Breaking NewsD5 specialNewsPoliticsPunjab

ਢੱਡਰੀਆਂ ਵਾਲਾ ਦਾ ਜਥੇਦਾਰ ਨੂੰ ਠੋਕਵਾਂ ਜਵਾਬ !

ਚੰਡੀਗੜ੍ਹ : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ 5 ਸਿੰਘ ਸਾਹਿਬਾਨਾਂ ਵੱਲੋਂ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਬਾਰੇ ਜੋ ਫੈਸਲਾ ਸੁਣਾਇਆ ਗਿਆ ਉਸਦੇ ਸੰਬੰਧ ‘ਚ ਢੱਡਰੀਆਂ ਵਾਲੇ ਨੇ ਵੀਡੀਓ ਜਾਰੀ ਕਰ ਕਿਹਾ ਕਿ ਮੇਰੇ ‘ਤੇ ਜੋ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਨੂੰ ਸਾਬਤ ਕਰ ਕੇ ਦਿਖਾਓ। ਜੇਕਰ ਦੋਸ਼ ਸਾਬਤ ਹੋ ਗਏ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤਾਂ ਕੀ ਉਹ ਜੱਥੇਦਾਰ ਸਾਹਿਬਾਨਾਂ ਦੇ ਅੱਗੇ ਵੀ ਲੇਟਕੇ ਮਾਫੀ ਮੰਗਣਗੇ।

BIG BREAKING- ਪਾਕਿਸਤਾਨ ‘ਚ ਸਿੱਖ ਗ੍ਰੰਥੀ ਦੀ ਧੀ ਨਾ ਵਾਪਰਿਆ ਭਾਣਾ!

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਗੁਰੂ ਸਾਹਿਬਾਨਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਗਲਤ ਸ਼ਬਦਾਵਲੀ ਨਹੀਂ ਇਸਤੇਮਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਗਤ ਨੂੰ ਉਨ੍ਹਾਂ ਦੇ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਦੌਰਾਨ ਸੱਚਾਈ ਨਜ਼ਰ ਆਉਂਦੀ ਹੈ ਤਾਂ ਉਹ ਜਰੂਰ ਸੁਣਨ। ਉਨ੍ਹਾਂ ਨੇ ਕਿਹਾ ਕਿ ਉਹ ਸਟੇਜਾਂ ਤਾਂ ਛੱਡ ਸੱਕਦੇ ਹਨ ਪਰ ਆਪਣੀ ਵਿਚਾਰਧਾਰਾ ਨਹੀਂ। ਢੱਡਰੀਆਂ ਵਾਲੇ ਨੇ ਕਿਹਾ ਕਿ ਜਿਨ੍ਹਾਂ ਦੀ ਸਿਫਾਰਿਸ਼ਾਂ ‘ਤੇ ਇਹ ਲੋਕ ਜਥੇਦਾਰ ਬਣਦੇ ਹਨ ਉਨ੍ਹਾਂ ਦੇ ਕਹਿਣ ‘ਤੇ ਹੀ ਇਹ ਮੇਰੇ ‘ਤੇ ਕਾਰਵਾਈ ਕਰ ਰਹੇ ਹਨ।

https://www.youtube.com/watch?v=tpc-UTSkF-U&t=125s

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button