Breaking NewsD5 specialIndiaNewsPunjabUncategorized

ਢੱਡਰੀਆਂ ਵਾਲੇ ਨੂੰ ਭੇਜਿਆ ਕਾਨੂੰਨੀ ਨੋਟਿਸ, ਮਾਫ਼ੀ ਨਾ ਮੰਗੀ ਤਾਂ ਹੋਵੇਗਾ ਮਾਮਲਾ ਦਰਜ਼

ਅੰਮ੍ਰਿਤਸਰ : ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਲੱਗਿਆ ਹੈ। ਕਾਨੂੰਨੀ ਨੋਟਿਸ ਭੇਜਦਿਆਂ ਉਨ੍ਹਾਂ ਨੂੰ 15 ਦਿਨਾਂ ਵਿੱਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਸਮਾਂ ਦਿੱਤਾ ਹੈ।

ਢੱਡਰੀਆਂ ਵਾਲੇ ਨੂੰ ਭੇਜਿਆ ਕਾਨੂੰਨੀ ਨੋਟਿਸ, ਮਾਫ਼ੀ ਨਾ ਮੰਗੀ ਤਾਂ ਹੋਵੇਗਾ ਮਾਮਲਾ ਦਰਜ਼

ਇਹ ਨੋਟਿਸ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਖਿਆਲਾ ਨੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਰਾਹੀਂ ਭੇਜਿਆ ਹੈ। ਜਿਨ੍ਹਾਂ ਨੇ ਖੁਦ ਇਸ ਬਾਰੇ ‘ਚ ਜਾਣਕਾਰੀ ਸਾਂਝੀ ਕੀਤੀ।ਕਾਬਲੇਗੌਰ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਖ਼ਿਲਾਫ਼ ਦੇਸ਼ ਵਿਦੇਸ਼ ਦੇ ਸਿੱਖ ਪ੍ਰਚਾਰਕਾਂ ਵੱਲੋਂ ਸ੍ਰੀ ਅਕਾਲ ਤਖ਼ਤ ‘ਤੇ ਪਹਿਲਾਂ ਹੀ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਮਾਮਲੇ ਦੇ ਹੱਲ ਲਈ ਅਕਾਲ ਤਖ਼ਤ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ।

ਹੁਣ ਕਾਂਗਰਸ ‘ਚ ਪੈ ਗਿਆ ਖਿਲਾਰਾ, ਰੰਧਾਵਾ ਦੇ ਕੈਪਟਨ ‘ਤੇ ਵੱਡੇ ਇਲਜ਼ਾਮ, ਮਨਪ੍ਰੀਤ ਬਾਦਲ ਦਾ ਬਿੱਟੂ ਨੂੰ ਠੋਕਵਾਂ ਜਵਾਬ

ਜਿਸ ਨੇ ਪਹਿਲੀ ਮੀਟਿੰਗ ਵਿਚ ਮਾਮਲਾ ਵਿਚਾਰਨ ਮਗਰੋਂ ਸਿੱਖ ਪ੍ਰਚਾਰਕ ਨਾਲ ਮੁਲਾਕਾਤ ਲਈ 22 ਦਸੰਬਰ ਦਾ ਸਮਾਂ ਤੈਅ ਕੀਤਾ ਸੀ। ਇਸ ਸਬੰਧੀ ਸਿੱਖ ਪ੍ਰਚਾਰਕ ਨੂੰ 22 ਦਸੰਬਰ ਨੂੰ ਪਟਿਆਲਾ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਵਿਖੇ ਪੰਜ ਮੈਂਬਰੀ ਕਮੇਟੀ ਨਾਲ ਮੁਲਾਕਾਤ ਲਈ ਪੱਤਰ ਵੀ ਭੇਜਿਆ ਗਿਆ ਸੀ। ਜਾਣਕਾਰੀ ਮੁਤਾਬਕ ਸਿੱਖ ਪ੍ਰਚਾਰਕ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button