Breaking NewsD5 specialIndiaNewsPunjab

ਬੁੱਤਾਂ ਤੋਂ ਬਾਅਦ ਹੁਣ ਨਵਾਂ ਮਸਲਾ, ਕੈਪਟਨ ਸਰਕਾਰ ਅੱਗੇ ਇਕ ਹੋਰ ਮੁਸੀਬਤ, ਜੇ ਨਾ ਲਿਆ ਫ਼ੈਸਲਾ, ਤਾਂ…!

ਅੰਮ੍ਰਿਤਸਰ : ਸ੍ਰੀ ਦਰਬਾਰ ਸਾਬਿਬ ਦੇ ਬਾਹਰ ਬਣੇ ਗਿੱਧੇ-ਭੰਗੜੇ ਦੇ ਬੁੱਤਾਂ ਨੂੰ ਆਖ਼ਿਰਕਾਰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਰਾਸਤੀ ਮਾਰਗ ‘ਤੇ ਲੱਗੇ ਬੁੱਤਾਂ ‘ਤੇ ਕਾਰਵਾਈ ਕੀਤੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੁਝ ਸਿੱਖ ਨੌਜਵਾਨਾਂ ਨੇ ਇਹਨਾਂ ਬੁੱਤਾਂ ਦੀ ਭੰਨਤੋੜ ਕੀਤੀ ਸੀ। ਕਿਉਂ ਕਿ ਸਿੱਖ ਜਗਤ ਵੱਲੋਂ ਲਗਾਤਾਰ ਇਹਨਾਂ ਬੁੱਤਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਬੁੱਤ ਤੋੜਨ ਤੋਂ ਬਾਅਦ ਮਾਮਲਾ ਹੋਰ ਵੀ ਭਖ ਗਿਆ। ਜਦੋਂ ਪੁਲਿਸ ਨੇ ਨੌਜਵਾਨਾਂ ‘ਤੇ ਪਰਚਾ ਕੱਟ ਦਿੱਤਾ। ਸਿੱਖ ਸੰਗਤ ‘ਚ ਸਰਕਾਰ ਅਤੇ ਪੁਲਿਸ ਨੂੰ ਘੇਰਦਿਆਂ ਧਰਨਾ ਵਿੱਢ ਦਿੱਤਾ।

Bains ਪਾਰਟੀ ਨੇ ਵੰਡੇ Smart Phone, ਫਰੀ ਕਾੱਲ ਤੇ 3ਜੀ ਡਾਟਾ, Captain ਤੋਂ ਪਹਿਲਾਂ ਮਾਰਿਆ ਮੋਰਚਾ!

ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਬੁੱਤਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਸੀ। ਜ਼ਿਕਰਯੋਗ ਹੈ ਕਿ ਇਹ ਬੁੱਤ ਅਕਾਲੀ ਦਲ ਦੇ ਕਾਰਜਕਾਲ ਮੌਕੇ ਲਗਾਏ ਗਏ ਸਨ ਪਰ ਹੁਣ ਹਟਾਉਣ ਤੋਂ ਬਾਅਦ ਇਹਨਾਂ ਨੂੰ ਕਿੱਥੇ ਰੱਖਿਆ ਜਾਵੇਗਾ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਦੂਜੇ ਪਾਸੇ ਗ੍ਰਿਫ਼ਤਾਰ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ‘ਤੇ ਵੀ ਸਿੱਖ ਜਥੇਬੰਦੀਆਂ ਦੀ ਨਜ਼ਰ ਹੈ। ਖਣਾ ਹੋਵੇਗਾ ਕਿ ਅਗਲੇ ਦਿਨਾਂ ‘ਚ ਨੌਜਵਾਨਾਂ ਖ਼ਿਲਾਫ਼ ਕੱਟੇ ਪਰਚੇ ਦਾ ਕੀ ਬਣਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button