Breaking NewsD5 specialIndiaNewsPunjabUncategorized

ਪਹਾੜੀ ਇਲਾਕਿਆਂ ‘ਚ ਫਿਰ ਹੋਈ ਬਰਫ਼ਬਾਰੀ, ਦਿੱਲੀ ਵਾਸੀਆਂ ਨੂੰ ਅੱਜ ਵੀ ਕਰਨਾ ਪਵੇਗਾ ਸੀਤਲਹਿਰ ਦਾ ਸਾਹਮਣਾ

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ‘ਚ ਸਵੇਰੇ ਫਿਰ ਤੋਂ ਬਰਫਬਾਰੀ ਹੋਈ ਅਤੇ ਭਾਰਤ ਦੇ ਸਾਰੇ ਹਿੱਸਿਆਂ ‘ਚ ਸੀਤ ਲਹਿਰ ਜਾਰੀ ਰਹੀ। ਦਿੱਲੀ ਵਿੱਚ ਜ਼ਿਆਦਾ ਤਾਪਮਾਨ ਮੌਸਮ ਦੇ ਔਸਤ ਤੋਂ10 ਡਿਗਰੀ ਸੈਲਸੀਅਸ ਘੱਟ ਰਿਹਾ। ਉੱਧਰ ਭਾਰੀ ਕੋਹਰੇ ਦੇ ਕਾਰਨ ਚੰਡੀਗੜ੍ਹ ਵਿੱਚ ਕਈ ਉੜਾਨਾਂ ਰੋਕੀਆਂ ਗਈਆਂ ਹਨ। ਜੰਮੂ – ਕਸ਼ਮੀਰ ਦਾ ਦਰਾਸ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਹੇਠਲਾ ਤਾਪਮਾਨ ਸਿਫ਼ਰ ਤੋਂ 27.2 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ।

Rajinder Kaur Bhathal ਨੇ ਠੋਕਿਆ Sukhdev Dhindsa, ਦੱਸਿਆ ਬਾਦਲਾਂ ਤੋਂ ਪਾਸਾ ਵੱਟਣ ਦਾ ਸੱਚ

ਇਸੇ ਤਰ੍ਹਾਂ ਪਿਛਲੇ ਕਈ ਘੰਟਿਆਂ ਤੋਂ ਸੀਤ ਲਹਿਰ ਦਾ ਸਾਹਮਣਾ ਕਰਨ ਵਾਲੇ ਦਿੱਲੀ ਵਾਸੀਆਂ ਨੂੰ ਮੰਗਲਵਾਰ ਯਾਨੀ ਅੱਜ ਵੀ ਸ਼ੀਤਲਹਿਰ ਦੇ ਕਹਿਰ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਰਾਤ ਭਰ ਤਾਜ਼ਾ ਬਰਫਬਾਰੀ ਹੋਈ ਅਤੇ ਕੇਲਾਂਗ, ਕਲਪਾ, ਮਨਾਲੀ ਅਤੇ ਕੁਫਰੀ ‘ਚ ਸਿਫ਼ਰ ਦੇ ਕਰੀਬ ਤਾਪਮਾਨ ਤੇ ਲੋਕ ਠਰਦੇ ਰਹੇ।

ਕੈਪਟਨ ਲਈ ਵਧੀਆਂ ਮੁਸ਼ਕਿਲਾਂ! ਹੁਣ ਵਿਧਾਇਕ ‘ਤੇ ਮੰਤਰੀ ਆਪਸ ‘ਚ ਭਿੜੇ! ਮੰਤਰੀ ਨੇ ਲਿਆ ਸਟੈਂਡ, ਵਿਧਾਇਕ ਰੁੱਸਿਆ

ਮੌਸਮ ਵਿਭਾਗ ਦੇ ਨਿਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਪਿਛਲੇ 24 ਘੰਟਿਆਂ ਦੇ ਦੌਰਾਨ ਸ਼ਿਮਲਾ ‘ਚ 7.3 ਸੈਮੀ ਬਰਫਬਾਰੀ ਹੋਈ। ਮਨਾਲੀ ‘ਚ ਸਿਫ਼ਰ ਤੋਂ 4.8 ਡਿਗਰੀ ਸੈਲਸੀਅਸ ਘੱਟ ਤਾਪਮਾਨ ਦੇ ਨਾਲ ਸੀਤ ਲਹਿਰ ਦੀ ਸਥਿਤੀ ਗੰਭੀਰ ਰਹੀ। ਕੁਫਰੀ ‘ਚ ਪਾਰਾ ਸਿਫ਼ਰ ਤੋਂ 1.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button