Breaking NewsD5 specialEntertainmentNews

ਡਰੱਗਜ਼ ਪਾਰਟੀ: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਕਰੂਜ਼ ਸ਼ਿਪ ਵਿੱਚ ਸੀ, ਐਨਸੀਬੀ ਨੇ ਆਪਣੀ ਪਕੜ ਕੀਤੀ ਸਖਤ

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਨਾਰਕੋਟਿਕਸ ਕੰਟਰੋਲ ਬਿਉਰੋ ਨੇ ਕਰੂਜ਼ ਸ਼ਿਪ ਵਿੱਚ ਡਰੱਗਸ ਪਾਰਟੀ ਦਾ ਪਰਦਾਫਾਸ਼ ਕੀਤਾ ਹੈ।ਇਸ ਮਾਮਲੇ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਦਾ ਨਾਂ ਵੀ ਸਾਹਮਣੇ ਆਇਆ ਹੈ। ਦਰਅਸਲ, ਨਾਰਕੋਟਿਕਸ ਕੰਟਰੋਲ ਬਿਉਰੋ ਦੀ ਟੀਮ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ ਵਿੱਚ ਯਾਤਰੀ ਦੇ ਰੂਪ ਵਿੱਚ ਪਹੁੰਚੀ ਸੀ।ਇਸ ਦੌਰਾਨ ਬਾਲੀਵੁੱਡ, ਫੈਸ਼ਨ ਅਤੇ ਕਾਰੋਬਾਰ ਨਾਲ ਜੁੜੀਆਂ ਕਈ ਵੱਡੀਆਂ ਹਸਤੀਆਂ ਪਾਰਟੀ ਵਿੱਚ ਸ਼ਾਮਲ ਹੋਈਆਂ। ਇਸ ਮਾਮਲੇ ‘ਚ 8 ਲੋਕਾਂ ਨੂੰ ਐਨਸੀਬੀ ਨੇ ਫੜਿਆ ਹੈ।

ਨਵਜੋਤ ਸਿੱਧੂ ਦਾ AG ਤੇ DGP ਨੂੰ ਲੈਕੇ ਵੱਡਾ ਬਿਆਨ, ਰੱਖਤੀ ਨਵੀਂ ਮੰਗ, ਹਿੱਲੀ ਸਿਆਸਤ D5 Channel Punjabi

ਜਾਣਕਾਰੀ ਅਨੁਸਾਰ 2 ਅਕਤੂਬਰ ਨੂੰ ਕੋਰਡੇਲੀਆ ਕਰੂਜ਼ ਜਹਾਜ਼ ‘ਤੇ ਛਾਪੇਮਾਰੀ ਦੌਰਾਨ ਨਾਰਕੋਟਿਕਸ ਕੰਟਰੋਲ ਬਿਉਰੋ ਦੀ ਟੀਮ ਨੇ ਐਮਡੀਐਮਏ, ਕੋਕੀਨ, ਐਮਡੀ ਅਤੇ ਚਰਸ ਬਰਾਮਦ ਕੀਤੇ ਸਨ।ਇਸ ਵਿੱਚ 8 ਲੋਕਾਂ ਵਿੱਚੋਂ 2 ਅੋਰਤਾਂ ਵੀ ਸ਼ਾਮਲ ਹਨ। NCB ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਦੀ ਕਰੂਜ਼ ਦੇ ਅੰਦਰ ਚੱਲ ਰਹੀ ਪਾਰਟੀ ਦਾ ਵੀਡੀਓ ਸਾਹਮਣੇ ਆਇਆ ਹੈ।

ਦੂਜੇ ਸੂਬੇ ਤੋਂ ਟਰੱਕ ਭਰ ਪਹੁੰਚੀ ਆਹ ਚੀਜ਼, ਕਿਸਾਨਾਂ ਨੇ ਪਾਇਆ ਘੇਰਾ, ਲੈ ਗਏ ਥਾਣੇD5 Channel Punjabi

ਇਸ ਦੇ ਨਾਲ ਹੀ ਵਿਸ਼ੇਸ਼ ਪੁੱਛਗਿੱਛ ਦੌਰਾਨ ਆਰੀਅਨ ਨੇ ਦੱਸਿਆ ਕਿ ਉਸ ਨੂੰ ਇਸ ਪਾਰਟੀ ਵਿੱਚ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਹਾਲਾਂਕਿ, ਉਸਨੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਕੋਈ ਪੈਸਾ ਨਹੀਂ ਲਿਆ।ਆਰੀਅਨ ਨੇ ਦਾਅਵਾ ਕੀਤਾ ਹੈ ਕਿ ਆਯੋਜਕ ਨੇ ਪਾਰਟੀ ਵਿੱਚ ਹੋਰ ਲੋਕਾਂ ਨੂੰ ਸ਼ਾਮਲ ਕਰਨ ਲਈ ਉਸਦੇ ਨਾਮ ਦੀ ਵਰਤੋਂ ਕੀਤੀ। NCB ਨੇ ਆਰੀਅਨ ਦਾ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਿਆ ਹੈ ਅਤੇ ਉਸ ਦੀਆਂ ਚੈਟਸ ਦੀ ਖੋਜ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button