InternationalNews

ਡੱਗ ਫੋਰਡ ਨੇ ਬਰੈਡ ਬਲੇਅਰ ਤੇ ਪੁਲਿਸ ਸਰਵਿਸਿਜ਼ ਐਕਟ ਦੀ ਉਲੰਘਣਾ ਕਰਨ ਦਾ ਲਾਇਆ ਦੋਸ਼

ਟੋਰਾਂਟੋ : ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦੇ ਡਿਪਟੀ ਕਮਿਸ਼ਨਰ ਬਰੈਡ ਬਲੇਅਰ ਉੱਤੇ ਪੁਲਿਸ ਸਰਵਿਸਿਜ਼ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਓਪੀਪੀ ਦੇ ਨਵੇਂ ਕਮਿਸ਼ਨਰ ਵਜੋਂ ਰੌਨ ਟੈਵਰਨਰਜ਼ ਦੀ ਵਿਵਾਦਗ੍ਰਸਤ ਨਿਯੁਕਤੀ ਬਾਰੇ ਸ਼ਿਕਾਇਤ ਕਰਕੇ ਬਲੇਅਰ ਪੁਲਿਸ ਸਰਵਿਸਿਜ਼ ਐਕਟ ਦੀ ਉਲੰਘਣਾ ਕੀਤੀ ਹੈ। ਦੱਸਣਯੋਗ ਹੈ ਕਿ ਸ਼ਨਿੱਚਰਵਾਰ ਤੱਕ ਓਪੀਪੀ ਦੇ ਅੰਤਰਿਮ ਮੁਖੀ ਵਜੋਂ ਸੇਵਾ ਨਿਭਾਉਣ ਵਾਲੇ ਬਲੇਅਰ ਬਾਰੇ ਫੋਰਡ ਨੇ ਆਖਿਆ ਕਿ ਇੱਕ ਚਿੱਠੀ ਵਿੱਚ ਬਲੇਅਰ ਨੇ ਲਿਖਿਆ ਹੈ ਕਿ 12 ਸਾਲਾ ਟੋਰਾਂਟੋ ਪੁਲਿਸ ਸੁਪਰਡੈਂਟ ਨੂੰ ਪ੍ਰੋਵਿੰਸ਼ੀਅਲ ਫੋਰਸ ਚਲਾਉਣ ਦੀ ਜ਼ਿੰਮੇਵਾਰੀ ਦੇਣ ਦੀ ਹਾਮੀ ਭਰੇ ਜਾਣ ਪਿੱਛੇ ਸਿਆਸੀ ਦਖਲਅੰਦਾਜ਼ੀ ਹੋਈ ਸੀ।

Read Also ਸਿੱਖਾਂ ਦੇ ਹੱਕ ‘ਚ ਉੱਤਰੀ ਓਨਟੈਰੀਓ ਦੀ ਕੰਜ਼ਰਵੇਟਿਵ ਸਰਕਾਰ

ਫੋਰਡ ਨੇ ਇਹ ਨਹੀਂ ਦੱਸਿਆ ਕਿ ਬਲੇਅਰ ਨੇ ਕਿਸ ਖਾਸ ਕਿਸਮ ਨਾਲ ਪੁਲਿਸ ਸਰਵਿਸਿਜ਼ ਐਕਟ ਦੀ ਉਲੰਘਣਾ ਕੀਤੀ ਹੈ। ਪ੍ਰੀਮੀਅਰ ਨੇ ਮੰਗਲਵਾਰ ਨੂੰ ਆਖਿਆ ਕਿ ਕਾਫੀ ਤਰ੍ਹਾਂ ਦੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਪਿਛਲੇ ਹਫਤੇ ਟੈਵਰਨਰ ਵਾਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫੋਰਡ ਵੱਲੋਂ ਪਹਿਲੀ ਵਾਰੀ ਨਿਊਜ਼ ਕਾਨਫਰੰਸ ਕੀਤੀ ਗਈ। ਇਹ ਨਿਯੁਕਤੀ ਅਜੇ ਵੀ ਅਧਵਾਟੇ ਲਮਕ ਰਹੀ ਹੈ। ਕਿਉਂਕਿ ਇਹ ਮਾਮਲਾ ਇੰਟੇਗ੍ਰਿਟੀ ਕਮਿਸ਼ਨਰ ਜੇ ਡੇਵਿਡ ਵੇਕ ਕੋਲ ਜਾਂਚ ਲਈ ਪਿਆ ਹੈ। ਜਾਂਚ ਦੌਰਾਨ ਇਹ ਪਤਾ ਲਾਇਆ ਜਾਵੇਗਾ ਕਿ ਕੀ ਇਸ ਨਿਯੁਕਤੀ ਵਿੱਚ ਫੋਰਡ ਨੇ ਕੋਈ ਭੂਮਿਕਾ ਨਿਭਾਈ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button