Breaking NewsD5 specialInternationalNewsTop News

‘ਡੈਲਟਾ’ ਵੈਰੀਐਂਟ ਦਾ ਆਸਟ੍ਰੇਲੀਆ ‘ਚ ਪ੍ਰਕੋਪ ਜਾਰੀ

ਮੈਲਬੌਰਨ : ਆਸਟ੍ਰੇਲੀਆ ‘ਜ਼ੀਰੋ ਕੋਵਿਡ’ ਮਾਮਲਿਆਂ ਦੀ ਆਸ ਲਗਾਏ ਹੋਈ ਸੀ, ਜਿਸ ਨੂੰ ਸਿਡਨੀ ‘ਚ ਆਏ ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੇ ਝਟਕਾ ਦੇ ਦਿੱਤਾ ਹੈ। ਇੱਥੇ ਨਵੇਂ ਮਾਮਲਿਆਂ ਦੇ ਰਿਕਾਰਡ ਨੰਬਰ ਦਰਜ ਕੀਤੇ ਗਏ ਹਨ ਜਿਸ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਚ 291 ਨਵੇਂ ਮਾਮਲੇ ਸਾਹਮਣੇ ਆਏ ਹਨ।

Tokyo Olympics : ਭਾਰਤੀ ਮਹਿਲਾ ਹਾਕੀ ਟੀਮ ਬ੍ਰਾਊਨਜ਼ ਮੈਡਲ ਤੋਂ ਖੁੰਝੀ, ਟੁੱਟੀਆਂ ਉਮੀਦਾਂ ! D5 Punjabi Channel.

ਗਲੇਡਿਸ ਬੇਰੇਜਿਕਲਿਅਨ ਨੇ ਕਿਹਾ,”ਤਾਲਾਬੰਦੀ ਦਾ ਇਹ 6ਵਾਂ ਹਫ਼ਤਾ ਹੈ। ਇਸ ਦੇ ਬਾਵਜੂਦ ਇਨਫੈਕਸ਼ਨ ਦੇ ਨਵੇਂ ਮਾਮਲੇ ਆ ਰਹੇ ਹਨ। ਉਹਨਾਂ ਨੇ ਅੱਗੇ ਕਿਹਾ,”ਹਾਲਾਤ ਨੂੰ ਦੇਖਦੇ ਹੋਏ ਇਹ ਸਪਸ਼ੱਟ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਇਨਫੈਕਸ਼ਨ ਹੋਰ ਵਧੇਗਾ। ਇਸ ਲਈ ਮੈਂ ਲੋਕਾਂ ਨੂੰ ਇਸ ਲਈ ਸਾਵਧਾਨ ਅਤੇ ਤਿਆਰ ਰਹਿਣ ਦੀ ਸਲਾਹ ਦੇਣਾ ਚਾਹੁੰਦੀ ਹਾਂ।” ਜ਼ਿਆਦਾ ਛੂਤਕਾਰੀ ਡੈਲਟਾ ਵੈਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਲਗਾਈ ਗਈ ਤਾਲਾਬੰਦੀਦੇ ਤਹਿਤ ਦੇਸ਼ ਦੀ ਕਰੀਬ 80 ਫੀਸਦੀ ਆਬਾਦੀ ਤਾਲਾਬੰਦੀ ਪ੍ਰੋਟੋਕਾਲ ਦਾ ਪਾਲਣ ਕਰ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button