Breaking NewsD5 specialNewsPunjab

ਜ਼ਿਲ੍ਹਾ ਪੁਲਿਸ ਵੱਲੋਂ ਟੈਂਕਰਾਂ ‘ਚੋਂ ਗੈਸ ਚੋਰੀ ਕਰਕੇ ਬਲੈਕ ‘ਚ ਵੇਚਣ ਵਾਲੇ 4 ਕਥਿਤ ਦੋਸ਼ੀ ਕਾਬੂ : ਅਮਨੀਤ ਕੌਂਡਲ

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਸਰਹਿੰਦ ਪੁਲਿਸ ਨੇ ਇੱਕ ਮੁਖ਼ਬਰ ਖਾਸ ਦੀ ਇਤਲਾਹ ਸੀ ਕਿ ਕਥਿਤ ਦੋਸ਼ੀ ਦਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਸਿਧਵਾਂ, ਥਾਣਾ ਸਰਹਿੰਦ, ਹਰਿੰਦਰ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਸੰਗਤਪੁਰ ਸੋਢੀਆਂ, ਥਾਣਾ ਸਰਹਿੰਦ, ਮੱਖਣ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਰਾਮਪੁਰਾ ਫੂਲ, ਥਾਣਾ ਰਾਮਪੂਰਾ ਫੂਲ, ਜ਼ਿਲ੍ਹਾ ਬਠਿੰਡਾ ਅਤੇ ਮੁਕੇਸ਼ ਰਾਏ ਪੁੱਤਰ ਮਹੱਗੂ ਰਾਏ ਵਾਸੀ ਹਲਪੁਰਾ, ਥਾਣਾ ਮੁੱਫਸਿਲ, ਜ਼ਿਲ੍ਹਾ ਛਪਰਾ ਬਿਹਾਰ ਜੋ ਕਿ ਹੁਣ ਢੋਲੇਵਾਲ ਚੌਂਕ ਲੁਧਿਆਣਾ ਥਾਣਾ ਡਵੀਜਨ ਨੰ: 06 ਜ਼ਿਲ੍ਹਾ ਲੁਧਿਆਣਾ ਦੇ ਵਾਸੀ ਹਨ ਗੈਸ ਪਲਾਟ ਨਾਭਾ ਤੋਂ ਗੈਸ ਟੈਂਕਰ ਨੰ: ਪੀ.ਬੀ.-11-ਏ.ਪੀ.-9237, ਪੀ.ਬੀ.-03-ਟੀ-2737 ਤੇ ਪੀ.ਬੀ.-03-ਯੂ-9000 ਵਿੱਚ ਗੈਸ ਭਰ ਕੇ ਭਮਾਰਸੀ ਬੁਲੰਦ ਵਿਖੇ ਮੁਕੇਸ਼ ਦੇ ਭੱਠੇ ‘ਤੇ ਟੈਂਕਰਾਂ ਵਿੱਚੋਂ ਚੋਰੀ ਕੀਤੀ ਗੈਸ ਸਿਲੰਡਰਾਂ ਵਿੱਚ ਭਰ ਰਹੇ ਹਨ।

🔴 LIVE 🔴ਪੁਲਿਸ ਨੇ ਭਜਾ-ਭਜਾ ਕੁੱਟੇ ਅਕਾਲੀ! | ਸ਼ੰਭੂ ਬਾਰਡਰ ‘ਤੇ ਮਾਹੌਲ ਹੋਇਆ ਗਰਮ! ||

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਮਿਲੀ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਥਾਣਾ ਸਰਹਿੰਦ ਵਿਖੇ ਧਾਰਾ 379, 420, 120 ਬੀ ਅਤੇ ਐਕਸਾਈਜ਼ ਐਕਟ 1955 ਦੀ ਧਾਰਾ 7 ਅਧੀਨ ਮੁਕੱਦਮਾ ਨੰ: 284 ਮਿਤੀ 01.10.2020 ਨੂੰ ਦਰਜ਼ ਕੀਤਾ ਗਿਆ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਰ ਸਮਾਜਿਕ ਤੱਤਾਂ ਵਿਰੁੱਧ ਐਸ.ਪੀ. (ਜਾਂਚ) ਸ. ਜਗਜੀਤ ਸਿੰਘ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਮਨਜੀਤ ਸਿੰਘ ਦੀ ਨਿਗਰਾਨੀ ਅਤੇ ਮੁੱਖ ਥਾਣਾ ਅਫਸਰ ਸਰਹਿੰਦ ਇੰਸਪੈਕਟਰ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਨੂੰ ਮਿਲੀ ਇਸ ਸੂਚਨਾਂ ਤੇ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ।

ਲਓ ਫੇਰ ਪਹੁੰਚ ਗਏ ਸ਼ੰਭੂ ਬਾਰਡਰ ‘ਤੇ ਕਿਸਾਨ, ਤੜਕੇ-ਤੜਕੇ ਖੋਲ੍ਹਤੀ ਮੋਦੀ ਦੀ ਨੀਂਦ!

