Breaking NewsD5 specialNewsPunjabTop News

ਡੇਰਾ ਬਾਬਾ ਨਾਨਕ ‘ਚ ਸਾਬਕਾ ਫੌਜੀ ਦੀ ਗੋਲੀਆਂ ਮਾਰ ਕੇ ਹੱਤਿਆ

ਡੇਰਾ ਬਾਬਾ ਨਾਨਕ : ਬੀਤੀ ਦੇਰ ਰਾਤ ਗੁਰੂ ਕੀ ਨਗਰੀ ਡੇਰਾ ਬਾਬਾ ਨਾਨਕ ਦੇ ਜੌੜੀਆਂ ਬਾਜ਼ਾਰ ਖੇਤਰ ‘ਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਘਰ ਦੇ ਬਾਹਰ ਖੜ੍ਹੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ  ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਦੇ ਜੋੜੀਆ ਬਾਜ਼ਾਰ ਨਾਲ ਸਬੰਧਿਤ ਨਾਮੀ ਨੌਜਵਾਨ ਸਰਬਜੀਤ ਸਿੰਘ (ਸਾਬੀ ਫ਼ੌਜੀ ) ਪੁੱਤਰ ਜੰਗ ਬਹਾਦਰ ਬੁੱਧਵਾਰ ਦੀ ਰਾਤ ਗਿਆਰਾਂ ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਕਿ ਮੋਟਰਸਾਈਕਲ ਤੇ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਸਰਬਜੀਤ ਸਿੰਘ ਸਾਬੀ ਫੌਜੀ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ।

🔴LIVE| ਨਵਜੋਤ ਸਿੱਧੂ ਬਣੇਗਾ ਕਾਂਗਰਸ ਦਾ ਪ੍ਰਧਾਨ? ਕੇਂਦਰ ਦਾ ਜਥੇਬੰਦੀਆਂ ‘ਤੇ ਨਵਾਂ ਐਕਸ਼ਨ! ਨਵੇਂ ਕਾਨੂੰਨ ਦੀ ਤਿਆਰੀ

ਸਰਬਜੀਤ ਸਿੰਘ ਸਾਬੀ ਫ਼ੌਜੀ ਗੰਭੀਰ ਫੱਟੜ ਹੋਣ ਤੇ ਉਸ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਅੰਮ੍ਰਿਤਸਰ ਤੋਂ ਬਟਾਲਾ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਅੱਜ ਲਿਆ ਜਾਵੇਗਾ । ਨਾਮੀ ਨੌਜਵਾਨ ਸਰਬਜੀਤ ਸਿੰਘ ਸਾਬੀ ਫ਼ੌਜੀ ਦੀ ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ ਜਦ ਕਿ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button