕ ਅਤੇ ਸੱਭਿਆਚਾਰਕ ਕੇਂਦਰ ਨੇ ਕਿਹਾ ਕਿ ਭਾਰਤ ਨੂੰ ਜਲਦ ਹੀ ਡਾਕਟਰੀ ਉਪਕਰਨਾਂ ਅਤੇ ਸਪਲਾਈ ਦੀ ਹੋਰ ਖੇਪ ਭੇਜੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਨਵੀਂ ਲਹਿਰ ਦੇ ਖਿਲਾਫ ਆਪਣੀ ਲੜਾਈ ‘ਚ ਮਜ਼ਬੂਤ ਦੋਸਤੀ ਪ੍ਰਗਟ ਕਰਨ ਲਈ ਤਾਈਵਾਨ ਭਾਰਤ ਨੂੰ ਮਹੱਤਵਪੂਰਣ ਡਾਕਟਰੀ ਸਪਲਾਈ ਦੇ ਰਿਹਾ ਹੈ।

ਪਹਿਲਾਂ ਕਿਸਾਨਾਂ ਨੇ ਭਜਾਇਆ ਹਰਿਆਣਾ ਦਾ ਖੱਟਰ,ਫੇਰ ਪੁਲਿਸ ਨੇ ਚੱਕ-ਚੱਕ ਗੱਡੀਆਂ ‘ਚ ਸੁੱਟੇ

TECC ਨੇ ਦੱਸਿਆ ਕਿ ਤਾਇਵਾਨ ਵਲੋਂ ਐਤਵਾਰ ਨੂੰ ਨਵੀਂ ਦਿੱਲੀ ‘ਚ 150 ਆਕਸੀਜਨ ਕੰਸਨਟ੍ਰੇਟਰ ਅਤੇ 500 ਆਕਸੀਜਨ ਸਿਲੰਡਰ ਦੀ ਪਹਿਲਾ ਪੇਖ ਆਈ ਹੈ। TECC ਭਾਰਤ ‘ਚ ਤਾਇਵਾਨ ਦਾ ਪ੍ਰਤੀਨਿਧੀ ਦਫ਼ਤਰ ਹੈ। TECC ਨੇ ਕਿਹਾ ਕਿ ਤਾਇਵਾਨ ਸਰਕਾਰ ਭਾਰਤ ਦੇ ਨਾਲ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਤੀਬੰਧ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button