Breaking NewsD5 specialNewsSports

ਟੋਕੀਓ ਓਲੰਪਿਕ ਹਿੱਸੇਦਾਰਾਂ ਨੂੰ ਕੋਵਿਡ-19 ਟੀਕਾ ਲਾਇਆ ਜਾਵੇਗਾ : ਥਾਮਸ ਬਾਕ

ਲੁਸਾਨੇ : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਇਸ ਗੱਲ ਨੂੰ ਲੈ ਕੇ ਯਕੀਨ ਰੱਖਦੇ ਹਨ ਕਿ ਇਸ ਸਾਲ ਟੋਕੀਓ ਓਲੰਪਿਕ ਵਿਚ ਵੱਡੀ ਗਿਣਤੀ ਵਿਚ ਹਿੱਸੇਦਾਰਾਂ ਨੂੰ ਕੋਵਿਡ-19 ਟੀਕਾ ਲਾਇਆ ਜਾਵੇਗਾ। ਬਾਕ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਓਲੰਪਿਕ ਵਿਲੇਜ ਵਿਚ ਵੱਡੀ ਗਿਣਤੀ ਵਿਚ ਹਿੱਸੇਦਾਰਾਂ ਨੂੰ ਟੀਕਾ ਲਾਇਆ ਜਾਵੇਗਾ। ਬਾਕ ਨੇ ਹਾਲਾਂਕਿ ਕਿਹਾ ਕਿ ਖੇਡਾਂ ਤੋਂ ਦੋ ਮਹੀਨੇ ਪਹਿਲਾਂ ਟੀਕਾਕਰਨ ਜ਼ਰੂਰੀ ਨਹੀਂ ਕੀਤਾ ਜਾ ਸਕਦਾ।

ਢੀਂਡਸਾ ਦਾ ਵੱਡਾ ਬਿਆਨ ! ਵਿਰੋਧੀਆਂ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ! ਬਾਦਲਾਂ ਤੇ ਕੈਪਟਨ ਬਾਰੇ ਵੱਡੇ ਖੁਲਾਸੇ!

ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੀਆਂ ਰਾਸ਼ਟਰੀ ਓਲੰਪਿਕ ਕਮੇਟੀਆਂ ਤੇ ਓਲੰਪਿਕ ਟੀਮਾਂ ਨੂੰ ਟੀਕਾ ਲਾਉਣ ਲਾਉਣ ਲਈ ਉਤਸ਼ਾਹਤ ਕਰ ਰਹੇ ਹਾਂ ਤੇ ਅਸਲ ਵਿਚ ਅਸੀਂ ਇਕ ਚੰਗੀ ਪ੍ਰਕਿਰਿਆ ਦੇਖ ਸਕਦੇ ਹਾਂ। ਖੇਡਾਂ ਤੋਂ ਪਹਿਲਾਂ ਆਪਣੇ ਜਾਪਾਨ ਦੌਰੇ ਬਾਰੇ ਪੁੱਛੇ ਜਾਣ ‘ਤੇ ਬਾਕ ਨੇ ਕਿਹਾ ਕਿ ਇਹ ਅਜੇ ਵੀ ਯੋਜਨਾ ਵਿਚ ਹੈ ਇਸ ਲਈ ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਟੋਕੀਓ ਓਲੰਪਿਕ 2020 ਨੂੰ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਇਹ 23 ਜੁਲਾਈ ਤੋਂ ਸ਼ੁਰੂ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button