Breaking NewsInternationalNews

ਟਾਇਲਟ ‘ਚੋਂ ਨਿਕਲਿਆ 10 ਫੁੱਟ ਦਾ ਅਜਗਰ, ਕੱਟਿਆ ਵਿਅਕਤੀ ਦਾ ਪ੍ਰਾਇਵੇਟ ਪਾਰਟ

ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਇੱਕ ਡਰਾਉਣੀ ਘਟਨਾ ਵਾਪਰੀ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਸਵੇਰੇ ਸਵੇਰੇ ਟਾਇਲਟ ਜਾਣ ਤੋਂ ਪਹਿਲਾਂ ਦੋ ਵਾਰ ਸੋਚੋਗੇ। ਇਥੇ ਇੱਕ ਵਿਅਕਤੀ ਦੇ ਪ੍ਰਾਈਵੇਟ ਪਾਰਟ ਨੂੰ ਉਸ ਵੇਲੇ ਇੱਕ ਸੱਪ ਨੇ ਦਬੋਚ ਲਿਆ, ਜਦੋਂ ਉਹ ਸਵੇਰੇ ਫਰੈਸ਼ ਹੋਣ ਲਈ ਟਾਇਲਟ ਗਿਆ ਸੀ। ਅਜਗਰ ਦੇ ਕੱਟਣ ਨਾਲ ਵਿਅਕਤੀ ਨੂੰ ਡੂੰਘੀਆਂ ਸੱਟਾਂ ਆਈਆਂ ਹਨ ਜਿਸ ਕਾਰਨ ਉਸਨੂੰ 15 ਟਾਂਕੇ ਲੱਗੇ।

Read Also ਜਦੋਂ ਕੱਪੜਾ ਕਾਰੋਬਾਰੀ ਤੇ ਜਹਾਜ਼ ‘ਚ ਸਫਰ ਦੌਰਾਨ ਚੜ੍ਹਿਆ ਸੱਪ…

ਅੰਗਰੇਜ਼ੀ ਅਖਬਾਰ ਡੇਲੀ ਮੇਲ ਦੀ ਖਬਰ ਦੇ ਮੁਤਾਬਕ ਅਜਗਰ 10 ਫੁੱਟ ਲੰਮਾ ਸੀ ਦੱਸਿਆ ਜਾ ਰਿਹਾ ਹੈ ਤੇ 35 ਸਾਲ ਦੇ ਟੇਰਡਸਾਕ ਦੇ ਘਰ ਦੀ ਟਾਇਲੇਟ ਵਿੱਚ ਇਹ ਅਜਗਰ ਲੁਕਿਆ ਹੋਇਆ ਸੀ। ਦਰਅਸਲ ਉਹ ਟਾਇਲਟ ਵਿੱਚ ਬੈਠਾ ਸੀ ਉਦੋਂ ਕਮੋਡ ‘’ਚੋਂ ਅਜਗਰ ਨਿਕਲ ਆਇਆ ਤੇ ਉਸਨੇ ਸ਼ਖਸ ਦੇ ਪ੍ਰਾਈਵੇਟ ਪਾਰਟ ਨੂੰ ਜਬਾੜਿਆਂ ‘ਚ ਦੱਬ ਲਿਆ। ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਹੱਥ ਨਾਲ ਫੜਕੇ ਅਜਗਰ ਨੂੰ ਵੱਖ ਕੀਤਾ ਪਰ ਉਦੋਂ ਤੱਕ ਉਹ ਕਾਫ਼ੀ ਜਖ਼ਮੀ ਹੋ ਚੁੱਕਿਆ ਸੀ।

ਪਰਿਵਾਰ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦਾ ਆਪਰੇਸ਼ਨ ਹੋਇਆ। ਫਿਲਹਾਲ ਟੇਰਡਸਾਕ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹੋਸ਼ ‘ਚ ਆਉਣ ਤੋਂ ਬਾਅਦ ਟੇਰਡਸਾਕ ਨੇ ਇਸ ਘਟਨਾ ਵਾਰੇ ਕਿਹਾ ਕਿ ਮੈਨੂੰ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਸੀ ਕਿਉਂਕਿ ਉਸਨੇ ਦੋ ਮਹੀਨੇ ਪਹਿਲਾਂ ਵੀ ਘਰ ਦੇ ਦੂੱਜੇ ਟਾਇਲਟ ‘ਚ ਸੱਪ ਵੇਖਿਆ ਸੀ ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਟਾਇਲਟ ਦੇ ਪਾਈਪ ਆਪਸ ਵਿੱਚ ਜੁੜੇ ਹੋਏ ਹਨ। ਟਾਇਲਟ ਤੋਂ ਅਜਗਰ ਨੂੰ ਕੱਢਣ ‘ਚ 30 ਮਿੰਟ ਦਾ ਸਮਾਂ ਲੱਗ ਗਿਆ। ਜਿਸ ਤੋਂ ਬਾਅਦ ਅਜਗਰ ਨੂੰ ਜੰਗਲ ਵਿੱਚ ਛੱਡ ਦਿੱਤਾ ਗਿਆ।

https://youtu.be/5FDnV8qEG_Q

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button