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਨੇ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜ ਕੇ ਉਕਤ ਚਾਰੋ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਪਾਸੋਂ 60 ਗੈਸ ਸਲੰਡਰ ਕਮਰਸ਼ੀਅਲ ਜਿਨ੍ਹਾਂ ਵਿੱਚੋਂ 05 ਸਿਲੰਡਰ ਭਰੇ ਹੋਏ ਅਤੇ ਬਾਕੀ ਸਲੰਡਰ ਖਾਲੀ, 01 ਕੰਡਾ ਗੈਸ ਤੋਲਣ ਵਾਲਾ, ਗੈਸ ਕੱਢਣ ਵਾਲੀਆਂ 03 ਪਾਇਪਾਂ, ਗੈਸ ਸਲੰਡਰਾਂ ਉਪਰ ਲੱਗਣ ਵਾਲੀਆਂ 24 ਸੀਲਾਂ ਅਤੇ ਜੀਪ ਨੰਬਰ ਪੀ.ਬੀ.-10-ਐਚ.ਡੀ.-8803 ਮਾਰਕਾ ਯੋਧਾ ਬ੍ਰਾਮਦ ਕੀਤੇ ਗਏ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਕਥਿਤ ਦੋਸ਼ੀ ਦਵਿੰਦਰ ਸਿੰਘ ਦੀ ਪੁੱਛਗਿੱਛ ਦੌਰਾਨ ਦਿੱਤੀ ਜਾਣਕਾਰੀ ਅਨੁਸਾਰ ਉਸ ਦੇ ਘਰ ਤੋਂ ਗੈਸ ਚੋਰੀ ਕਰਕੇ ਕਮਾਏ ਗਏ ਪੈਸੇ ਜਿਨ੍ਹਾਂ ਵਿੱਚ 1, 50, 000 ਰੁਪਏ ਦੀ ਨਗਦੀ ਅਤੇ 03 ਗੈਸ ਸਲੰਡਰ ਹੋਰ ਬ੍ਰਾਮਦ ਕੀਤੇ ਹਨ।

ਹੁਣੇ-ਹੁਣੇ ਕਿਸਾਨਾਂ ਨੇ ਕਰਤਾ ਵੱਡਾ ਧਮਾਕਾ!ਰੇਲ ਦੀਆਂ ਲਾਈਨਾਂ ‘ਤੇ ਪੈ ਗਏ ਲੰਮੇ! ਦਿੱਲੀ ਦਾ ਹਿਲਾਉਣਗੇ ਤਖ਼ਤ!

ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਪਿਛਲੇ ਲੰਮੇਂ ਸਮੇਂ ਤੋਂ ਨਾਭਾ ਗੈਸ ਪਲਾਂਟ ਵਿੱਚੋਂ ਗੈਸ ਟੈਂਕਰਾਂ ਵਿੱਚ ਗੈਸ ਭਰ ਕੇ ਚੰਡੀਗੜ੍ਹ ਵਿਖੇ ਵੱਖ-ਵੱਖ ਪੰਪਾਂ ‘ਤੇ ਲੈ ਕੇ ਜਾਂਦੇ ਸਨ ਅਤੇ ਰਸਤੇ ਵਿੱਚ ਹੀ ਗੈਸ ਟੈਂਕਰਾਂ ਵਿੱਚੋਂ ਗੈਸ ਚੋਰੀ ਕਰਕੇ ਸਲੰਡਰਾਂ ਵਿੱਚ ਭਰਕੇ ਵੱਖ-ਵੱਖ ਢਾਬਿਆਂ, ਫੈਕਟਰੀਆਂ ਅਤੇ ਹੋਟਲਾਂ ਨੂੰ 700/-ਰੁਪਏ ਪ੍ਰਤੀ ਸਲੰਡਰ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button