Breaking NewsD5 specialIndiaNewsUncategorized

ਡਾਕਟਰਾਂ ਨੂੰ ਕਰਨੀ ਪਵੇਗੀ 10 ਸਾਲ ਤੱਕ ਸਰਕਾਰੀ ਨੌਕਰੀ , ਵਿੱਚ ਛੱਡੀ ਤਾਂ ਇੱਕ ਕਰੋੜ ਜੁਰਮਾਨਾ

ਲਖਨਊ : ਉੱਤਰ ਪ੍ਰਦੇਸ਼ ‘ਚ ਯੋਗੀ ਆਦਿਤਿਅਨਾਥ ਸਰਕਾਰ (Yogi Government) ਨੇ ਵੱਡਾ ਫੈਸਲਾ ਕੀਤਾ ਹੈ। ਹੁਣ ਰਾਜ ‘ਚ ਪੀਜੀ (PG) ਕਰਨ ਵਾਲੇ ਡਾਕਟਰਾਂ (Doctors) ਨੂੰ ਘੱਟੋਂ ਘੱਟ 10 ਸਾਲ ਤੱਕ ਸਰਕਾਰੀ ਨੌਕਰੀ ਕਰਨੀ ਪਵੇਗੀ। ਡਾਕਟਰਾਂ ਨੇ ਜੇਕਰ ਵਿੱਚ ਨੌਕਰੀ ਛੱਡੀ ਤਾਂ ਉਨ੍ਹਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਸਰਕਾਰੀ ਬੁਲਾਰੇ ਮੁਤਾਬਕ ਇਸ ਤੋਂ ਇਲਾਵਾ ਨੀਟ ‘ਚ ਛੋਟ ਦੀ ਵਿਵਸਥਾ ਵੀ ਕੀਤੀ ਗਈ ਹੈ ਤਾਂ ਕਿ ਸਰਕਾਰੀ ਹਸਪਤਾਲਾਂ ‘ਚ ਮਾਹਰ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਸਿਹਤ ਵਿਭਾਗ ਦੇ ਮੁੱਖ ਸਕੱਤਰ ਤੋਂ 9 ਦਸੰਬਰ ਨੂੰ ਆਦੇਸ਼ ਜਾਰੀ ਕੀਤਾ ਗਿਆ। ਸਾਰੇ ਹਸਪਤਾਲਾਂ ‘ਚ ਆਦੇਸ਼ ਪਹੁੰਚ ਗਿਆ ਹੈ।

ਕਿਸਾਨਾਂ ਦੇ ਹਰਿਆਣਾ ਪੁਲਿਸ ਨਾਲ ਹੋਏ ਟਾਕਰੇ,ਦਿੱਲੀ ਜਾਣ ਤੋਂ ਫੇਰ ਰੋਕਿਆ,ਤੋੜੇ ਬੈਰੀਗੇਟ

ਦੱਸ ਦਈਏ ਕਿ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਲਈ ਕਰੀਬ 15 ਹਜ਼ਾਰ ਤੋਂ ਜ਼ਿਆਦਾ ਪੋਸਟਾਂ ਬਣਾਈਆਂ ਗਈਆਂ ਹਨ। ਲਗਭਗ 11 ਹਜ਼ਾਰ ਡਾਕਟਰ ਤਾਇਨਾਤ ਹਨ। ਪੇਂਡੂ ਇਲਾਕੇ ਦੇ ਸਰਕਾਰੀ ਹਸਪਤਾਲਾਂ ‘ਚ ਇੱਕ ਸਾਲ ਨੌਕਰੀ ਕਰਨ ਵਾਲੇ ਐਮਬੀਬੀਐਸ (MBBS) ਡਾਕਟਰ ਨੂੰ ਨੀਟ ਪੀਜੀ ਦਾਖਲਾ ਪ੍ਰੀਖਿਆ ਵਿੱਚ 10 ਅੰਕ ਦੀ ਛੋਟ ਦਿੱਤੀ ਗਈ ਹੈ। ਦੋ ਸਾਲ ਸੇਵਾ ਦੇਣ ਵਾਲੇ ਡਾਕਟਰਾਂ ਨੂੰ 20 ਅਤੇ ਤਿੰਨ ਸਾਲ ਵਾਲਿਆਂ ਨੂੰ 30 ਨੰਬਰ ਤੱਕ ਦੀ ਛੁੱਟ ਦਿੱਤੀ ਜਾਂਦੀ ਹੈ। ਇਹ ਡਾਕਟਰ ਪੀਜੀ ਦੇ ਨਾਲ ਡਿਪਲੋਮਾ ਕੋਰਸਾਂ ‘ਚ ਦਾਖਲਾ ਲੈ ਸਕਦੇ ਹਨ। ਹਰ ਸਾਲ ਸਰਕਾਰੀ ਹਸਪਤਾਲਾਂ ‘ਚ ਤੈਨਾਤ ਅਣਗਿਣਤ ਐਮਬੀਬੀਐਸ ਡਾਕਟਰ ਪੀਜੀ ਵਿੱਚ ਦਾਖ਼ਲਾ ਲੈਂਦੇ ਹਨ।

ਲਓ ਕਿਸਾਨਾਂ ਨੇ ਬਾਰਡਰ ‘ਤੇ ਸ਼ੁਰੂ ਕਰਤੀ ਖੇਤੀ, ਕਹਿੰਦੇ ਹੁਣ ਤਾਂ ਪੱਕੇ ਡੇਰੇ ਲਾ ਲੈਣੇ

ਇੱਕ ਕਰੋੜ ਦਾ ਜੁਰਮਾਨਾ
ਆਦੇਸ਼ ‘ਚ ਸਾਫ਼ ਕਿਹਾ ਗਿਆ ਹੈ ਕਿ ਪੀਜੀ ਕਰਨ ਤੋਂ ਬਾਅਦ ਡਾਕਟਰਾਂ ਨੂੰ ਘੱਟੋਂ ਘੱਟ 10 ਸਾਲ ਤੱਕ ਸਰਕਾਰੀ ਹਸਪਤਾਲ ਵਿੱਚ ਸੇਵਾ ਦੇਣੀ ਹੋਵੇਗੀ। ਜੇਕਰ ਵਿੱਚ ਨੌਕਰੀ ਛੱਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਕਰੋੜ ਰੁਪਏ ਪ੍ਰਦੇਸ਼ ਸਰਕਾਰ ਨੂੰ ਅਦਾ ਕਰਨੀ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕੀ ਸਰਕਾਰੀ ਹਸਪਤਾਲਾਂ ‘ਚ ਮਾਹਰ ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਸਰਕਾਰ ਨੇ ਨੀਟ ‘ਚ ਛੋਟ ਦੀ ਵਿਵਸਥਾ ਕੀਤੀ ਹੈ। ਜੇਕਰ ਡਾਕਟਰ ਪੀਜੀ ਕੋਰਸ ਪੜ੍ਹਾਈ ਵਿੱਚ ਹੀ ਛੱਡ ਦਿੰਦੇ ਹਨ ਤਾਂ ਅਜਿਹੇ ਡਾਕਟਰਾਂ ਨੂੰ ਤਿੰਨ ਸਾਲ ਲਈ ਡਿਪੋਟ ਕਰ ਦਿੱਤਾ ਜਾਵੇਗਾ। ਇਹਨਾਂ ਤਿੰਨ ਸਾਲਾਂ ‘ਚ ਉਹ ਦੁਬਾਰਾ ਦਾਖ਼ਲਾ ਨਹੀਂ ਲੈ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button