Breaking NewsInternationalNews

ਸਿੱਖਾਂ ਦੇ ਹੱਕ ‘ਚ ਉੱਤਰੀ ਓਨਟੈਰੀਓ ਦੀ ਕੰਜ਼ਰਵੇਟਿਵ ਸਰਕਾਰ

ਕੈਨੇਡਾ  : ਕੈਨੇਡਾ ਦੇ ਓਨਟੈਰੀਓ ‘ਚ ਰਹਿਣ ਵਾਲੇ ਸਿੱਖਾਂ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਸਲ ‘ਚ ਓਨਟੈਰੀਓ ‘ਚ ਵੱਸਦੇ ਪਗੜੀਧਾਰੀ ਸਿੱਖਾਂ ਨੂੰ ਮੋਟਰਸਾਈਕਲਿੰਗ ਦੌਰਾਨ ਹੈਲਮਟ ਤੋਂ ਛੋਟ ਦੇ ਦਿੱਤੀ ਗਈ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਸਿੱਖ ਰਾਈਡਰਾਂ ਦੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਭਾਵਨਾਵਾਂ ਨੂੰ ਸਨਮਾਨ ਦਿੱਤਾ ਗਿਆ ਹੈ। ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਇਸ ਛੋਟ ਦੌਰਾਨ ਸੜਕੀ ਸੁਰੱਖਿਆ ਤਰਜੀਹ ਰਹੇਗੀ ਪਰ ਉਨ੍ਹਾਂ ਦੀ ਸਰਕਾਰ ਮੰਨਦੀ ਹੈ ਕਿ ਸੜਕੀ ਸੁਰੱਖਿਆ ਹਰੇਕ ਵਿਅਕਤੀ ਦੀ ਨਿੱਜੀ ਜ਼ਿੰਮੇਵਾਰੀ ਵੀ ਬਣਦੀ ਹੈ।

Read Also ਹੁਣ ਲੰਡਨ ‘ਚ ਸਿੱਖਾਂ ਨੇ ਘੇਰੇ ਰਾਹੁਲ ਗਾਂਧੀ

ਬੀਤੇ ਹਫਤੇ ਟੋਰੀ ਲੈਜਿਸਲੇਟਰ ਪ੍ਰਭਮੀਤ ਸਰਕਾਰੀਆਂ ਨੇ ਛੋਟ ਦੀ ਆਗਿਆ ਦੇਣ ਸਬੰਧੀ ਹਾਈਵੇ ਟਰੈਫਿਕ ਨੂੰ ਸੋਧਣ ਲਈ ਇਕ ਬਿਲ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਪਗੜੀਧਾਰੀ ਸਿੱਖਾਂ ਨੂੰ ਅਲਬਰਟਾ, ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ `ਚ ਮੋਟਰਸਾਈਕਲਿੰਗ ਦੌਰਾਨ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਜਾ ਚੁੱਕੀ ਹੈ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਯੁਨਾਈਟਿਡ ਕਿੰਗਡਮ ਵੱਲੋਂ 1976 `ਚ ਸਿੱਖਾਂ ਨੂੰ ਮੋਟਰਸਾਈਕਲਿੰਗ ਦੌਰਾਨ ਹੈਲਮਟ ਤੋਂ ਛੋਟ ਦਿੱਤੀ ਗਈ ਸੀ।

  

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button