InternationalTop News

ਟਾਈਟੈਨਿਕ ਦੇ ਮਲਬੇ ਨੇੜੇ ਲਾਪਤਾ ਪਣਡੁੱਬੀ ਦੀ ਭਾਲ ਜਾਰੀ, ਸਿਰਫ਼ ਕੁਝ ਘੰਟਿਆਂ ਦੀ ਬਚੀ ਹੈ ਆਕਸੀਜਨ

 ਦੁਨੀਆ ਭਰ ਦੇ ਬਚਾਅ ਕਰਮੀਆਂ ਵੱਲੋਂ ਟਾਈਟੈਨਿਕ ਦੇ ਮਲਬੇ ਨੇੜੇ ਲਾਪਤਾ ਪਣਡੁੱਬੀ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਜਹਾਜ਼ ‘ਚ ਸਵਾਰ 5 ਲੋਕਾਂ ਨੂੰ ਆਕਸੀਜਨ ਦੀ ਸਪਲਾਈ ‘ਚ ਸਿਰਫ 10 ਘੰਟੇ ਬਚੇ ਹਨ।

ਐਤਵਾਰ ਨੂੰ ਟਾਈਟੈਨਿਕ ਦੇ ਮਲਬੇ ਵੱਲ ਜਾਂਦੇ ਸਮੇਂ ਇਕ ਪਣਡੁੱਬੀ ਲਾਪਤਾ ਹੋ ਗਈ ਸੀ। ਯੂਐਸ ਕੋਸਟ ਗਾਰਡ, ਕੈਨੇਡੀਅਨ ਫੌਜੀ ਜਹਾਜ਼, ਫਰਾਂਸੀਸੀ ਜਹਾਜ਼ ਅਤੇ ਟੈਲੀਗਾਈਡ ਰੋਬੋਟ ਵਰਗੀਆਂ ਸੰਸਥਾਵਾਂ ਪਣਡੁੱਬੀ ਦੀ ਖੋਜ ਕਰ ਰਹੀਆਂ ਹਨ। ਉਹ ਇੱਕ ਮਲਟੀਨੈਸ਼ਨਲ ਆਪਰੇਸ਼ਨ ਦਾ ਹਿੱਸਾ ਬਣ ਗਏ ਹਨ।ਅਮਰੀਕੀ ਕੋਸਟ ਗਾਰਡ ਮੁਤਾਬਕ ਪਣਡੁੱਬੀ ‘ਤੇ ਸਵਾਰ ਲੋਕਾਂ ਕੋਲ ਸਿਰਫ ਕੁਝ ਘੰਟੇ ਹੀ ਆਕਸੀਜਨ ਬਚੀ ਹੈ, ਪਣਡੁੱਬੀ ਟਾਇਟਨ ਨੂੰ ਐਮਰਜੈਂਸੀ ਵਿੱਚ 96 ਘੰਟਿਆਂ ਤੱਕ ਆਕਸੀਜਨ ਸਪਲਾਈ ਕਰਨ ਲਈ ਤਿਆਰ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button