Breaking NewsD5 specialNewsPunjab

ਚਿੱਟੇ ਘੋੜੇ ਨੂੰ ਕਾਲਾ ਰੰਗ ਕਰਕੇ ਵੇਚਿਆ, ਸੁਖਬੀਰ ਬਾਦਲ ਦੇ ਨਾਂ ‘ਤੇ ਪਹਿਲਾਂ ਵੀ ਵੱਜੀ ਸੀ ਠੱਗੀ

ਫਰੀਦਕੋਟ : ਕਾਲੇ ਘੋੜੇ ਦੀ ਲਗਾਮ ਹੱਥ ‘ਚ ਫੜੇ ਖੜੇ ਇਹ ਨੇ ਫ਼ਰੀਦਕੋਟ ਦੇ ਸਾਬਕਾ ਸਰਕਾਰੀ ਵਕੀਲ ਕਰਨਇੰਦਰਬੀਰ ਸਿੰਘ, ਜੋ ਇਸ ਵੇਲੇ ਡੂੰਘੇ ਸਦਮੇ ‘ਚ ਹਨ। ਸਦਮਾ ਇਕ ਦਾ ਨਹੀਂ ਦੋ ਦਾ ਨਹੀਂ ਸਗੋਂ ਪੂਰੇ ਸਾਢੇ 17 ਲੱਖ ਹੈ। ਅਸਲ ‘ਚ ਜਿਸ ਕਾਲੇ ਘੋੜੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਘੋੜਾ ਅਸਲ ‘ਚ ਕਾਲਾ ਨਹੀਂ ਸਗੋਂ ਇਸਨੂੰ ਕਾਲੀ ਮਹਿੰਦੀ ਲਗਾਕੇ ਚਿੱਟੇ ਦਿਨ ਖ੍ਰੀਦਦਾਰ ਨੂੰ ਚੂਨਾ ਲਗਾ ਦਿੱਤਾ ਗਿਆ ਹੈ। ਜਿਵੇਂ ਪੂਰੇ ਮੁਲਕ ‘ਚ ਆਪਣੀ ਤਰ੍ਹਾਂ ਦੀ ਪਹਿਲੀਂ ਠੱਗੀ ਦਾ ਇਹ ਮਾਮਲਾ ਸੋਸ਼ਲ ਮੀਡਿਆ ‘ਤੇ ਉੱਠਿਆ ਤਾਂ ਕਾਲੇ ਘੋੜੇ ਨੂੰ ਚਿੱਟਾ ਕਰਕੇ ਵੇਚਣ ਦੀ ਖ਼ਬਰ ਸੋਸ਼ਲ ਮੀਡਿਆ ‘ਤੇ ਅੱਗ ਵਾਂਗ ਫੈਲ ਗਈ।

Read Also ਸੁਨਿਆਰੇ ਨਾਲ ਫ਼ਿਲਮੀ ਸਟਾਇਲ ‘ਚ ਮਾਰੀ ਠੱਗੀ

ਪੂਰੇ ਮਾਮਲੇ ਦੀ ਤੈਅ ਤੱਕ ਹਮੇਸ਼ਾ ਦੀ ਤਰ੍ਹਾਂ ਜਦੋਂ ਸਾਡੀ ਟੀਮ ਪੁੱਜੀ ਤਾਂ ਜੋ ਕਾਰਨਾਮਾ ਇਨ੍ਹਾਂ ਠੱਗਾਂ ਦਾ ਸਾਹਮਣੇ ਆਇਆ ਉਸ ਨੂੰ ਸੁਣਕੇ ਤੁਸੀਂ ਹੈਰਾਨ ਹੋ ਜਾਓਗੇ। ਜ਼ਰਾ ਸੁਣੋ ਕਿਵੇਂ ਇਨ੍ਹਾਂ ਨੌਸ਼ਰਬਾਜਾਂ ਨੇ ਇਕ ਵਕੀਲ ਨੂੰ ਧੋਖੇ ਦਾ ਸ਼ਿਕਾਰ ਬਣਾਇਆ। ਇੰਨ੍ਹਾਂ ਹੀ ਨਹੀਂ ਸਾਬਕਾ ਸਰਕਾਰੀ ਦਾ ਕਹਿਣਾ ਕੀ ਇਸ ਪੂਰੇ ਗੈਂਗ ‘ਤੇ ਕਈ ਪਰਚੇ ਦਰਜ ਹਨ ਤੇ ਹੁਣ ਅਸਿੱਧੇ ਤੌਰ ‘ਤੇ ਉਸਨੂੰ ਧਮਕਾ ਰਹੇ ਹਨ। ਸੋ ਹੁਣ ਦੇਖਣਾ ਇਹ ਹੋਏਗਾ ਜਦੋਂ ਪੂਰਾ ਮਾਮਲਾ ਮੀਡਿਆ ‘ਚ ਆ ਚੁੱਕਾ ਪੁਲਿਸ ਮੁਲਜ਼ਮਾਂ ਨੂੰ ਕਿੰਨੀ ਛੇਤੀ ਉਨ੍ਹਾਂ ਦੇ ਕੀਤੇ ਦੀ ਸਜਾ ਦਿਵਾਉਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button